ਸ਼੍ਰੀ ਇਕਬਾਲ ਸਿੰਘ ਸੰਧੂ, ਪੀ.ਸੀ.ਐੱਸ. ਨੇ ਬਤੌਰ ਵਧੀਕ ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ ਦਾ ਚਾਰਜ ਸੰਭਾਲਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 1 November 2016

ਸ਼੍ਰੀ ਇਕਬਾਲ ਸਿੰਘ ਸੰਧੂ, ਪੀ.ਸੀ.ਐੱਸ. ਨੇ ਬਤੌਰ ਵਧੀਕ ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ ਦਾ ਚਾਰਜ ਸੰਭਾਲਿਆ

ਹੁਸ਼ਿਆਰਪੁਰ 1 ਨਵੰਬਰ (ਜਸਵਿੰਦਰ ਆਜ਼ਾਦ)- ਸ਼੍ਰੀ ਇਕਬਾਲ ਸਿੰਘ ਸੰਧੂ, ਨੇ ਅੱਜ ਬਤੌਰ ਵਧੀਕ ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ ਦਾ ਚਾਰਜ ਸੰਭਾਲ ਲਿਆ ਹੈ। ਸ਼੍ਰੀ ਸੰਧੂ  ਇਸ  ਤੋਂ  ਪਹਿਲਾਂ  ਬਤੌਰ  ਕਮਿਸ਼ਨਰ,  ਨਗਰ  ਨਿਗਮ,  ਫਗਵਾੜਾ,  ਵਧੀਕ ਡਿਪਟੀ ਕਮਿਸ਼ਨਰ, ਫਗਵਾੜਾ ਅਤੇ ਚੇਅਰਮੈਨ, ਨਗਰ ਸੁਧਾਰ ਟਰੱਸਟ, ਫਗਵਾੜਾ, ਜਲੰਧਰ, ਨਕੋਦਰ,  ਫਿਲੌਰ,  ਗੜ੍ਹਸ਼ੰਕਰ,  ਗੁਰਦਾਸਪੁਰ,  ਮੋਗਾ  ਬਤੌਰ  ਉਪ  ਮੰਡਲ  ਮੈਜਿਸਟਰੇਟ  ਡਿਊਟੀ ਨਿਭਾ ਚੁੱਕੇ ਹਨ। ਸ਼੍ਰੀ ਸੰਧੂ ਪ੍ਰਸ਼ਾਸ਼ਨਿਕ ਅਧਿਕਾਰੀ ਹੋਣ ਦੇ ਨਾਲਨਾਲ ਜਿੱਥੇ ਰਾਸ਼ਟਰੀ ਪੱਧਰ ਦੇ ਸਾਬਕਾ ਹਾਕੀ  ਖਿਡਾਰੀ  ਹਨ,  ਉੱਥੇ  ਉਹ  ਦੇਸ਼ ਦੇ ਉੱਘੇ ਸੁਰਜੀਤ  ਹਾਕੀ ਟੂਰਨਾਮੈਂਟ ਦੇ  ਪਿਛਲੇ  33 ਸਾਲਾਂ ਤੋਂ ਬਤੌਰ ਪ੍ਰਬੰਧਕ ਸਕੱਤਰ ਵੀ ਕੰਮ ਕਰ ਰਹੇ ਹਨ। ਸ਼੍ਰੀ ਸੰਧੂ ਵਰਲਡ ਕਬੱਡੀ ਕੱਪ ਤੇ ਵਰਲਡ ਕਬੱਡੀ ਲੀਗ ਵਰਗੇ ਅੰਤਰਰਾਸ਼ਟਰੀ ਖੇਡ ਈਵੇਂਟਸ ਨੂੰ ਕਰਵਾਉਣ ਦਾ ਵੀ ਤਜਰਬਾ ਰੱਖਦੇ ਹਨ। ਸ਼੍ਰੀ  ਸੰਧੂ  ਅਨੁਸਾਰ  ਬਤੌਰ  ਵਧੀਕ  ਡਿਪਟੀ  ਕਮਿਸ਼ਨਰ,  ਹੁਸ਼ਿਆਰਪੁਰ  ਉਹ  ਲੋਕਾਂ ਦੇ ਖਾਸ ਕਰਕੇ ਮਾਲ ਵਿਭਾਗ ਨਾਲ ਜੁੜੇ ਮਸਲਿਆਂ ਦੇ ਪਹਿਲ ਦੇ ਅਧਾਰ ਉੱਪਰ ਹੱਲ ਕਰਨ ਅਤੇ ਜਿਲ੍ਹੇ ਵਿੱਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨ ਦਾ ਉਪਰਾਲਾ ਕਰਨਗੇ। ਵਰਨਣਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਹਾਕੀ ਦੀ ਖੇਡ ਦੇ 4 ਅਧਿਕਾਰੀ, ਜਿਹਨਾਂ ਵਿੱਚ ਉਲੰਪੀਅਨ ਸ਼੍ਰੀ  ਹਰਪ੍ਰੀਤ  ਸਿੰਘ  ਮੰਡੇਰ,  ਐੱਸ.ਪੀ.  (ਡੀ),  ਸ਼੍ਰੀ  ਅਮਰੀਕ  ਸਿੰਘ  ਪਵਾਰ, ਐੱਸ.ਪੀ. (ਹੈੱਡ ਕਵਾਰਟਰ) ਅਤੇ ਸ਼੍ਰੀ ਸਰਬਜੀਤ ਸਿੰਘ ਬਾਹੀਆ, ਡੀ.ਐੱਸ.ਪੀ. ਹੁਸ਼ਿਆਰਪੁਰ ਦੋਵੇਂ ਅੰਤਰਰਾਸ਼ਟਰੀ ਹਾਕੀ ਖਿਡਾਰੀ ਵੀ ਤੈਨਾਤ ਕੀਤੇ ਗਏ ਹਨ।

No comments:

Post Top Ad

Your Ad Spot