ਸੇਂਟ ਜੋਸਫ ਸੀਨੀਅਰ ਸੈਕੰਡਰੀ ਸਕੂਲ ਡੀਫੈਂਸ ਕਾਲੋਨੀ ਜਲੰਧਰ ਵਿਖੇ ਸਪੋਰਟਸ ਖੇਡਾਂ ਸ਼ੁਰੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 19 November 2016

ਸੇਂਟ ਜੋਸਫ ਸੀਨੀਅਰ ਸੈਕੰਡਰੀ ਸਕੂਲ ਡੀਫੈਂਸ ਕਾਲੋਨੀ ਜਲੰਧਰ ਵਿਖੇ ਸਪੋਰਟਸ ਖੇਡਾਂ ਸ਼ੁਰੂ

ਜਲੰਧਰ 19 ਨਵੰਬਰ (ਦਲਵੀਰ ਸਿੰਘ)- ਸੇਂਟ ਜੋਸਫ ਸੀਨੀਅਰ ਸੈਕੰਡਰੀ ਸਕੂਲ ਡੀਫੈਂਸ ਕਾਲੋਨੀ ਜਲੰਧਰ ਵਿਖੇ 2016-2017 ਸਪੋਰਟਸ ਖੇਡਾਂ ਸ਼ੁਰੂ ਕੀਤੀਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਮੈਡਮ ਦੀਪਕਾ ਸਿੰਘ( ਏ.ਸੀ.ਪੀ) ਨਰੋਥ ਮੁੱਖ ਤੌਰ ਤੇ ਪਹੁੰਚੇ। ਇਸ ਵੇਲੇ ਸਤਿਕਾਰਯੋਗ  ਪ੍ਰਿੰਸੀਪਲ ਫਾਦਰ ਥੋਮਸ ਪੀ ਕੋਲਨਚੇਰੀ, ਵਾਇਸ ਪ੍ਰਿੰਸੀਪਲ ਸਿਸਟਰ ਮੈਗੀਲਿਟ ਨੇ ਉਹਨਾਦਾ ਨਿੰਘਾ ਸਵਾਗਤ ਕੀਤਾ। ਇਸ ਮੌਕੇ ਤੇ ਜੀਵਾਜੋਤੀ ਪ੍ਰੋਵਿੰਸ ਦਿਲੀ ਵਿਖੇ ਸੈਕਰਡ ਹਾਰਟ ਕੋਨਗਰੀਗੇਸ਼ਨ ਦੇ ਪ੍ਰੋਵਿੰਸ਼ੀਅਲ ਸੁਪੀਰਅਰ ਦੀ ਪਦਵੀ ਤੇ ਕੰਮ ਕਰ ਰਹੇ ਸਤਿਕਾਰਯੋਗ ਮਦਰ ਊਸ਼ਾ ਮਾਰੀਆ ਨੇ ਵਿਸ਼ੇਸ਼ ਹਾਜਰੀ ਭਰੀ ਅਤੇ ਵਿਦਿਆਰਥੀਆ ਉਤਸ਼ਾਹਤ ਕੀਤਾ। ਮੈਡਮ ਦੀਪਕਾ ਸਿੰਘ ਨੇ ਖੇਡ ਮਸ਼ਾਲ ਜਗਾ ਕੇ ਇਸ ਖੇਡ ਸਮਾਗਮ ਦਾ ਉਦਘਾਟਨ ਕੀਤਾ ਵਿਦਿਆਰਥੀਆ ਦੁਆਰਾ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਸਕੂਲ ਦਾ ਖੇਡ ਮੈਦਾਨ ਰੰਗ ਬਿਰੰਗੇ ਝੰਡਿਆ ਅਤੇ ਖੇਡ ਪ੍ਰਤੀਯੋਗੀਆ ਦਾ ਉਤਸ਼ਾਹ ਦੇਖਣਾ ਯੋਗ ਸੀ। ਮੈਡਮ ਦੀਪਕਾ ਸਿੰਘ ਨੇ ਜੂਨੀਅਰ ਵਿੰਗ ਦੇ ਜੇਤੂ ਖਿਡਾਰੀਆ ਨੂੰ ਇਨਾਮ ਦਿੱਤੇ ਅਤੇ ਉਹਨਾ ਦੀ ਹੋਸਲਾ ਅਫਜਾਈ ਕੀਤੀ ਖੇਡੇ ਮੈਦਾਨ ਵਿੱਚ ਸੀਨੀਅਰ ਖਿਡਾਰੀਆ 100 ਮੀਟਰ ਦੌੜ ਪ੍ਰਤੀਯੋਗਤਾ ਨਾਲ ਇਸ ਖੇਡ ਸਮਾਗਮ ਦਾ ਆਗਾਜ ਕੀਤਾ ਗਿਆ।

No comments:

Post Top Ad

Your Ad Spot