ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ 5624 ਪੁਲੀਸ ਮੁਲਾਜ਼ਮਾਂ ਨੂੰ ਤਰੱਕੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 15 December 2016

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ 5624 ਪੁਲੀਸ ਮੁਲਾਜ਼ਮਾਂ ਨੂੰ ਤਰੱਕੀ

  • ਪੁਲੀਸ ਮੁਲਾਜ਼ਮਾਂ ਨੂੰ ਹਫਤਾਵਾਰੀ ਛੁੱਟੀ ਦਾ ਫੈਸਲਾ
  • ਭਰਤੀ ਹੋਣ ਵਾਲਾ ਹਰ ਸਿਪਾਈ ਘੱਟੋ-ਘੱਟ ਸਬ ਇੰਸਪੈਕਟਰ ਰੈਂਕ ਤੋੋਂ ਹੋਵੇਗਾ ਸੇਵਾਮੁਕਤ
  • ਜਲੰਧਰ, ਬਠਿੰਡਾ, ਅੰਮ੍ਰਿਤਸਰ ਤੇ ਪਟਿਆਲਾ ਵਿੱਚ ਪੁਲੀਸ ਬੈਰਕਾਂ ਦਾ ਹੋਵੇਗਾ ਨਿਰਮਾਣ
ਜਲੰਧਰ 15 ਦਸੰਬਰ (ਜਸਵਿੰਦਰ ਆਜ਼ਾਦ)- ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਪੁਲੀਸ ਮੁਲਾਜ਼ਮਾਂ ਨੂੰ ਸੇਵਾ ਕਾਲ ਦੌਰਾਨ ਉਤਸਾਹੀ ਮਾਹੌਲ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋੋਂ ਨਵੇਂ ਸੇਵਾ ਨਿਯਮ ਬਣਾਏ ਜਾ ਰਹੇ ਹਨ ਜਿਨਾਂ ਤਹਿਤ ਵਿਭਾਗ ਵਿੱਚ ਭਰਤੀ ਹੋਣ ਵਾਲਾ ਹਰ ਸਿਪਾਈ ਘੱਟੋ-ਘੱਟ ਸਬ-ਇੰਸਪੈਕਟਰ ਰੈਂਕ ਤੋੋੋਂ ਸੇਵਾ ਮੁਕਤ ਹੋਵੇਗਾ। ਅੱਜ ਇਥੇ ਪੀ.ਏ.ਪੀ ਕੰਪਲੈਕਸ ਵਿਖੇ ਪੰਜਾਬ ਪੁਲੀਸ ਦੇ ਤਰੱਕੀ ਲੈਣ ਵਾਲੇ 5624  ਮੁਲਾਜ਼ਮਾਂ ਦੇ ਪਿਪਿੰਗ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋੋਂ ਸ਼ਾਮਲ ਹੋਏ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋੋਂ ਨਵੇਂ ਸੇਵਾ ਨਿਯਮਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਹਰ ਭਰਤੀ ਹੋਣ ਵਾਲਾ ਸਿਪਾਈ  ਨਿਸ਼ਚਿਤ ਸਮੇੇਂ ਦੇ ਪੜਾਵਾਂ ਅਨੁਸਾਰ ਤਰੱਕੀ ਦਾ ਹੱਕਦਾਰ ਬਣ ਸਕੇ।
ਸ. ਬਾਦਲ ਨੇ ਕਿਹਾ ਕਿ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਨੂੰ ਦੂਰ ਦੁਰਾਡੇ ਦੇ ਜ਼ਿਲਿਆਂ ਵਿੱਚ ਡਿਊਟੀ  ਲਈ ਜਾਣ 'ਤੇ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਲਈ ਜਲੰਧਰ, ਅੰਮ੍ਰਿਤਸਰ, ਬਠਿੰਡਾ ਤੇ ਪਟਿਆਲਾ ਵਿੱਚ ਪੱਕੀਆਂ ਬੈਰਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।  ਪੁਲੀਸ ਜਵਾਨਾ ਵੱਲੋੋਂ ਕੀਤੀ ਗਈ ਮੰਗ ਅਨੁਸਾਰ ਸ. ਬਾਦਲ ਨੇ ਮੌਕੇ 'ਤੇ ਹੀ ਪੰਜਾਬ ਪੁਲੀਸ ਮੁੱਖੀ ਸ੍ਰੀ ਸੁਰੇਸ਼ ਅਰੋੜਾ ਨੂੰ ਹਦਾਇਤ ਕੀਤੀ ਕਿ ਪੁਲੀਸ ਮੁਲਾਜ਼ਮਾਂ ਦੀ ਹਫਤਾਵਰੀ ਛੁੱਟੀ ਤੈਅ ਕਰਨ ਲਈ ਉਪਬੰਧ ਜਲਦ ਬਣਾਏ ਜਾਣ। ਸ. ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਦੀ ਸਹੂਲਤ ਲਈ ਖੋਲੀਆਂ ਗਈਆਂ ਕੈਨਟੀਨਾਂ ਤੋੋਂ ਮਿਲਣ ਵਾਲੇ ਸਾਮਾਨ 'ਤੇ 14.5 ਵੈਟ ਨੂੰ ਘਟਾ ਕੇ 5.5 ਕੀਤਾ ਜਾਵੇਗਾ ਜੋ ਕਿ ਸੀਮਾਂ ਸੁਰੱਖਿਆ ਬਲ ਦੀਆਂ ਕੈਨਟੀਨਾਂ ਤੋ ਵੀ ਘੱਟ ਹੋਵੇਗਾ।
ਉਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਪੁਲੀਸ ਨੂੰ ਨਵੇਂ ਹਥਿਆਰ ਤੇ ਹੋਰ ਸਾਜ਼ੋ ਸਾਮਾਨ ਮੁਹੱਈਆ ਕਰਵਾਉਣ ਲਈ ਪਹਿਲਾਂ ਹੀ 100 ਕਰੋੜ ਰੁਪਏ ਰਿਲੀਜ਼ ਕੀਤੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਹਾਲ ਹੀ ਵਿੱਚ ਪੰਜਾਬ ਪੁਲੀਸ ਦੇ ਭਲਾਈ ਫੰਡ ਲਈ ਗ੍ਰਹਿ ਵਿਭਾਗ ਵੱਲੋੋਂ 23 ਕਰੋੜ ਰੁਪਏ ਰਿਲੀਜ਼ ਕੀਤੇ ਗਏ ਹਨ। ਉਨਾਂ ਇਸ ਮੌਕੇ ਪੰਜਾਬ ਆਰਮਡ ਪੁਲੀਸ ਕੰਪਲੈਕਸ ਵਿਖੇ ਬੁਨਿਆਦੀ ਢਾਂਚੇ ਦੀ ਮਜਬੂਤੀ ਲਈ 2 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨਾਂ ਕਿਹਾ ਕਿ ਪੰਜਾਬ ਪੁੁਲੀਸ ਨੂੰ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।  ਉਨਾਂ ਇਹ ਵੀ ਕਿਹਾ ਕਿ ਜਲਦ ਹੀ ਮਾਮਲਿਆਂ ਦੀ ਜਾਂਚ ਲਈ ਵੱਖਰਾ ਪੁਲੀਸ ਸੈੱਲ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਜਿਸ ਨਾਲ ਪੁਲੀਸ ਵਿਭਾਗ ਦੀ ਕਾਰਗੁਜ਼ਾਰੀ ਹੋਰ ਬਿਹਤਰ ਹੋ ਹੋਵੇਗੀ। ਉਨਾਂ ਇਹ ਵੀ ਕਿਹਾ ਕਿ ਹਰ ਸਾਲ ਵਿਭਾਗ ਦੇ ਵਧੀਆ ਕਾਰਗਰੁਜ਼ਾਰੀ ਕਰਨ ਵਾਲੇ 25 ਮੁਲਾਜ਼ਮਾਂ ਦੀ ਚੋਣ ਕਰਕੇ ਪ੍ਰਸੰਸਾ ਪੱਤਰ, ਨਕਦ ਇਨਾਮ ਤੇ ਤਰੱਕੀ ਦਿੱਤੀ ਜਾਇਆ ਕਰੇਗੀ। ਇਸ ਮੌਕੇ ਉਪ ਮੁਖ ਮੰਤਰੀ ਵੱਲੋੋਂ 4188 ਸਿਪਾਈ  ਤੋੋਂ ਹਵਲਦਾਰ, 1263 ਹਵਲਦਾਰ ਨੂੰ  ਏ.ਐਸ.ਆਈ  ਅਤੇ 173 ਏ.ਐਸ .ਆਈ ਨੂੰ ਸਬ ਇੰਸਪੈਕਟਰ ਦੇ ਸਟਾਰ ਲਗਾਏ ਗਏ।
ਪੰਜਾਬ ਪੁਲੀਸ ਮੁਖੀ ਸ੍ਰੀ ਸੁਰੇਸ਼ ਅਰੋੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੁਲੀਸ ਵਿਭਾਗ ਦੇ ਮੁਲਾਜ਼ਮਾਂ ਨੂੰ ਬਿਹਤਰ ਸਹੂਲਤਾਂ ਦੇਣ, ਡਿਊਟੀ ਦੌਰਾਨ ਖਾਣੇ 'ਤੇ ਠਹਿਰ ਦੇ ਬਿਹਤਰ ਪ੍ਰਬੰਧ, ਮੁਲਾਜ਼ਮਾਂ ਦੀ ਭਲਾਈ ਲਈ ਫੰਡਾਂ ਦੀ ਹੋਰ ਮਜਬੂਤੀ ਤੇ ਹੋਰ ਪਹਿਲੂਆਂ 'ਤੇ ਸੰਜੀਦਗੀ ਨਾਲ ਕੰਮ ਚੱਲ ਰਿਹਾ ਹੈ ਜਿਸ ਸਦਕਾ ਵਿਭਾਗ ਦੀ ਕਾਰਗੁਜ਼ਾਰੀ ਹੋਰ ਵਧੀਆ ਹੋਵੇਗੀ। ਇਸ ਮੌਕੇ ਏ.ਡੀ.ਜੀ.ਪੀ ਸ੍ਰੀ ਦਿਨਕਰ ਗੁਪਤਾ, ਏ.ਡੀ.ਜੀ.ਪੀ ਸ੍ਰੀ ਸੰਜੀਵ ਕਾਲੜਾ, ਆਈ.ਜੀ ਸ੍ਰੀ ਅਰੁਣਪਾਲ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਪੁਲੀਸ ਕਮਿਸ਼ਨਰ ਸ੍ਰੀ ਅਰਪਿਤ ਸ਼ੁਕਲਾ ਤੇ ਹੋਰ ਪੁਲੀਸ ਅਫਸਰ ਹਾਜ਼ਰ ਸਨ।

No comments:

Post Top Ad

Your Ad Spot