ਹਰ ਗਰੀਬ ਦੀ ਅੱਖ ਦਾ ਅੱਥਰੂ ਪੁੱਝਣਾ ਸਰਕਾਰ ਦਾ ਮੁੱਢਲਾ ਫਰਜ: ਬੱਬੀ ਬਾਦਲ ਬੱਬੀ ਬਾਦਲ ਨੇ ਕਾਲੌਨੀ ਵਾਸੀਆਂ ਦੀਆਂ ਸੁਣੀਆਂ ਸਮੱਸਿਆਵਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 25 November 2016

ਹਰ ਗਰੀਬ ਦੀ ਅੱਖ ਦਾ ਅੱਥਰੂ ਪੁੱਝਣਾ ਸਰਕਾਰ ਦਾ ਮੁੱਢਲਾ ਫਰਜ: ਬੱਬੀ ਬਾਦਲ ਬੱਬੀ ਬਾਦਲ ਨੇ ਕਾਲੌਨੀ ਵਾਸੀਆਂ ਦੀਆਂ ਸੁਣੀਆਂ ਸਮੱਸਿਆਵਾਂ

ਚੰਡੀਗੜ੍ਹ 24 ਨਵੰਬਰ (ਬਲਜੀਤ ਰਾਏ)- ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਲਕਾ ਮੋਹਾਲੀ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਹਲਕਾ ਮੋਹਾਲੀ ਦੇ ਅਧੀਨ ਜਗਤਪੁਰਾ ਵਿੱਚ ਬੰਤ ਲੇਵਰ ਕਾਲੌਨੀ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ, ਅਤੇ ਉਪਰੰਤ ਕਿਹਾ ਕਿ ਅਕਾਲੀਭਾਜਪਾ ਗਠਜੋੜ ਸਰਕਾਰ ਨੇ ਇਸ ਸੋਚ ਤੇ ਪਹਿਰਾ ਦਿੱਤਾ ਹੈ, ਕਿ ਵਿਕਾਸ ਸਰਵਪੱਖੀ ਹੋਣਾ ਚਾਹੀਦਾ ਹੈ ਅਤੇ ਗਰੀਬ ਵਰਗ ਦੇ ਮਸਲਿਆਂ ਦਾ ਹੱਲ ਸਭ ਤੋਂ ਪ੍ਰਾਥਮਿਕਤਾ ਰੱਖਦਾ ਹੈ। ਕਾਲੌਨੀ ਪ੍ਰਧਾਨ ਕਿਸਨ ਪਾਲ ਤੇ ਸੁਖਵਿੰਦਰ ਸਿੰਘ ਬਿਟੂ ਨੇ ਦੱਸਿਆ ਕਿ ਉਹਨਾਂ ਵੱਲੋਂ ਕਾਲੌਨੀ ਵਾਸੀਆਂ ਨੂੰ ਦਰਪੇਸ ਆ ਰਹੀਆਂ ਸਮੱਸਿਆਵਾਂ ਜਿਵੇਂ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ, ਸਟਰੀਟ ਲਾਈਟਾਂ, ਗਲੀਆਂ ਨਾਲੀਆਂ ਦੀ ਖਸਤਾ ਹਾਲਤ ਤੇ ਪਾਣੀ ਦੀ ਨਿਕਾਸੀ ਬਾਰੇ ਜਾਣੂ ਕਰਵਾਇਆ ਗਿਆ। ਇਸ ਸਮੇਂ ਬੱਬੀ ਬਾਦਲ ਨੇ ਬੰਤ ਕਾਲੌਨੀ ਵਾਸੀਆਂ ਨੂੰ ਪੂਰਨ ਵਿਸਵਾਸ ਦਿਵਾਇਆ ਕਿ ਉਹਨਾਂ ਦੀਆਂ ਸਮੱਸਿਆਵਾਂ ਜਲਦੀ ਹੀ ਹੱਲ ਕਰਵਾ ਦਿੱਤੀਆਂ ਜਾਣਗੀਆਂ। ਬੱਬੀ ਬਾਦਲ ਨੇ ਕਿਹਾ ਕਿ ਬਾਦਲ ਸਾਹਿਬ ਅਤੇ ਉੱਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੋਂ ਕਲੋਨੀਆਂ ਦੇ ਵਿਕਾਸ ਲਈ ਰਫਤਾਰ ਹੋਰ ਤੇਜ ਕਰਨ ਦੀ ਮੰਗ ਕਰਨਗੇ। ਇਸ ਮੌਕੇ ਰਾਮਜੀਤ ਯਾਦਵ, ਅੋਮ ਪ੍ਰਕਾਸ, ਜਗਵੀਰ ਸਿੰਘ,  ਜੋਗਿੰਦਰ ਸਿੰਘ ਸਲੈਚ ਸਾਬਕਾ ਸ਼ਹਿਰੀ ਪ੍ਰਧਾਨ, ਦੇਸ ਰਾਜ, ਵਿੱਦਿਆ ਰਾਮ, ਤਰਲੋਕ ਸਿੰਘ, ਰਮੇਸ ਚੋਧਰੀ, ਸੁਖਦੇਵ ਸਿੰਘ ਪੰਜੇਟਾ, ਨਿਰਮਲ ਖਾਨ ਪਡਿਆਲਾ, ਇਕਬਾਲ ਸਿੰਘ ਸਾਬਕਾ ਸਰਪੰਚ, ਡਾ. ਕੁਲਵੰਤ ਸਿੰਘ ਘੜੂੰਆਂ, ਮੇਜਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਸੁਖਚੈਨ ਸਿੰਘ ਲਾਲੜੂ, ਪਰਦੀਪ ਸਿੰਘ ਦੱਪਰ, ਜਸਵੰਤ ਸਿੰਘ ਠਸਕਾ ਆਦਿ ਹਾਜਰ ਸਨ।

ਹਰਸੁਖਇੰਦਰ ਸਿੰਘ ਬੱਬੀ ਬਾਦਲ ਨੂੰ ਸਮੱਸਿਆਵਾਂ ਸਬੰਧੀ ਮੰਗ ਪੱਤਰ ਦਿੰਦੇ ਹੋਏ ਬੰਤ ਕਲੌਨੀ ਵਾਸੀ

No comments:

Post Top Ad

Your Ad Spot