ਮਲਕੀਤ ਥਿੰਦ ਦੀ ਅਗਵਾਈ ਚ ਜਲਾਲਾਬਾਦ ਰੈਲੀ ਵਿੱਚ ਗਏ ਵੱਡਾ ਕਾਫਲਾ ਨੇ ਹਲਕੇ ਅੰਦਰ ਛੇੜੀ ਖੁੰਡ ਚਰਚਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 21 November 2016

ਮਲਕੀਤ ਥਿੰਦ ਦੀ ਅਗਵਾਈ ਚ ਜਲਾਲਾਬਾਦ ਰੈਲੀ ਵਿੱਚ ਗਏ ਵੱਡਾ ਕਾਫਲਾ ਨੇ ਹਲਕੇ ਅੰਦਰ ਛੇੜੀ ਖੁੰਡ ਚਰਚਾ

ਗੁਰੂੁਹਰਸਹਾਏ 21 ਨਵੰਬਰ (ਮਨਦੀਪ ਸਿੰਘ ਸੋਢੀ)-ਹਲਕਾ ਗੁਰੂਹਰਸਹਾਏ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਕੀਤ ਥਿੰਦ ਦੀ ਅਗਵਾਈ ਵਿੱਚ ਵੱਡਾ ਕਾਫਲਾ ਬੱਸਾ, ਵੈਨਾਂ, ਟਰੈਕਸ ਗੱਡੀਆਂ ਅਤੇ ਮੋਟਰਸਾਇਕਲਾਂ ਰਾਹੀਂ ਪਿੰਡ ਪੀਰ ਮੁਹੰਮਦ ਤੋਂ ਜਲਾਲਾਬਾਦ ਰੈਲੀ ਲਈ ਗਏ ਨੇ ਹਲਕੇ ਅੰਦਰ ਇਸ ਵੱਡੇ ਕਾਫਲੇ ਨੇ ਪਿੰਡਾਂ ਦੀਆਂ ਸੱਥਾਂ ਚ ਖੁੰਡ ਚਰਚਾ ਛੇੜ ਦਿੱਤੀ ਹੈ ਕਿ ਆਪ ਦੇ ਇਸ ਉਮੀਦਵਾਰ ਦੀ ਵੱਧ ਰਹੀ ਲੋਕ ਪ੍ਰਿਯਤਾ ਵਿਰੋਧੀ ਪਾਰਟੀਆਂ ਦੀ ਦਿਲ ਦੀਆਂ ਧੜਕਣਾ ਤੇਜ ਕਰ ਰਹੀ ਹੈ। ਕਿਊਕਿ ਇਕ ਸਧਾਰਣ ਪਰਿਵਾਰ ਚ ਜਨਮੇ ਤੇ ਲੰਬੇ ਸਮੇਂ ਤੋਂ ਵੱਖ ਵੱਖ ਸ਼ੋਸ਼ਲ ਦੇ ਕੰਮ ਕਰਦੇ ਮਲਕੀਤ ਥਿੰਦ ਦਾ ਪਿਛਲੇ 20 ਸਾਲਾਂ ਤੋਂ ਲਗਭਗ ਹਰੇਕ ਬਿਰਾਦਰੀ ਚ ਚੰਗਾ ਮਿਲਣ ਵਰਤਣ ਤੇ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋਣਾ ਕਿਸੇ ਤੋਂ ਛੁਪਿਆ ਨਹੀ ਹੈ। ਇਸ ਲਈ ਲੋਕ ਆਪਣੇ ਆਪ ਪਾਰਟੀ ਦੇ ਇਸ ਉਮੀਦਵਾਰ ਨਾਲ ਸੰਪਰਕ ਸਾਧ ਕੇ ਆਪਣੇ ਕੋਲੋ ਪੈਸੇ ਖਰਚ ਕਰਕੇ ਪ੍ਰਚਾਰ ਤੇ ਲੱਗ ਚੁੱਕੇ ਹਨ। ਪਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋ ਵਰਦੇਵ ਸਿੰਘ ਨੋਨੀ ਮਾਨ ਨੂੰ ਵੀ ਟਿਕਟ ਦੇ ਕੇ ਨਿਵਾਜਿਆ ਗਿਆ ਹੈ ਜਦਕਿ ਇਸ ਹਲਕੇ ਚ ਕਾਂਗਰਸ ਦੇ ਉਮੀਦਵਾਰ ਦਾ ਐਲਾਨ ਹੋਣਾ ਅਜੇ ਬਾਕੀ ਹੈ ਅਤੇ ਰਾਣਾ ਸੋਢੀ ਲਗਭਗ ਤੈਅ ਹਨ। ਜੇਕਰ ਇਸ ਹਲਕੇ ਦੇ ਪਿਛੋਕੜ ਵਿਧਾਨ ਸਭਾ ਚੋਣਾ ਤੇ ਨਿਘਾ ਮਾਰੀ ਜਾਵੇ ਤਾਂ ਰਾਣਾ ਸੋਢੀ ਲਗਾਤਾਰ ਤਿੰਨ ਜਿੱਤਾਂ ਪ੍ਰਾਪਤ ਕਰਕੇ ਅੱਜ ਵੀ ਹਲਕੇ ਦੇ ਵਿਧਾਇਕ ਹਨ ਪਰ ਇਹਨਾਂ ਜਿੱਤਾਂ ਚ ਸਭ ਤੋਂ ਵੱਧ ਰਾਏ ਸਿੱਖ ਅਤੇ ਕੰਬੋਜ ਬਿਰਾਦਰੀ ਦਾ ਵੱਡਾ ਰੋਲ ਰਿਹਾ ਹੈ। ਪਰ 2012 ਦੀਆਂ ਚੋਣਾਂ ਚ ਵਰਦੇਵ ਸਿੰਘ ਮਾਨ ਦੇ ਚੋਣ ਲੜਨ ਨਾਲ ਅਤੇ ਗੁਰਸੇਵਕ ਸਿੰਘ ਕੈਸ਼ ਮਾਨ ਦਾ ਬਾਰਡਰ ਪੱਟੀ ਤੇ ਵੱਸੀ ਰਾਏ-ਸਿੱਖ ਬਿਰਾਦਰੀ ਨਾਲ ਸਿੱਧਾ ਰਾਬਤਾ ਹੋਣ ਨਾਤੇ ਵਰਦੇਵ ਸਿੰਘ ਮਾਨ ਸਰਹੱਦੀ ਪਿੰਡਾਂ ਚ 2012 ਚ ਵੱਡੀ ਲੀਡ ਲੈ ਕੇ ਆਏ ਸਨ, ਜਿਸ ਸਦਕਾ ਰਾਣਾ ਸੋਢੀ ਦੀ 30 ਹਜਾਰ ਤੋਂ ਵੱਧ ਵਾਲੀ ਲੀਡ ਮਾਤਰ 3000 ਤੱਕ ਦੇ ਨੇੜੇ ਤੇੜੇ ਰਹਿ ਗਈ ਸੀ। ਰਾਏ-ਸਿੱਖ ਬਿਰਾਦਰੀ ਚ ਜਿਥੇ ਅਕਾਲੀ ਦਲ ਕਾਂਗਰਸ ਦੀ ਵੋਟ ਤੋੜਣ ਵਿੱਚ ਕਾਮਯਾਬ ਰਿਹਾ ਉਥੇ ਹੀ ਹੁਣ ਆਪ ਪਾਰਟੀ ਦੇ ਇਕ ਸਧਾਰਣ ਇਮਾਨਦਾਰ ਤੇ ਲੋਕਾਂ ਦੇ ਦੁੱਖ-ਸੁੱਖ ਚ ਖੜਣ ਵਾਲੇ ਮਲਕੀਤ ਥਿੰਦ ਨਾਲ ਆਪਣੀ ਕੰਬੋਜ ਬਿਰਾਦਰੀ ਤੋਂ ਇਲਾਵਾ ਰਾਏ-ਸਿੱਖ, ਜੱਟ-ਸਿੱਖ, ਖੱਤਰੀ ਅਤੇ ਹੋਰ ਬਿਰਾਦਰੀਆਂ ਦੇ ਲੋਕ ਜੁੜ ਰਹੇ ਹਨ। ਉਸ ਤੋਂ ਜਾਪ ਰਿਹਾ ਹੈ ਕਿ ਇਸ ਵਾਰ ਗੁਰੂਹਰਸਹਾਏ ਹਲਕੇ ਚ ਮੁਕਾਬਲਾ ਰੌਚਕ ਅਤੇ ਤਿਕੋਣਾ ਹੋਣ ਜਾ ਰਿਹਾ ਹੈ। ਸਿਆਸੀ ਮਾਹਿਰਾਂ ਅਨੁਸਾਰ ਜੇਕਰ ਮਲਕੀਤ ਥਿੰਦ ਆਪ ਆਗੂ ਦਾ ਦਿਨੋ-ਦਿਨ ਗਰਾਫ ਇਸੇ ਤਰਾਂ ਵੱਧਦਾ ਗਿਆ ਤਾਂ ਉਸ ਦੀ ਜਿੱਤ ਵੱਡੇ ਮਾਰਜਨ ਨਾਲ ਹੋਣ ਤੋਂ ਕੋਈ ਨਹੀ ਰੋਕ ਸਕਦਾ। ਕਿਊਕਿ ਹਰੇਕ ਵਰਗ ਦੇ ਲੋਕ ਉਸ ਦੀ ਚੋਣ ਮੁਹਿੰਮ ਵਿੱਚ ਆ ਚੁੱਕੇ ਹਨ। ਬਾਕੀ ਜਲਾਲਾਬਾਦ ਗਏ ਕਾਫਲੇ ਦੀ 6 ਮਿੰਟਾਂ ਦੇ ਵੱਧ ਦੀ ਵੀਡਿਓ ਨੇ ਸ਼ੋਸ਼ਲ ਮੀਡਿਆ ਫੇਸਬੁੱਕ, ਵੱਟਸਅਪ ਤੇ ਤਹਿਲਕਾ ਮਚਾਇਆ ਹੈ। ਜਿਸ ਦੇ ਵੀਓ ਸੋਲਾਂ ਹਜਾਰ ਦੇ ਨੇੜੇ ਹੋ ਚੁੱਕੇ ਹਨ ਜਿਸ ਦੀ ਹਲਕੇ ਅੰਦਰ ਪੂਰੀ ਚਰਚਾ ਹੈ। ਦੂਸਰੇ ਪਾਸੇ ਮਲਕੀਤ ਥਿੰਦ ਦੀ ਵੱਧ ਰਹੀ ਲੋਕ ਪ੍ਰਿਯਤਾ ਨੂੰ ਦੇਖ ਕੇ ਕਾਂਗਰਸ ਦੀ ਹਲਕੇ ਅੰਦਰ ਸਰਗਰਮ ਹੁੰਦੀ ਦਿਖਾਈ ਦੇ ਰਹੀ ਹੈ। ਜਿਸ ਦੇ ਸੰਬੰਧ ਵਿੱਚ ਕਾਂਗਰਸ ਨੇ ਇਕ ਯੂਥ ਦੀ ਰੈਲੀ ਆਉਣ ਵਾਲੇ ਦਿਨਾਂ ਵਿੱਚ ਕਰਨ ਜਾ ਰਹੀ ਹੈ। ਬਾਕੀ ਅਜੇ ਵਿਧਾਨ ਸਭਾ ਚੋਣਾ ਚ ਕਾਫੀ ਸਮਾਂ ਪਿਆ ਹੈ। ਇਸ ਲਈ ਕੁਝ ਵੀ ਕਹਿਣਾ ਸੰਭਵ ਹੈ। ਊਠ ਕਿਹੜੀ ਕਰਵਟ ਬੈਠਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਮਲਕੀਤ ਥਿੰਦ ਦੀ ਅਗਵਾਈ ਚ ਗਏ ਵੱਡੇ ਕਾਫਲੇ ਦਾ ਦ੍ਰਿਸ਼

No comments:

Post Top Ad

Your Ad Spot