ਗੁਰਸ਼ਰਨ ਸਿੰਘ ਐਵਾਰਡ ਸੈਮੂਅਲ ਜੌਹਨ ਨੂੰ ਕੀਤਾ ਸਨਮਾਨਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 19 December 2016

ਗੁਰਸ਼ਰਨ ਸਿੰਘ ਐਵਾਰਡ ਸੈਮੂਅਲ ਜੌਹਨ ਨੂੰ ਕੀਤਾ ਸਨਮਾਨਿਤ

ਨਾਟਕ ਮੇਲੇ ਦੀਆਂ ਵੱਖ ਵੱਖ ਤਸਵੀਰਾਂ
ਦੁਸਾਂਝ ਕਲਾਂ 19 ਦਸੰਬਰ (ਸੁਰਿੰਦਰ ਪਾਲ ਕੁੱਕੂ)- ਪਿੰਡ ਨਗਰ ਵਿਖੇ ੬ਵਾਂ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ) ਯਾਦਗਾਰੀ ਨਾਟਕ ਮੇਲਾ ਕਰਵਾਇਆ ਗਿਆ। ਜਿਸਦਾ ਉਦਘਾਟਨ ਗੁਰਪਾਲ ਸਿੰਘ ਸਹੋਤਾ ਵਲੋਂ ਕੀਤਾ ਗਿਆ। ਮੇਲੇ ਦੀ ਸਮਾਂ ਰੌਸ਼ਨ ਸੁਖਦੇਵ ਸਿੰਘ ਧੀਰ ਵਲੋਂ ਕੀਤੀ ਗਈ। ਚਿੱਤਰਕਾਰੀ ਪ੍ਰਦਰਸ਼ਨੀ ਦਾ ਉਦਘਾਟਨ ਸੰਜੀਵ ਕੁਮਾਰ ਨੇ ਕੀਤਾ। ਸੁਰਜੀਤ ਚੱਕੁਦੇਸੁਰਾਜ, ਭਾਰਤੀ ਬਾਲਾ, ਨਰਗਿਸ ਨਗਰ ਵਲੋਂ ਚਿੱਤਰਕਾਰੀ ਪ੍ਰਦਰਸ਼ਨੀ ਲਗਾਈ ਗਈ। ਪਲਸ ਮੰਚ ਪ੍ਰਧਾਨ ਅਮੋਲਕ ਸਿੰਘ ਨੇ ਲੋਕਾਂ ਨੂੰ ਇੱਕ ਹੋਣ ਦਾ ਹੋਕਾ ਦਿ'ਤਾ। ਗੁਰਸ਼ਰਨ ਸਿੰਘ ਯਾਦਗਾਰੀ ਪੰਜਾਬੀ ਰੰਗ ਦੇ ਸਿਰਮੌਰ ਰੰਗਕਰਮੀ ਸੈਮੁਅਲ ਜੌਹਨ ਨੂੰ ਦਿੱਤਾ ਗਿਆ। ਸੈਮੁਅਲ ਜੌਹਨ ਨੇ ਕਿਹਾ ਕਿ ਜਾਤਾਂੁਪਾਤਾਂ ਨੂੰ ਛੱਡ ਕੇ ਮਾਨਵਤਾ ਦੇ  ਮੰਚ ਤੇ ਇੱਕਠੇ ਹੋਵੋ ਤੇ ਲੋਕ ਏਕਤਾ ਦੀ ਬਾਤ ਪਾਓ। ਅਬਾਮ ਰੰਗ ਮੰਚ ਪੰਜਾਬ ਵਲੋਂ ਨਾਟਕ '੧੫ ਅਗਸਤ' ਖੇਡਿਆ ਗਿਆ ਜਿਸ ਦੀ ਨਿਰਦੇਸ਼ਨਾ ਹੈਪੀ ਭਗਤਾ ਵਲੋਂ ਕੀਤੀ ਗਈ। ਮਾਨਵਤਾ ਕਲਾ ਮੰਚ ਨਗਰ ਵਲੋਂ ਕੁਲਵੰਤ ਕੌਰ ਨਗਰ ਦਾ ਲਿਖਿਆ ਨਾਟਕ ਜਸਵਿੰਦਰ ਪੱਪੀ ਦੀ ਨਿਰਦੇਸ਼ਨਾ ਹੇਠ ਸਾਂਝ ਨਾਟਕ ਪੇਸ਼ ਕੀਤਾ ਗਿਆ। ਜਿਸਦੇ ਗੀਤਾ ਦੀ ਅਵਾਜ਼ ਵਰਿੰਦਰ ਪਾਲ, ਜਸਵੀਰ ਸਿੰਘ, ਸ਼ਨੀ ਜਸਵੀਰ, ਲੇਖਕ ਅਮੋਲਕ ਸਿੰਘ ਸਨ। ਇਸ ਮੌਕੇ ਉਸਤਾਦ ਜਨਾਬ ਗਰਦਿਆਲ ਰੌਸ਼ਨ ਟੀਮ ਦੇ ਸਰਪ੍ਰਸਤ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀ ਹਾਜਰ ਸਨ। ਸਟੇਜ ਸਕੱਤਰ ਦੀ ਭੂਮਿਕਾ ਪਰਮਾ ਲਾਲ ਕੈਂਥ ਵਲੋਂ ਬਾਖੂਬੀ ਨਿਭਾਈ।

No comments:

Post Top Ad

Your Ad Spot