ਸੇਂਟ ਸੋਲਜਰ ਨੇ ਸ਼ੁਭਮ ਅਰੋੜਾ ਨੂੰ ਦਿੱਤੀ 25,000 ਦੀ ਸਕਾਲਰਸ਼ਿਪ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 2 December 2016

ਸੇਂਟ ਸੋਲਜਰ ਨੇ ਸ਼ੁਭਮ ਅਰੋੜਾ ਨੂੰ ਦਿੱਤੀ 25,000 ਦੀ ਸਕਾਲਰਸ਼ਿਪ

ਜਲੰਧਰ 1 ਦਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਹਰੇਕ ਮਨੁੱਖ ਤੱਕ ਸਿੱਖਿਆ ਪਹੁੰਚਾਉਣ ਦਾ ਸੁਪਨਾ ਲੈ ਕੇ ਸ਼ੁਰੂ ਕੀਤੀ ਗਈ ਮਾਸਟਰ ਰਾਜਕੰਵਰ ਚੋਪੜਾ ੧ ਕਰੋੜ ਸਕਾਲਰਸ਼ਿਪ ਦੇ ਅਧੀਨ ਹਰ ਸਾਲ ਬਹੁਤ ਸਾਰੇ ਵਿਦਿਆਰਥੀ ਇਸ ਸਕਾਲਰਸ਼ਿਪ ਦਾ ਲਾਭ ਲੈ ਕੇ ਉੱਚ ਸਿੱਖਿਆ ਪ੍ਰਾਪਤ ਕਰ ਪਾਉਂਦੇ ਹਨ।ਇਸਦੇ ਚਲਦੇ ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨੋਲਾਜੀ ਵਿੱਚ ਬੀ.ਟੈਕ ਮੈਕੇਨਿਕਲ ਇੰਜੀਨਿਅਰਿੰਗ ਤੀਸਰੇ ਸੈਮੇਸਟਰ ਦੇ ਵਿਦਿਆਰਥੀ ਸ਼ੁਭਮ ਅਰੋੜਾ ਨੂੰ ੨੫,੦੦੦ ਦੀ ਸਕਾਲਰਸ਼ਿਫ ਦਿੱਤੀ ਗਈ।ਸ਼ੁਭਮ ਦੇ ਘਰ ਦੇ ਆਰਥਿਕ ਹਾਲਾਤ ਕਮਜੋਰ ਹੋਣ ਦੇ ਕਾਰਨ ਪੜਾਈ ਲਈ ਅਸਮਰਥ ਸੀ ਪਰ ਪੜਲਿਖ ਕੇ ਆਪਣੇ ਘਰ ਦੇ ਹਾਲਾਤਾਂ ਦਾ ਸੁਪਨਾ ਲੈ ਕੇ ਸੇਂਟ ਸੋਲਜਰ ਆਇਆ ਸੀ ਅਤੇ ਉਸਦਾ ਸੁਪਨਾ ਪੂਰਾ ਕਰਣ ਵਿੱਚ ਸਾਥ ਦਿੰਦੇ ਹੋਏ ਇਸ ਸਕਾਲਰਸ਼ਿਪ ਦਿੱਤੀ ਗਈ ਹੈ।ਕਾਲਜ ਡਾਇਰੈਕਟਰ ਡਾ.ਵਿਜੈ ਧੀਰ ਵਲੋਂ ਸ਼ੁਭਮ ਨੂੰ ਸਕਾਲਰਸ਼ਿਪ ਦਾ ਚੈਕ ਭੇਂਟ ਕਰਦੇ ਹੋਏ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦੇ ਹੋਏ ਮਨ ਲਗਾਕੇ ਪੜ੍ਹਣ ਨੂੰ ਕਿਹਾ।ਇਸਤੋਂ ਪਹਿਲਾਂ ਸ਼ੁਭਮ ਨੇ ਮੈਕੇਨਿਕਲ ਇੰਜੀਨਿਅਰਿੰਗ ਦਾ ਡਿਪਲੋਮਾ ਕੀਤਾ ਸੀ ਜਿਸਦੇ ਲਈ ਸੇਂਟ ਸੋਲਜਰ ਵਲੋਂ ਪੂਰੀ ਫੀਸ ਦੀ ਸਕਾਲਰਸ਼ਿਪ ਦਿੱਤੀ ਗਈ ਸੀ।

No comments:

Post Top Ad

Your Ad Spot