ਸਰਕਾਰੀ ਪ੍ਰਾਇਮਰੀ ਸਕੂਲ ਵਿਖੇ 'ਪੰਖੜੀਆਂ' ਮੈਗਜੀਨ ਰਿਲੀਜ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 29 November 2016

ਸਰਕਾਰੀ ਪ੍ਰਾਇਮਰੀ ਸਕੂਲ ਵਿਖੇ 'ਪੰਖੜੀਆਂ' ਮੈਗਜੀਨ ਰਿਲੀਜ਼

ਸਰਕਾਰੀ ਪ੍ਰਾਇਮਰੀ ਸਕੂਲ ਵਿਖੇ 'ਪੰਖੜੀਆਂ' ਮੈਗਜੀਨ ਰਿਲੀਜ਼ ਕਰਦੇ ਹੋਏ।
ਦੁਸਾਂਝ ਕਲਾਂ 29 ਨਵੰਬਰ (ਸੁਰਿੰਦਰ ਪਾਲ ਕੁੱਕੂ):-ਸਰਕਾਰੀ ਪ੍ਰਾਇਮਰੀ ਸਕੂਲ ਦੁਸਾਂਝ ਕਲਾਂ (ਨਵੀਂ ਅਬਾਦੀ)ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪੰਖੜੀਆਂ-3 ਚੈਅਰਮੈਂਨ ਸ੍ਰੀਮਤੀ ਸੁਰਜੀਤ ਕੌਰ, ਸਕੂਲ ਸਕੱਤਰ ਮਿਸ. ਡਿੰਪਲ ਰਾਣੀ ਅਤੇ ਸਮੂਹ ਮੈਂਬਰਾ ਨੇ ਰਿਲੀਜ਼ ਕੀਤਾ ਗਿਆ।ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਮਿਸ ਡਿੰਪਲ ਰਾਣੀ ਵਲੋਂ ਸਰਕਾਰ ਦੇ ਚੁੱਕ ਇਸ ਕਦਮ ਦੀ ਸ਼ਲਾਘਾ ਕੀਤੀ ਗਈ। ਇਸ ਤਂੋ ਇਲਾਵਾ ਉਨ੍ਹਾਂ ਨੇ ਇਸ ਦੌਰਾਨ ਸਕੂਲ ਦੀਆਂ ਪ੍ਰਾਪਤੀਆਂ ਜਿਨ੍ਹਾਂ ਵਿੱਚ ਸਕੂਲ ਦੇ ਬੱਚਿਆਂ ਦੀਆਂ ਖੇਡਾਂ ਅਤੇ ਵਿੱਦਿਅਕ ਮੁਕਾਬਲੇ ਵਿੱਚ ਜਿਲ੍ਹਾ ਪੱਧਰ ਤੱਕ ਭਾਗ ਲੈਣ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਸਕੂਲ ਦੇ ਬੱਚਿਆਂ ਵਲੋਂ ਕਵਿਤਾਵਾਂ, ਦੇਸ਼ ਭਗਤੀ ਗੀਤ, ਸਕਿੱਟਾਂ, ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ।ਇਸ ਸਮਾਗਮ ਦੌਰਾਨ ਪੱਤਰਕਾਰ ਸੁਰਿੰਦਰ ਪਾਲ ਕੁੱਕੂ ਨੇ ਸੰਬੋਧਨ ਕਰਦੀਆ ਕਿਹਾ ਕਿ ਸਕੂਲ ਦੇ ਬੱਚਿਆਂ ਦੀਆਂ ਕੀਤੀਆਂ ਉਪਲੱਭਦੀਆ ਦੀ ਭਰਭੂਰ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਕਾਫ਼ੀ ਉਤਸ਼ਾਹਤ ਕੀਤਾ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੈਅਰਮੈਂਨ ਸ੍ਰੀਮਤੀ ਸੁਰਜੀਤ ਕੌਰ, ਸ੍ਰੀ ਮਤੀ ਬਲਦੀਸ਼ ਕੌਰ ਪੰਚ, ਸ੍ਰੀਮਤੀ ਕਮਲਾ ਦੇਵੀ, ਸ੍ਰੀਮਤੀ ਸੋਨੀਆਂ, ਸ੍ਰੀਮਤੀ ਗੁੱਡੋ, ਸ੍ਰੀਮਤੀ ਮਨਦੀਪ ਕੌਰ, ਸ੍ਰੀ ਮਤੀ ਹਰਬੰਸ ਕੌਰ, ਸ੍ਰੀਮਤੀ ਬਿਮਲਾ ਰਾਣੀ, ਮਾ.ਗੁਰਮੀਤ ਰਾਮ, ਸ੍ਰੀ ਹਰਜਿੰਦਰ ਸਿੰਘ, ਮੁੱਖ ਅਧਿਆਪਕਾ ਡਿੰਪਲ ਰਾਣੀ, ਸੀਮਾ ਰਾਣੀ ਅਤੇ ਬੱਚਿਆਂ ਦੇ ਮਾਪੇ ਤੇ ਪਤਵੰਤੇ ਸੱਜਣ ਆਂਦਿ ਹਾਜ਼ਰ ਸਨ।

No comments:

Post Top Ad

Your Ad Spot