ਬਲਕਾਰ ਚੰਦ ਬਣੇ ਈ.ਟੀ.ਟੀ ਅਧਿਆਪਕ ਯੂਨੀਅਨ ਦੇ ਪ੍ਰਧਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 12 December 2016

ਬਲਕਾਰ ਚੰਦ ਬਣੇ ਈ.ਟੀ.ਟੀ ਅਧਿਆਪਕ ਯੂਨੀਅਨ ਦੇ ਪ੍ਰਧਾਨ

ਮੀਟਿੰਗ ਤੋਂ ਬਾਅਦ ਗਰੱਪ ਫੋਟੋ ਖਿਚਵਾਉਦੇ ਹੋਏ ਈ.ਟੀ.ਟੀ ਅਧਿਆਪਕ
ਗੁਰੂਹਰਸਹਾਏ, 12 ਦਸੰਬਰ (ਮਨਦੀਪ ਸਿੰਘ ਸੋਢੀ)- ਈ.ਟੀ.ਟੀ ਅਧਿਆਪਕ ਯੂਨੀਅਨ ਵੱਲੋਂ ਜੱਥੇਬੰਦੀ ਨੂੰ ਮਜਬੂਤ ਕਰਨ ਦੇ ਮਨੋਰਥ ਨੂੰ ਮੁੱਖ ਰੱਖਦੇ ਹੋਏ ਬਲਾਕ ਗੁਰੂਹਰਸਹਾਏ-1 ਅਧੀਨ ਆਉਦੇ ਈ.ਟੀ.ਟੀ ਅਧਿਆਪਕਾਂ ਦੀ ਬਲਾਕ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਜਿਲੇ ਦੇ ਸੀਨੀਅਰ ਮੀਤ ਪ੍ਰਧਾਨ ਜਗਮੀਤ ਚੁੱਘਾ, ਵਿਪਨ ਲੋਟਾ ਤੇ ਜਗਸੀਰ ਬਹਾਦਰ ਕੇ ਵਿਸ਼ੇਸ਼ ਤੋਰ ਤੇ ਮੀਟਿੰਗ ਵਿੱਚ ਪਹੁੰਚੇ। ਕਮੇਟੀ ਬਾਰੇ ਜਾਣਕਾਰੀ ਦਿੰਦਿਆਂ  ਜਗਮੀਤ ਚੁੱਘਾ ਨੇ ਦੱਸਿਆਂ ਕਿ ਬਲਕਾਰ ਚੰਦ ਬਲਾਕ ਪ੍ਰਧਾਨ, ਹਰਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਮੀਤ ਸਿੰਘ ਮੀਤ ਪ੍ਰਧਾਨ, ਦਾਰਾ ਸਿੰਘ ਸਰਪ੍ਰਸਤ, ਵਿਜੇ ਬੱਬਰ ਜਰਨਲ ਸਕੱਤਰ, ਪ੍ਰਦੀਪ ਕਾਲੜਾ ਸਕੱਤਰ, ਅਮਰਦੀਪ  ਸਿੰਘ ਤੇ ਰਾਜ ਕੁਮਾਰ ਪ੍ਰੈਸ ਸਕੱਤਰ, ਗਗਨਦੀਪ ਮੋਂਗਾ ਕੈਸ਼ੀਅਰ, ਸੋਰਵ ਮੋਂਗਾ ਤੇ ਜਸਵੰਤ ਸਿੰਘ ਮੁੱਖ ਸਲਾਹਕਾਰ, ਹਰਜੀਤ ਸਿੰੰਘ, ਦਰਸ਼ਨ ਲਾਲ, ਰਣਜੀਤ ਸਿੰਘ, ਸਤਵਿੰਦਰ ਸਿੰਘ, ਪਵਿੱਤਰ ਸਿੰਘ ਪੀ.ਆਰ.ਓ ਦੀ ਚੋਣ ਸਬਰਸੰਮਤੀ ਨਾਲ ਕੀਤੀ ਗਈ। ਇਸ ਮੌਕੇ ਸਾਰੇ ਮੈਂਬਰਾਂ ਵੱਲੋਂ ਫਾਜਿਲਕਾ ਵਿਖੇ ਹੋਈ ਸੜਕ ਹਾਦਸੇ ਵਿੱਚ ਮਾਰੇ ਗਏ ਅਧਿਆਪਕ ਸਾਥੀਆਂ ਲਈ ਮੌਨ ਰੱਖ ਕੇ ਉਨਾਂ ਦੀ ਆਤਮਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਸਮੇਂ ਮੈਬਰ ਨੀਤੂ, ਪੂਜਾ ਰਾਣੀ, ਮੈਡਮ ਨੀਤੀ, ਵੀਰ ਆਸ਼ਾ, ਪੂਰਨਿਮਾ, ਸੀਮਾ ਰਾਣੀ ਆਦਿ ਵੀ ਹਾਜ਼ਰ ਸਨ।

No comments:

Post Top Ad

Your Ad Spot