ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਦੀ ਹੋਈ ਚੋਣ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 14 November 2016

ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਦੀ ਹੋਈ ਚੋਣ

ਪੰਜਾਬੀ ਸਾਹਿਤ ਸਭਾ ਦੇ ਚੁਣੇ ਗਏ ਅਹੁੱਦੇਦਾਰ
ਦੁਸਾਂਝ ਕਲਾਂ 14 ਨੰਬਵਰ (ਸੁਰਿੰਦਰ ਪਾਲ ਕੁੱਕੂ)- ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਦੀ ਵਿਸ਼ੇਸ ਮੀਟਿੰਗ ਸਭਾ ਦੇ ਦਫ਼ਤਰ ਮੰਢਾਲੀ ਦਰਵਾਜਾ ਦੁਸਾਂਝ ਕਲਾਂ ਸਭਾ ਦੇ ਪ੍ਰਧਾਨ ਸੋਹਣ ਸਿੰਘ ਭਿੰਡਰ, ਜਨਰਲ ਸਕੱਤਰ ਰਾਮ ਪ੍ਰਕਾਸ਼ ਟੋਨੀ, ਗਿਆਨ ਸਿੰਘ ਦੁਸਾਂਝ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਸਭਾ ਦੇ ਨਵੇ ਬਣੇ ਮੈਬਰਾਂ ਨੂੰੰ “ਜੀ ਆਇਆ' ਕਿਹਾ ਗਿਆਂ। ਇਸ ਮੀਟਿੰਗ ਵਿਚ ਸਭਾ ਦੇ ਪੁਰਾਣੇ ਸਾਰੇ ਬਿਲ ਪਾਸ ਕੀਤੇ ਗਏ ਅਤੇ ਸਭਾ ਵਲੋ ਵਿੱਛੜੇ ਕਵੀਆਂ ਦੀ ਯਾਦ ਵਿਚ ਇਕ ਵਿਸ਼ਾਲ ਕਵੀ ਦਰਬਾਰ ਫ਼ਗਵਾੜਾ ਵਿਖੇ 20 ਨਵੰਬਰ ਨੂੰ ਕਰਵਾਇਆਂ ਜਾਵੇਗਾ। ਇਸ ਮੀਟਿੰਗ ਦੌਰਨ ਪੱਤਰਕਾਰਾ ਦੇ ਕਿਤੇ ਜਾ ਰਹੇ ਦਿਨ ਦਿਹਾੜੇ ਕਤਲਾ ਦੀ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ। ਇਸ ਸਮੇ ਸਭਾ ਦੀ ਚੋਣ ਵੀ ਕੀਤੀ ਗਈ ਜਿਸ ਵਿਚ ਸੋਹਣ ਸਿੰਘ ਭਿੰਡਰ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਹਰੀ ਦੱਤ ਸ਼ਰਮਾ, ਮੀਤ ਪ੍ਰਧਾਨ ਹਰਬੰਸ ਕੈਂਥ, ਜਨਰਲ ਸਕੱਤਰ ਰਾਮ ਪ੍ਰਕਾਸ਼ ਟੋਨੀ, ਮੀਤ ਸਕੱਤਰ ਕੁੱਕੂ ਦੁਸਾਂਝ, ਵਿੱਤ ਸਕੱਤਰ (ਖਜਾਨਚੀ) ਦਲਜੀਤ ਸਿੰਘ ਚਾਨਾ, ਲਾਇਬ੍ਰੀਅਨ ਸਤਨਾਮ ਰਾਮ ਚੰਦੜ੍ਹ, ਸਹਾਇਕ ਲਾਇਬ੍ਰੀਅਨ ਰਕੇਸ ਕੁਮਾਰ ਗੁਪਤਾ, ਐਡੀਟਰ ਮਲੂਕ ਰਾਮ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ।

No comments:

Post Top Ad

Your Ad Spot