ਅਲਪਾਈਨ ਪਬਲਿਕ ਹਾਈ ਸਕੂਲ, ਭਟਨੂਰਾ ਕਲਾਂ ਵਲੋਂ ਮਨੋਰੰਜਨ ਟੂਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 2 December 2016

ਅਲਪਾਈਨ ਪਬਲਿਕ ਹਾਈ ਸਕੂਲ, ਭਟਨੂਰਾ ਕਲਾਂ ਵਲੋਂ ਮਨੋਰੰਜਨ ਟੂਰ

(ਫੋਟੋਆਂ— ਲਖਵਿੰਦਰ ਲੱਕੀ, ਭੁਲੱਥ)
ਭੁਲੱਥ 2 ਦਸੰਬਰ (ਹਰਮਿੰਦਰ ਕੌਰ)— ਬੀਤੇ ਦਿਨੀਂ ਅਲਪਾਈਨ ਪਬਲਿਕ ਹਾਈ ਸਕੂਲ, ਭਟਨੂਰਾ ਕਲਾਂ ਵਲੋਂ ਚੰਡੀਗੜ• ਦਾ ਮਨੋਰੰਜਕ ਟੂਰ ਲਗਾਇਆ ਗਿਆ। ਇਸ ਵਿੱਚ ਬੱਚਿਆਂ ਨੇ ਚੰਡੀਗੜ• ਦੀਆਂ ਵੱਖ-ਵੱਖ ਥਾਵਾਂ ਦੇਖੀਆਂ। ਜਿਨ•ਾਂ ਵਿੱਚ ਛੱਤਬੀੜ ਜ਼ੂ ਬੱਚਿਆਂ ਲਈ ਖਿੱਚ ਦਾ ਕੇਂਦਰ ਰਿਹਾ। ਬੱਚਿਆਂ ਦਾ ਕਹਿਣਾ ਸੀ ਕਿ ਅਸੀਂ ਜੋ ਵੀ ਜਾਨਵਰ ਅਤੇ ਪੰਛੀ ਆਪਣੀਆਂ ਕਿਤਾਬਾਂ ਵਿੱਚ ਦੇਖਦੇ ਸੀ ਉਨ•ਾਂ ਨੂੰ ਅਸਲੀਅਤ ਵਿੱਚ ਬੈਠੇ ਦੇਖ ਕੇ ਬਹੁਤ ਖੁਸ਼ੀ ਹੋਈ। ਮੈਡਮ ਗੁਰਜੀਤ ਕੌਰ, ਮੈਡਮ ਹਰਮੇਸ਼ ਕੌਰ ਅਤੇ ਮਨਜਿੰਦਰ ਸਰ ਨੇ ਬੱਚਿਆਂ ਨੂੰ ਬਹੁਤ ਹੀ ਅਨੁਸ਼ਾਸਨ ਵਿੱਚ ਰੱਖ ਕੇ ਇਹ ਟੂਰ ਕਰਵਾਇਆ। ਇਹ ਟੂਰ ਬੱਚਿਆਂ ਲਈ ਯਾਦਗਾਰੀ ਹੋ ਨਿਬੜਿਆ। ਸਕੂਲ ਦੇ ਪ੍ਰੈਜ਼ੀਡੈਂਟ ਸ. ਕੁਲਵੰਤ ਸਿੰਘ, ਚੇਅਰਮੈਨ ਸ. ਬਲਵਿੰਦਰ ਸਿੰਘ ਚੀਮਾ ਅਤੇ ਪ੍ਰਿੰਸੀਪਲ ਸ. ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹ ਟੂਰ ਬੱਚਿਆਂ ਦੇ ਮਨੋਰੰਜਨ ਦੇ ਨਾਲ-ਨਾਲ ਵਿੱਦਿਅਕ ਜਾਣਕਾਰੀ ਵਧਾਉਣ ਵਾਲਾ ਵੀ ਸੀ।

No comments:

Post Top Ad

Your Ad Spot