ਨੋਟਬੰਦੀ ਕਾਰਨ ਓ.ਬੀ.ਸੀ.ਬਰਾਂਚ ਤੇ ਲੋਕਾਂ ਨੇ ਲਾਏ ਗਲਤ ਵਿਵਹਾਰ ਕਰਨ ਦੇ ਦੋਸ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 21 November 2016

ਨੋਟਬੰਦੀ ਕਾਰਨ ਓ.ਬੀ.ਸੀ.ਬਰਾਂਚ ਤੇ ਲੋਕਾਂ ਨੇ ਲਾਏ ਗਲਤ ਵਿਵਹਾਰ ਕਰਨ ਦੇ ਦੋਸ਼

ਲੋਕਾਂ ਕਿਹਾ ਕਿ ਬੈਂਕ ਮੁਲਾਜਮ ਆਪਣੇ ਚਹੇਤਿਆਂ ਨੂੰ ਹੀ ਅੰਦਰ ਵਾੜਦੇ ਹਨ
 
ਬੈਂਕ ਦੇ ਬਾਹਰ ਲੱਗੀ ਹੋਈ ਲੰਬੀ ਕਤਾਰ ਤੇ ਲੋਕ ਆਪਣੀ ਵਾਰੀ ਦਾ ਇੰਤਜਾਰ ਕਰਦੇ ਹੋਏ
ਦੁਸਾਂਝ ਕਲਾਂ 21 ਨਵੰਬਰ (ਸੁਰਿੰਦਰ ਪਾਲ ਕੁੱਕੂ)- ਓਰੀਐਂਟਲ ਬੈਂਕ ਆਫ ਕਮੱਰਸ ਬਰਾਂਚ ਦੁਸਾਂਝ ਕਲਾਂ ਵਿਖੇ ਲੋਕਾਂ ਵਲੋਂ ਲਾਏ ਗਏ ਗਲਤ ਵਿਵਹਾਰ ਦੇ ਦੋਸ਼। ਪੱਤਰਕਾਰਾਂ ਨਾਲ ਗੱਲਬਾਰ ਕਰਦਿਆਂ ਲੋਕਾਂ ਨੇ ਦੱਸਿਆਂ ਕਿ ਅਸੀਂ ਸਵੇਰੇ ਸਾਢੇ ਸੱਤ ਵਜੇ ਤੋਂ ਲਾਈਨਾਂ ਵਿੱਚ ਲੱਗੇ ਹੋਏ ਹਾਂ ਪਰ ਬੈਂਕ ਮੁਲਾਜਮ ਸਾਨੂੰ ਕੋਈ ਵੀ ਢੁਕਵਾਂ ਜਵਾਬ ਨਹੀਂ ਦੇ ਰਹੇ ਕਦੀ ਕਹਿੰਦੇ ਕਿ ਕੰਪਿਊਟਰ ਖਰਾਬ ਹੈ ਅਤੇ ਕਦੀ ਕਹਿੰਦੇ ਹਨ ਕੈਸ਼ ਖਤਮ ਹੈ। ਉਹਨਾਂ ਕਿਹਾ ਕਿ ਬੈਂਕ ਮੈਨੇਜਰ ਅਤੇ ਮੁਲਾਜਮ ਕਮਲਜੀਤ ਵਲੋਂ ਆਪਣੇ ਚਹੇਤਿਆਂ ਦੀਆਂ ਕਾਪੀਆਂ ਬੈਂਕ ਦੇ ਬਾਹਰੋਂ ਆਉਂਦਾ ਹੈ।ਅਤੇ ਦੁਸਾਂਝ ਕਲਾਂ ਦੇ ਆੜਤੀਏ ਤੇ ਵੈਸਟਨ ਯੂਨੀਅਨ ਵਾਲਿਆ ਨੂੰ ਹੀ ਬੈਂਕ ਅੰਦਰ ਵਾੜਿਆ ਜਾਂਦਾ ਹੈ। ਉਹਨਾਂ ਕਿਹਾ ਬਾਹਰ ਖੜੀਆ ਔਰਤਾ ਅਤੇ ਮਰਦਾਂ ਨੂੰ ਭੱਦੀ ਸ਼ਬਦਵਾਲੀ ਦੀ ਵਰਤੋਂ ਕਰਦਾ ਹੈ ਲੋਕਾਂ ਕਿਹਾ ਕਿ ਸਵੇਰ ਵੇਲੇ ਸਾਡੀਆ ਕਾਪੀਆਂ ਲੈ ਕੇ ਸਾਨੂੰ ਟੋਕਨ ਦੇ ਕੇ ਬੈਂਕ ਦੇ ਬਾਹਰ ਖੜੇ ਹੋਣ ਨੂੰ ਕਿਹਾ ਤੇ ਤਿੰਨ ਵਜੇ ਤੱਕ ਕੈਸ਼ ਦਿੱਤਾ ਜਾਵੇਗਾ । ਲੋਕਾਂ ਨੇ ਕਿਹਾ ਕਿ ਅੱਜ ਤੋਂ ਚਾਰ ਦਿਨ ਪਹਿਲਾਂ ਕਿਸੇ ਬਜ਼ੁਰਗ ਨੇ ੧੫ ਹਜਾਰ ਰੁਪਏ ਲੈਣ ਦਾ ਬੋਚਰ ਭਰਿਆ ਸੀ ਜੋ ਕਿ ਬੈਂਕ ਦੇ ਮੁਲਾਜਮ ਕਮਲਜੀਤ ਵਲੋਂ ਬਜੁਰਗ ਨੂੰ ੩ ਹਜਾਰ ਰੁਪਏ ਦੇਣ ਲਈ ਦਬਾਅ ਪਾਇਆ ਪਰ ਬਜੁਰਗ ਨੇ ਕਿਹਾ ਕਿ ਮੈਂ 15 ਹਜਾਰ ਹੀ ਲੈਣਾ ਹੈ। ਬੈਂਕ ਮੁਲਾਜਮ ਵਲੋਂ ਉਸਦਾ ਫਾਰਮ ਫਾੜ ਦਿੱਤਾ ਗਿਆ। ਜਿਕਰਯੋਗ ਹੈ ਕਿ ਜਿੱਥੇ ਸਰਕਾਰ ਵਲੋਂ 24 ਹਜਾਰ ਦੇਣ ਦੀ ਗੱਲ ਕਹੀ ਹੈ ਦੁਸਾਂਝ ਕਲਾ ਦੀ ਇਸ ਬਰਾਂਚ ਵਿੱਚ ਇਸ ਤੋਂ ਉਲਟ ਹੋ ਰਿਹਾ ਹੈ।ਦੁਸਾਂਝ ਕਲਾਂ ਇਲਾਕੇ ਦੇ ਲੋਕਾਂ ਵਲੋਂ ਇਹ ਪੁਜੋਰ ਮੰਗ ਹੈ ਕਿ ਸਾਡੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਬੈਂਕਾਂ ਵਿੱਚੋਂ ਸਾਡਾ ਪੈਸਾ ਸਾਨੂੰ ਬਾਇੱਜਤ ਮਿਲਣਾ ਚਾਹੀਦਾ ਹੈ। ਜਦੋਂ ਇਸ ਸੰਬੰਧੀ ਬਰਾਂਚ ਦੇ ਮੈਨੇਜਰ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਜੇਕਰ ਮੇਰੀ ਇਸ ਬਰਾਂਚ ਦੇ ਮੁਲਾਜਮ ਨੇ ਇਸ ਤਰ੍ਹਾਂ ਦੀ ਕੋਈ ਗਲਤੀ ਕੀਤੀ ਹੈ ਤਾਂ ਉਸਦੀ ਜਾਂਚ ਕੀਤੀ ਜਾਵੇਗੀ।

No comments:

Post Top Ad

Your Ad Spot