ਪੰਜਾਬ ਦਾ ਦਰਦ ਰੱਖਣ ਵਾਲਾ ਹਰ ਇੱਕ ਸੱਜਣ 'ਪਾਣੀ ਬਚਾਓ ਪੰਜਾਬ ਬਚਾਓ' ਮੁਹਿਮ ਨਾਲ ਜੁੜਣ ਲਈ ਮੋਗਾ ਪੁੱਜਣ-ਬੱਬੀ ਬਾਦਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 10 December 2016

ਪੰਜਾਬ ਦਾ ਦਰਦ ਰੱਖਣ ਵਾਲਾ ਹਰ ਇੱਕ ਸੱਜਣ 'ਪਾਣੀ ਬਚਾਓ ਪੰਜਾਬ ਬਚਾਓ' ਮੁਹਿਮ ਨਾਲ ਜੁੜਣ ਲਈ ਮੋਗਾ ਪੁੱਜਣ-ਬੱਬੀ ਬਾਦਲ

ਜਲੰਧਰ 10 ਦਸੰਬਰ (ਜਸਵਿੰਦਰ ਆਜ਼ਾਦ)- ਪੰਜਾਬ ਦੀ ਇਤਿਹਾਸਕ ਧਰਤੀ 'ਤੇ ਅਕਾਲ ਪੁਰਖ ਨੇ ਦਰਿਆਈ ਪਾਣੀਆਂ ਦੀ ਬਖਸਿਸ ਕੀਤੀ ਹੋਈ ਹੈ। ਇਸ ਦਰਿਆਈ ਪਾਣੀ ਉੱਤੇ ਸਿਰਫ ਪੰਜਾਬ ਦਾ ਹੀ ਹੱਕ ਹੋਣਾ ਚਾਹੀਦਾ ਹੈ, ਨਾ ਕਿ ਕਿਸੇ ਹੋਰ ਸੂਬੇ ਦਾ। ਐਸਵਾਈਐਲ ਦਾ ਫੈਸਲਾ ਜੋ ਕਿ ਸੁਪਰੀਮ ਕੋਰਟ ਨੇ ਆਪਣੇ ਅਧਿਕਾਰ ਖੇਤਰ ਤੋ ਬਾਹਰ ਹੋ ਕੇ ਲਿਆ ਹੈ। ਇਸ ਫੈਸਲੇ ਨੂੰ ਪੰਜਾਬ ਦੀ ਜਨਤਾ ਨੇ ਸਰੇਆਮ ਧੱਕਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਮੀਨ ਹੇਠਲਾ ਪਾਣੀ ਪਹਿਲਾ ਹੀ ਭਿਆਨਕ ਹੱਦ ਤੱਕ ਹੇਠਾ ਜਾ ਚੁੱਕਾ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਲਕਾ ਮੋਹਾਲੀ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ 8 ਦਸੰਬਰ ਨੂੰ ਮੋਗਾ ਵਿੱਖੇ ਪਾਣੀ ਬਚਾਓ ਪੰਜਾਬ ਬਚਾਓ ਹੋਣ ਵਾਲੀ ਰੈਲੀ ਦੇ ਸਬੰਧ ਵਿੱਚ ਮੋਹਾਲੀ ਦੇ ਵੱਖਵੱਖ ਵਾਰਡਾ ਵਿੱਚ ਵਰਕਰਾ ਨਾਲ ਮੀਟਿੰਗ ਕਰਨ ਉਪਰੰਤ ਆਖੇ। ਉਨ੍ਹਾਂ ਕਿਹਾ ਕਿ 8 ਦਸੰਬਰ ਨੂੰ ਹੋਣ ਵਾਲੀ ਪਾਣੀ ਬਚਾਓ ਪੰਜਾਬ ਬਚਾਓ ਮੋਗਾ ਰੈਲੀ ਵਿੱਚ ਰਿਕਾਰਡ ਤੋੜ ਇਕੱਠ ਹੋਵੇਗਾ। ਇਸ ਰੇਲੀ ਵਿੱਚ ਪੰਜਾਬ ਦੁਸਮਨ ਜਮਾਤਾ ਦੀ ਨਿਗਾ ਟਿਕੀ ਹੋਈ ਹੈ। ਜੋ ਪਾਣੀ ਲੇਜਾਣਾ ਚਾਹੁੰਦੇ ਹਨ। ਪਰ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ ਸਿੰਘ ਬਾਦਲ, 'ਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਪਹਿਲਾ ਹੀ ਐਲਾਨ ਕਰ ਚੁੱਕੇ ਹਨ। ਕਿ ਉਹ ਪਾਣੀ ਦੀ ਇੱਕ ਵੀ ਬੂੰਦ ਪੰਜਾਬ ਤੋਂ ਬਾਹਰ ਨਹੀ ਜਾਣ ਦੇਣਗੇ। ਅਤੇ ਪੰਜਾਬ ਨੂੰ ਰੇਗਿਸਤਾਨ ਨਹੀ ਬਨਣ ਦੇਣਗੇ। ਬੱਬੀ ਬਾਦਲ ਨੇ ਪੰਜਾਬ ਦੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਇਸ ਮੋਗਾ ਰੈਲੀ ਵਿੱਚ ਪੰਜਾਬ ਦੇ ਹਿੱਤਾ ਲਈ ਹੂਮ ਹੂਮਾ ਕੇ ਪੁੱਜਣ। ਇਸ ਮੋਕੇ ਬਲਬੀਰ ਸਿੰਘ ਖਾਲਸਾ, ਜਸਰਾਜ ਸਿੰਘ ਸੋਨੂੰ, ਹਰਚੇਤ ਸਿੰਘ, ਹਰਪਾਲ ਸਿੰਘ, ਹਰਕਿਰਤ ਸਿੰਘ, ਵਿਕਰਮ ਸਿੰਘ, ਸੁਖਵਿੰਦਰ ਸਿੰਘ, ਗੁਰਮੇਲ ਸਿੰਘ ਢੇਲਪੁਰ, ਚੰਨਣ ਸਿੰਘ, ਗੁਰਜੀਤ ਸਿੰਘ, ਕਰਮ ਸਿੰਘ, ਲਖਵਿੰਦਰ ਸਿੰਘ, ਮਾਨ ਸਿੰਘ, ਬਿੱਲੂ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਅਵਤਾਰ ਸਿੰਘ, ਹਰਦੀਪ ਸਿੰਘ, ਪਰਦੀਪ ਸਿੰਘ ਦੱਪਰ ਆਦਿ ਹਾਜਰ ਸਨ।

ਹਰਸੁਖਇੰਦਰ ਸਿੰਘ ਬੱਬੀ ਬਾਦਲ ਮੋਹਾਲੀ ਵਿੱਖੇ ਪਾਰਟੀ ਵਰਕਰਾ ਨਾਲ ਮੀਟਿੰਗ ਦੋਰਾਨ

No comments:

Post Top Ad

Your Ad Spot