ਆਪ ਦੀ ਕਨੇਡਾ ਟੀਮ ਨੇ ਪ੍ਰਚਾਰ ਰੱਥ ਅਰਵਿੰਦ ਕੇਜਰੀਵਾਲ ਨੂੰ ਮਲਕੀਤ ਥਿੰਦ ਦੀ ਅਗਵਾਈ ਚ ਕੀਤੀ ਭੇਂਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 21 November 2016

ਆਪ ਦੀ ਕਨੇਡਾ ਟੀਮ ਨੇ ਪ੍ਰਚਾਰ ਰੱਥ ਅਰਵਿੰਦ ਕੇਜਰੀਵਾਲ ਨੂੰ ਮਲਕੀਤ ਥਿੰਦ ਦੀ ਅਗਵਾਈ ਚ ਕੀਤੀ ਭੇਂਟ

ਪ੍ਰਚਾਰ ਵੈਨ ਨਾਲ ਮਲਕੀਤ ਥਿੰਦ ਉਮੀਦਵਾਰ ਆਪ ਪਾਰਟੀ ਗੁਰੂਹਰਸਹਾਏ, ਉਮੀਦਵਾਰ ਗੁਲਸ਼ਨ ਛਾਬੜਾ, ਪੰਕਜ ਰੰਗਾ ਅਤੇ ਆਪ ਟੀਮ
ਗੁਰੂਹਰਸਹਾਏ 21 ਨਵੰਬਰ (ਮਨਦੀਪ ਸਿੰਘ ਸੋਢੀ)-ਜਲਾਲਾਬਾਦ ਵਿਖੇ ਆਪ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੀ ਹੋਈ ਰੈਲੀ ਦੌਰਾਨ ਆਪ ਪਾਰਟੀ ਦੇ ਕਨੇਡਾ ਤੋਂ ਆਗੂ ਗੁਰਪ੍ਰਤਾਪ ਸਿੰਘ ਕਲਸ ਸਸਕੈਚਵਨ (ਕਨੇਡਾ) ਦੀ ਟੀਮ ਨੇ ਆਪ ਪਾਰਟੀ ਗੁਰੂਹਰਸਹਾਏ ਦੇ ਉਮੀਦਵਾਰ ਮਲਕੀਤ ਥਿੰਦ ਦੀ ਅਗਵਾਈ ਵਿੱਚ ਪ੍ਰਚਾਰ ਰੱਥ ਵੈਨ ਮਲਕੀਤ ਥਿੰਦ ਦੇ ਕਾਫਲੇ ਰਾਹੀਂ ਰੈਲੀ ਵਾਲੇ ਸਥਾਨ ਤੇ ਲਿਜਾ ਕੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੀ ਸੱਮੂਚੀ ਲੀਡਰਸ਼ਿਪ ਨੂੰ ਚਾਬੀਆਂ ਸੋਪੀਆਂ। ਇਸ ਵੈਨ ਦੀਆਂ ਚਾਬੀਆਂ ਦੇਣ ਤੋਂ ਪਹਿਲਾਂ ਗੁਰਪ੍ਰਤਾਪ ਸਿੰਘ ਕਲਸ, ਰਜੇਸ਼ ਹਾਂਡਾ, ਸੰਦੀਪ ਕਲਸ, ਰਕੇਸ਼ ਹਾਂਡਾ, ਗੁਲਸ਼ਨ ਛਾਬੜਾ ਸੈਕਟਰੀ ਆਮ ਆਦਮੀ ਪੰਜਾਬ, ਪੰਕਜ ਰੰਗਾਂ ਕੌਮੀ ਜੁਆਇੰਟ ਸੈਕਟਰੀ, ਮਹਿੰਦਰ ਸਿੰਘ ਕ੍ਰਮਗੜ ਜੁਆਇੰਟ ਇੰਚਾਰਜ ਐਨ.ਆਰ.ਆਈ.ਵਿੰਗ ਸੰਗਰੂਰ, ਅਮਰੀਸ਼ , ਬਿਸ਼ਨ ਚੋਹਾਨਾ ਆਦਿ ਹਾਜਰ ਸਨ ਅਤੇ ਆਪ ਪਾਰਟੀ ਹਲਕਾ ਗੁਰੂਹਰਸਹਾਏ ਦੇ ਉਮੀਦਵਾਰ ਮਲਕੀਤ ਥਿੰਦ ਅਤੇ ਉਹਨਾਂ ਦੀ ਟੀਮ ਨੇ ਆਨ.ਆਰ.ਆਈ ਕਨੇਡਾ ਟੀਮ ਦਾ ਧੰਨਵਾਦ ਕੀਤਾ ਕਿ ਉਹਨਾਂ ਦੇ ਹਲਕੇ ਵੱਲੋ ਇਸ ਪ੍ਰਚਾਰ ਵੈਨ ਅਰਵਿੰਦ ਜੀ ਨੂੰ ਦੇਣ ਦੀ ਸੇਵਾ ਹਿੱਸਾ ਆਈ ਹੈ।

No comments:

Post Top Ad

Your Ad Spot