![]() |
ਸਕੂਲ ਵਿਦਿਆਰਥੀ ਨੂੰ ਵਰਦੀਆ ਦੀ ਵੰਡ ਕਰਦੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਠਾਂ ਵਾਲਾ ਤੇ ਹੋਰ |
ਗੁਰੂਹਰਸਹਾਏ 15 ਦਸੰਬਰ (ਮਨਦੀਪ ਸਿੰਘ ਸੋਢੀ) ਪੰਜਾਬ ਸਰਕਾਰ ਵੱਲੋ ਸਰਵ ਸਿੱਖਿਆ ਅਭਿਆਨ ਤਹਿਤ ਪਿੰਡ ਮੋਠਾਂ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ਼ ਦੇ 54 ਵਿਦਿਆਰਥੀਆਂ ਨੂੰ ਸਕੁਲ਼ੀ ਵਰਦੀਆਂ ਦੀ ਵੰਡ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਮੋਠਾਂ ਵਾਲਾ ਨੇ ਕੀਤੀ। ਇਸ ਮੋਕੇ ਉਹਨਾਂ ਨਾਲ ਸਕੂਲ ਦਾ ਸਮੂਹ ਸਟਾਫ ਤੇ ਪਿੰਡ ਦੀ ਸਮੁੱਚੀ ਪੰਚਾਇਤ ਹਾਜਰ ਰਹੀ ਸਕੂਲ ਵਿਦਿਆਰਥੀਆ ਤੇ ਉਹਨਾਂ ਦੇ ਮਾਪਿਆ ਨੇ ਠੰਡ ਦੇ ਮੋਸਮ ਵਿੱਚ ਦਿੱਤੀਆ ਗਈਆ ਗਰਮ ਕੱਪੜੇ ਦੀਆਂ ਵਰਦੀਆ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਮਾਸਟਰ ਰਜੀਵ ਮੋਂਗਾ ਨੇ ਬੱਚਿਆ ਨੂੰ ਵਰਦੀੇ ਸੰਭਾਲਣ ਸੰਬੰਧੀ ਜਾਣਕਾਰੀ ਦਿੱਤੀ ਤੇ ਆਏ ਹੋਏ ਮਹਿਮਾਨ ਦਾ ਵਿਸ਼ੇਸ਼ ਯਾਦਗਾਰੀ ਚਿੰਨ ਦੇ ਕੇ ਸਨਮਾਨ ਕੀਤਾ।ਇਸ ਮੋਕੇ ਹੋਰਨਾਂ ਤੋ ਇਲਾਵਾ ਮਾਸਟਰ ਦਾਰਾ ਸਿੰਘ, ਮੈਡਮ ਕੀਰਤੀ, ਮਨੋਜ ਸ਼ਰਮਾਂ, ਦਲਜੀਤ ਸਿੰਘ ਪੰਚ, ਕੁਲਵੰਤ ਕੋਰ, ਗੁਰਮੇਜ ਸਿੰਘ, ਬਚਨ ਸਿੰਘ, ਸਵਰਨ ਸਿੰਘ ਮੱਲ ਤੇ ਨੰਬਰਦਾਰ ਦਾਰਾ ਸਿੰਘ ਹਾਜਰ ਰਹੇ।
No comments:
Post a Comment