ਰਿਸ਼ਵਤ ਦੇਣ ਵਾਲਾ ਅਤੇ ਲੈਣ ਵਾਲਾ ਦੋਵੇਂ ਫਸੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 10 December 2016

ਰਿਸ਼ਵਤ ਦੇਣ ਵਾਲਾ ਅਤੇ ਲੈਣ ਵਾਲਾ ਦੋਵੇਂ ਫਸੇ

ਸੜਕ ਠੇਕੇਦਾਰ ਅਤੇ ਆਕਲੈਂਡ ਕੌਂਸਿਲ ਮੈਨੇਜਰ ਵੱਢੀਖੋਰੀ ਦੇ ਦੇਣ-ਲੈਣ ਲਈ ਦੋਸ਼ੀ ਪਾਏ ਗਏ 
ਟਰਾਂਸਪੋਰਟ ਮੈਨੇਜਰ ਨੇ ਲਈ ਸੀ 1.2 ਮਿਲੀਅਨ ਡਾਲਰ ਦੀ ਰਿਸ਼ਵਤ
ਆਕਲੈਂਡ-10 ਦਸੰਬਰ-(ਹਰਜਿੰਦਰ ਸਿੰਘ ਬਸਿਆਲਾ)-ਹਾਈ ਕੋਰਟ ਆਕਲੈਂਡ ਵੱਲੋਂ ਇਕ ਅਹਿਮ ਕੇਸ ਦੀ ਸੁਣਵਾਈ ਕਰਦਿਆਂ ਇਕ ਸੜਕ ਠੇਕੇਦਾਰ ਅਤੇ ਆਕਲੈਂਡ ਟਰਾਂਸਪੋਰਟ ਸੀਨੀਅਰ ਮੈਨੇਜਰ ਮੂਰੇ ਨੂਨ ਨੂੰ ਅਤੇ ਸੜਕੀ ਕੰਮ ਕਾਜ ਦੇ ਇੰਜੀਨੀਅਰ ਸਟੀਫਨ ਬੋਰਲਾਸੇ ਨੂੰ ਵੱਢੀਖੋਰੀ ਦੇ ਲੈਣ-ਦੇਣ ਦੇ ਇਕ ਮਾਮਲੇ ਵਿਚ ਦੋਸ਼ੀ ਪਾਇਆ ਹੈ। ਨੂਨ ਨੂੰ 1.2 ਮਿਲੀਅਨ ਡਾਲਰ ਦੀ ਰਿਸ਼ਵਤ ਦੇ ਲਈ 6 ਦੋਸ਼ਾਂ ਦੇ ਵਿਚ ਦੋਸ਼ੀ ਪਾਇਆ ਗਿਆ ਜੋ ਕਿ ਉਸਨੇ ਇੰਜੀਨੀਅਰ ਸਟੀਫਨ ਬੋਰਲਾਸੇ ਤੋਂ ਲਈ ਸੀ। ਸਟੀਫਨ ਦੇ ਉਤੇ 8 ਦੋਸ਼ ਸਨ ਜਿਨ੍ਹਾਂ ਦੇ ਵਿਚ ਉਸਨੇ ਰਿਸ਼ਵਤ ਦਿੱਤੀ ਹੈ। ਇਹ ਚਾਰ ਨਕਲੀ ਕਾਗਜ਼ਾਂ ਵਾਲੇ ਮਾਮਲਿਆਂ ਵਿਚ ਦੋਸ਼ੀ ਨਹੀਂ ਪਾਇਆ ਗਿਆ। ਇਹ ਰਿਸ਼ਵਤਖੋਰੀ ਵਾਲੇ ਸਬੰਧ 2006 ਤੋਂ 2012 ਤੱਕ ਜਾਰੀ ਰਹੇ। ਇਹ ਕੇਸ 8 ਹਫਤਿਆਂ ਤੱਕ ਅਦਾਲਤ ਦੇ ਵਿਚ ਚੱਲਿਆ। ਇਸ ਮਾਮਲੇ ਵਿਚ ਕਾਨੂੰਨ ਨੇ ਆਪਣਾ ਕੰਮ ਕਰਦਿਆਂ ਰਿਸ਼ਵਤ ਲੈਣ ਵਾਲੇ ਅਤੇ ਦੇਣ ਵਾਲੇ ਨੂੰ ਬਰਾਬਰ ਦੋਸ਼ੀ ਮੰਨਿਆ ਹੈ।

No comments:

Post Top Ad

Your Ad Spot