ਬਾਬਾ ਮਨਜੀਤ ਸਾਬਰੀ ਦੇ ਪਰਿਵਾਰ ਤੇ ਹੋਇਆ ਜਾਨ-ਲੇਵਾ ਹਮਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 23 November 2016

ਬਾਬਾ ਮਨਜੀਤ ਸਾਬਰੀ ਦੇ ਪਰਿਵਾਰ ਤੇ ਹੋਇਆ ਜਾਨ-ਲੇਵਾ ਹਮਲਾ

ਚੋਰਾਂ ਨੇ ਲੁੱਟਿਆ ਲੱਖਾਂ ਦਾ ਸਮਾਨ
ਦੁਸਾਂਝ ਕਲਾਂ 23 ਨਵੰਬਰ (ਸੁਰਿੰਦਰ ਪਾਲ ਕੁੱਕੂ):-ਹਜ਼ਰਤ ਪੀਰ ਬਾਬਾ ਗਰੀਬ ਸ਼ਾਹ ਸਾਬਰੀ ਦੇ ਗੱਦੀ ਨਸ਼ੀਨ ਬਾਬਾ ਮਨਜੀਤ ਸਾਬਰੀ ਪਿੰਡ ਲਿੱਦੜ ਖੁਰਦ ਦੇ ਘਰ ਬੀਤੀ ਰਾਤ 8-10 ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਕੇ ਉਸ ਦੇ ਪਿਤਾ ਅਤੇ ਭਰਾ ਨੂੰ ਜਖਮੀ ਅਤੇ ਘਰ ਵਿਚ ਹਾਜ਼ਰ ਅੋਰਤਾਂ ਨੂੰ ਲੁੱਟਣ ਤੇ ਕੁੱਟ- ਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬਾਬਾ ਮਨਜੀਤ ਸਾਬਰੀ ਨੇ ਦੱਸਿਆ ਕਿ ਬੀਤੀ ਰਾਤ 8 ਵਜੇ ਦੇ ਕਰੀਬ ਸਾਡੇ ਘਰ ਤੇ 8-10 ਅਣਪਛਾਤੇ ਵਿਅਕਤੀਆਂ ਨੇ ਲੁੱਟਣ ਦੀ ਨੀਅਤ ਨਾਲ ਸਾਡੇ ਘਰ ਤੇ ਹਮਲਾ ਕਰ ਦਿੱਤਾ । ਜਦੋ ਅਸੀ ਇਸ ਦਾ ਵਿਰੋਧ ਕੀਤਾ ਤਾ ਉਹਨਾ ਨੇ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤਾ ।ਬਾਬਾ ਮਨਜੀਤ ਸਾਬਰੀ ਜੀ ਦੇ ਪਿਤਾ ਦੀਦਾਰ ਸਿੰਘ ਦੇ ਗੰਡਾਸੇ ਮਾਰੇ ਅਤੇ ਮੇਰੇ ਭਰਾ ਦੇ ਵੀ ਸੱਟਾ ਮਾਰੀਆਂ ਅਤੇ ਉਪਰੰਤ ਪਰਿਵਾਰਿਕ ਮੈਂਬਰਾਂ ਨੂੰ ਜਖਮੀ ਕਰਕੇ ਲੱਖਾ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਇਸ ਮੌਕੇ ਪਰਿਵਾਰ ਦਾ ਰੌਲਾ ਸੁਣ ਕੇ ਪੁੱਜੇ ਪਿੰਡ ਵਾਸੀਆਂ ਨੇ ਦੋ ਲੁਟੇਰਿਆਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ।ਬਾਕੀ ਦੇ ਦੌੜਨ ਵਿਚ ਸਫਲ ਹੋ ਗਏ। ਅਸੀਂ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਮੌਕੇ ਤੇ ਪੁਹੰਚ ਕੇ ਦੋਸ਼ੀਆਂ ਨੂੰ ਫੜ ਕੇ ਥਾਣੇ ਲੈ ਗਈ ਹੈ।ਇਸ ਮੌਕੇ ਬਾਬਾ ਮਨਜੀਤ ਸਿੰਘ ਸਾਬਰੀ ਦੇ ਬਿਆਨਾਂ ਤੇ ਵੱਖ-ਵੱਖ ਧਰਾਵਾਂ ਅਧੀਂਨ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।

No comments:

Post Top Ad

Your Ad Spot