ਸੀਟੀ ਗਰੁੱਪ ਇੰਸਟੀਚਿਊਸ਼ਨਜ਼ ਨੇ ਮਨਾਇਆ ਅੰਤਰਰਾਸ਼ਟਰੀ ਚਾਹ ਦਿਵਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 15 December 2016

ਸੀਟੀ ਗਰੁੱਪ ਇੰਸਟੀਚਿਊਸ਼ਨਜ਼ ਨੇ ਮਨਾਇਆ ਅੰਤਰਰਾਸ਼ਟਰੀ ਚਾਹ ਦਿਵਸ

ਜਲੰਧਰ 15 ਦਸੰਬਰ (ਜਸਵਿੰਦਰ ਆਜ਼ਾਦ)- ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਹੋਟਲ ਮੈਨੇਜਮੈਂਟ ਵਲੋਂ ਅੰਤਰਰਾਸ਼ਟਰੀ ਚਾਹ ਦਿਵਸ ਮਨਾਇਆ ਗਿਆ। ਇਹ ਪਹਿਲੀ ਵਾਰ 15 ਦਿਸੰਬਰ 2005 ਵਿੱਚ ਮਨਾਇਆ ਗਿਆ ਸੀ। ਜਿਸ ਤੋਂ ਬਾਅਦ ਇਹ ਬੰਗਲਾਦੇਸ਼, ਸ਼੍ਰੀਲੰਕਾ ਅਤੇ ਨੇਪਾਲ ਸਮੇਤ ਕਈ ਦੇਸ਼ਾਂ ਵਲੋਂ ਮਨਾਇਆ ਜਾਣ ਲਗ ਪਿਆ। ਖਾਸਕਰ ਇਹ ਦਿਵਸ ਚਾਹ ਦੀ ਖੇਤੀ ਕਰਨ ਵਾਲੇਂ ਦੇਸ਼ਾ ਵਲੋਂ ਮਨਾਇਆ ਜਾਂਦਾ ਹੈ। ਸੀਟੀ ਇੰਸਟੀਚਿਊਟ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਵਲੋਂ ਕਈ ਤਰਾਂ ਦੀ ਚਾਹ ਬਣਾਈ ਗਈ, ਜਿਸ ਵਿੱਚ ਗਰੀਨ ਟੀ, ਬਲੈਕ ਟੀ, ਜਿੰਜਰ ਹਣੀ ਅਤੇ ਅਦਰਕ ਟੀ ਸਮੇਤ ਕਈ ਚਾਹਾਂ ਤਿਆਰ ਕੀਤੀਆਂ ਗਈਆ। ਵਿਦਿਆਰਥੀਆਂ ਵਲੋਂ ਸਰਦੀ ਭਰੇ ਮੋਸਮ ਵਿੱਚ ਲੋਕਾਂ ਨੂੰ ਚਾਹ ਪਿਲਾਈ ਗਈ। ਸੀਟੀ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਦੇ ਡਾਇਰੈਕਟਰ ਡਾ. ਰੋਹਿਤ ਸਰੀਨ ਨੇ ਕਿਹਾ ਕਿ ਇਸ ਤਰਾਂ ਦੇ ਸਾਮਗਮ ਵਿਦਿਆਰਥੀਆਂ ਦੀ ਕਲਾਂ ਨੂੰ ਉਬਾਰਦੀ ਹੈ। ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਰਦੀ ਭਰੇ ਮੋਸਮ ਵਿੱਚ ਗਰੀਬਾਂ ਵਿੱਚ ਚਾਹ ਵੰਡਣਾ ਪੁੰਨ ਦਾ ਕਾਰਜ ਹੈ।

No comments:

Post Top Ad

Your Ad Spot