ਅੰਤਰ-ਰਾਜੀ ਦੌਰੇ ਸਭਿਆਚਾਰਕਤੇ ਭਾਈਚਾਰਕ ਸ਼ਾਂਝ ਪੈਦਾ ਕਰਦੇ ਹਨ-ਪ੍ਰੀਤ ਕੋਹਲੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 18 November 2016

ਅੰਤਰ-ਰਾਜੀ ਦੌਰੇ ਸਭਿਆਚਾਰਕਤੇ ਭਾਈਚਾਰਕ ਸ਼ਾਂਝ ਪੈਦਾ ਕਰਦੇ ਹਨ-ਪ੍ਰੀਤ ਕੋਹਲੀ

ਜਲੰਧਰ 18 ਨਵੰਬਰ (ਜਸਵਿੰਦਰ ਆਜ਼ਾਦ)- ਡਾਇਰੈਕਟਰ ਯੁਵਕ ਸੇਵਾਵਾਂ,ਪੰਜਾਬ ਸ਼੍ਰੀਮਤੀ ਹਿਰਦੈਪਾਲ ਜੀ ਦੇ ਆਦੇਸ਼ਾਂ ਅਨੁਸਾਰ ਜ਼ਿਲਾ ਹੁਸ਼ਿਆਰਪੁਰ ਅਤੇ ਜ਼ਿਲਾ ਪਠਾਨਕੋਟ ਦੇ ਯੁਵਕਾਂ/ਯੁਵਤੀਆਂ ਦਾ 10 ਰੋਜਾ ਅੰਤਰ-ਰਾਜੀ ਦੌਰਾ ਹੁਸ਼ਿਆਰਪੁਰਫ਼ਪਠਾਨਕੋਟ ਤੋਂ ਹੈਦਰਾਬਾਦ ਕਰਵਾਇਆ ਗਿਆ। ਜਿਸ ਵਿੱਚ ਸ. ਪ੍ਰੀਤ ਕੋਹਲੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ,ਹੁਸ਼ਿਆਰਪੁਰਫ਼ਪਠਾਨਕੋਟ ਦੀ ਅਗਵਾਈ ਹੇਠ ਕੁੱਲ 90 ਯੁਵਕਫ਼ਯੁਵਤੀਆ ਵਲੋਂ ਹਿੱਸਾ ਲਿਆ ਗਿਆ ਜੋ ਕਿ ਜ਼ਿਲਾ ਹੁਸ਼ਿਆਂਰਪੁਰ ਅਤੇ ਪਠਾਨਕੋਟ ਦੇ ਵੱਖੋ-ਵੱਖਰੇ ਸਕੂਲਾਂ/ਕਾਲਜਾਂ ਅਤੇ ਯੁਵਕ ਸੇਵਾਵਾਂ ਕਲੱਬਾਂ ਨਾਲ ਸਬੰਧਤ ਸਨ। ਇਹ ਟੂਰ ਦੌਰਾਨ ਭਾਗੀਦਾਰਾਂ ਨੇ ਦਿੱਲੀ ਵਿਖੇ ਲਾਲ ਕਿਲਾ,ਜਾਮਾ ਮਸਜਿਦ,ਗੁਰੂਦਵਾਰਾ ਸੀਸ ਗੰਜ,ਚਾਂਦਨੀ ਚੌੰਕ,ਇੰਡੀਆ ਗੇਟ, ਕੁਤੁਬ ਮੀਨਾਰ,ਆਦਿ ਦੀ ਸੈਰ ਕੀਤੀ। ਹੈਦਰਾਬਾਦ ਵਿਖੇ ਭਾਗੀਦਾਰਾਂ ਦਾ ਰਹਿਣ ਅਤੇ ਖਾਣ-ਪੀਣ ਦਾ ਪ੍ਰਬਧ ਯੂਥ ਹੋਸਟਲ ਸਿਕੰਦਰਾਬਾਦ ਵਿਖੇ ਕੀਤਾ ਗਿਆ ਸੀ। ਵਿਦਿਆਰਥੀਆਂ ਵਲੋਂ ਉਥੇ ਬੋਟਸ ਕਲੱਬ ਦਾ ਦੌਰਾ ਕੀਤਾ ਗਿਆ ।ਹੁਸੈਨ ਸਾਗਰ ਲੇਕ ਦੀ ਖੁਬਸੂਰਤੀ ਨੂੰ ਭਾਗੀਦਾਰਾਂ ਵਲੋਂ ਬਹੁਤ ਸਲਾਹਿਆ ਗਿਆ। ਅੇਨ ਟੀ ਆਰ ਗਾਰਡਨ ਨੇ ਵੀ ਭਾਗੀਦਾਰਾਂ ਨੂੰ ਪ੍ਰਭਾਵਿਤ ਕੀਤਾ। ਉਸ ਗਾਰਡਨ ਵਿੱਚ ਵਿਦਿਆਰਥੀਆ ਦਾ ਭਰਪੂਰ ਮਨੋਰੰਜਨ ਹੋਇਆ ਉਹਨਾਂ ਵਲੋਂ ਵੱਖੋ-ਵੱਖਰੇ ਝੁਲੇ/ਕਠਪੁਤਲੀ/ਹੈਰਤ ਅੰਗੇਜ ਕਾਰਨਾਮੇ ਵੇਖੇ ਗਏ। ਇਸ ਦੌਰੇ ਦੌਰਾਨ ਭਾਗੀਦਾਰਾਂ ਨੈ ਦੱਖਣ ਭਾਰਤੀ ਪਕਵਾਨਾਂ ਦਾ ਲੁਤਫ ਵੀ ਉਠਾਇਆ। ਉਥੋਂ ਦੇ ਲੌਕਾਂ ਦੀ ਜਿੰਦਗੀ ਨੂੰ ਨੇੜਿਉ ਵੇਖਣ ਦਾ ਮੌਕਾ ਵੀ ਭਾਗੀਦਾਰਾਂ ਨੂੰ ਮਿਲੀਆ। ਇਸ ਤੌਂ ਇਲਾਵਾ ਰਿਜਰਵ ਬੈਂਕ ਆਫ ਇੰਡੀਆ ਹੈਦਰਾਬਾਦ ਦੀ ਬਿਲਡਿੰਗ,ਬਿਰਲਾ ਮੰਿਦਰ,ਬਿਰਲਾ ਪਲੈਨੀਟੋਰੀਅਮ,ਅਤੇ ਗੋਲਕੋੰਡਾ ਕਿਲੇ ਦਾ ਦੌਰਾ ਵਿਸ਼ੇਸ਼ ਟੂਰਿਸਟ ਬੱਸਾਂ ਰਾਂਹੀ ਕਰਵਾਇਆ ਗਿਆ। ਯੁਵਕਾਂ/ਯੁਵਤੀਆ ਵਲੋਂ ਹੈਦਰਾਬਾਦ ਦੇ ਨਿਜਾਮ ਦੇ ਸ਼ਾਨਾਮੱਤੀ ਇਤਿਹਾਸ ਨੂੰ ਸਾਂਭੀ ਬੈਠੇ ਗੋਲ ਕੋੰਡਾ ਕਿਲੇ ਦਾ ਦੌਰਾ ਕੀਤਾ।ਜੋ ਕਿ ਬਹੁਤ ਹੀ ਵਿਸ਼ਾਲ ਹੈ ਇਸ ਗੱਲ ਵਿੱਚ ਕੋਈ ਸ਼ਕ ਨਹੀ ਕਿ ਇਹ ਕਿਲਾ ਆਪਣਾ ਰੂਪ ਰੰਗ ਗੂਆ ਰਿਹਾ ਹੈ ਪਰੰਤੂ ਇਸ ਦੀ ਜੋ ਵੀ ਤਸਵੀਰ ਅੱਜ ਮੋਜੂਦ ਹੈ  ਉਸ ਨੂੰ ਵੇਖ ਕਿ ਇਸ ਦੇ ਇਤਿਹਾਸ ਨੂੰ ਸਮਝਿਆ ਜਾ ਸਕਦਾ ਹੈ ਭਾਂਵੇ ਕਿ ਇਸ ਕਿਲੇ ਦੇ ਦੌਰੇ ਦੌਰਾਨ ਕਾਫੀ ਪੈਦਲ ਚੱਲਣਾ ਪਿਆ ਪਰੰਤੂ ਸਿਖਰ ਤੇ ਪੁੱਜਣ ਉਪਰੰਤ ਥਕਾਵਟ ਜਾਂਦੀ ਰਹਿੰਦੀ ਹੈ। ਕਿਉਜੋ ਕਿਲੇ ਦੀ ਉਪਰਲੀ ਚੋਟੀ ਤੋਂ ਸਾਰੇ ਹੈਦਰਾਬਾਦ ਦਾ ਨਜ਼ਾਰਾ ਮੰਤਰ ਮੁਗਧ ਕਰਦਾ ਹੈ। ਇਸ ਤੌਂ ਇਲਾਵਾ ਭਾਗੀਦਾਰਾਂ ਵਲੋਂ ਚਾਰ ਮੀਨਾਰ ਦਾ ਦੌਰਾ ਵੀ ਕੀਤਾ ਗਿਆ।ਜਿਥੇ ਜਾ ਕਿ ਅਸਲੀ ਹੈਦਰਾਬਾਦ ਦੀ ਝਲਕ ਵੇਖਣ ਨੂੰ ਮਿਲਦੀ ਹੈ ਉਥੌੋਂ ਦੇ ਲੋਕਾਂ ਦੀ ਜੁਬਾਨ, ਭਾਸ਼ਾ, ਆਦਤਾਂ, ਸਵਾਦ, ਕਾਰੀਗਰੀ,ਨਜਾਕਤ,ਵੈਖੀ ਤੇ ਮਹਿਸੂਸ ਕੀਤੀ ਜਾ ਸਕਦੀ ਹੈ ਸ਼ਬਦਾਂ ਵਿੱਚ ਬਿਆਨ ਕਰਨੀ ਮੁਸ਼ਕਿਲ ਹੈ। ਪੂਰੇ ਗਰੁਪ ਵਲੋਂ ਇਸ ਇਮਾਰਤਫ਼ਨਿਸ਼ਾਨੀ ਨੂੰ ਗੌਰ ਨਾਲ ਤਕਿਆ ਗਿਆ ਤਾਂ ਕਿ ਅੱਖਾ ਵਿੱਚ ਵਸਾਇਆ ਜਾ ਸਕੇ।ਫਿਰ ਅਨੰਦ ਮਾਣਿਆ ਹੈਦਰਾਬਾਦ ਦੀ ਲੋਕਲ ਬਸ ਸਰਵਿਸ ਦਾ ਜਿਸ ਦਾ ਮਕਸਦ ਉਥੋ ਦੇ ਲੋਕਾਂ ਨੂੰ ਅੰਦਰੋ ਜਾਣਨਾ ਸੀ। ਅਸੀ ਆਪਣੇ ਇਸ ਸਫਰ ਦੌਰਾਨ ਕਾਫੀ ਲੋਕਾਂ ਨਾਲ ਸਾਂਝ ਪਾਈ ਉਹਨਾਂ ਨਾਲ ਗੱਲਾਂ ਕੀਤੀਆਂ ਉਥੋ ਦੀਆ ਮਸ਼ਹੂਰ ਚੀਜਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਤੇ ਪੁਜੇ ਸਲਾਰਜ਼ੰਗ ਮਿਊਜੀਅਮ, ਜਿਸ ਨੂੰ ਵੇਖਣ ਵਾਸਤੇ ਪੂਰਾ ਦਿਨ ਵੀ ਘੱਟ ਸੀ। ਇਸ ਮਿਊਜ਼ੀਅਮ ਨੁੰ ਵੇਖਦੇ ਹੋਏ ਹਰ ਬੱਚਾ ਰਾਜਸੀ ਸ਼ਾਨੋ-ਸ਼ੋਕਤ ਨੂੰ ਮਹਿਸੂਸ ਕਰ ਰਿਹਾ ਪ੍ਰਤੀਤ ਹੁੰਦਾ ਸੀ ਹੈਦਰਾਬਾਦ ਨਿਜਾਮ ਪਹਿਲਾ-ਦੂਜਾ-ਤੀਜਾ ਨਾਲ ਸੰਬਧਤ ਪੇਟਿੰਗਸ ਇੰਜ ਪ੍ਰਤੀਤ ਹੁੰਦੀਆ ਸਨ ਜਿਵੇਂ ਹੁਣੇ ਹੀ ਬੋਲ ਪੈਣਗੀਆ।ਉਹਨਾ ਵਲੋਂ ਵਰਤੇ ਜਾਂਦੇ ਹਥਿਆਰ-ਔਜਾਰ-ਰਾਜਸੀ ਪੁਸ਼ਾਕਾ-ਚਾਂਦੀ ਸੋਨੇ ਦੇ ਬਰਤਨ- ਜਂਗ ਵਿੱਚ ਵਰਤੇ ਜਾਂਦੇ ਸਾਧਨ- ਰਾਜਸੀ ਫਰਨੀਚਰ- ਗੁਲਦਾਨ-ਫੁਲਦਾਨ-ਪੀਕਦਾਨ-ਹੁੱਕੇ-ਦਵਾਈ ਪੀਣ ਵਾਲੇ ਸੋਨੇ ਦੇ ਬਰਤਨ-ਘੜੀਆਂ- ਸ਼ਾਨਦਾਰ ਮੂਰਤੀਕਾਰੀ-ਵੱਖੋ-ਵੱਖਰੇ ਦੇਸ਼ਾ ਤੋਂ ਲਿਆਦਾ ਗਿਆ ਸਮਾਨ।ਇੰਝ ਮਹਿਸੂਸ ਹੋ ਰਿਹਾ ਸੀ ਕਿ ਸਾਡਾ ਦੇਸ਼ ਸੱਚੀ ਸੋਨੇ ਦੀ ਹੀ ਚਿੜੀ ਹੀ ਹੈ। ਇੱਕ ਗੋਰਵਮਈ ਇਤਿਹਾਸ ਦੀ ਗੋਰਵਮਈ ਝਲਕ ਵੇਖ ਕਿ ਹਰ ਕੋਈ ਆਪਣੇ ਆਪ ਨੂੰ ਭਾਗਸ਼ਾਲੀ ਮਹਿਸੂਸ ਕਰ ਰਿਹਾ ਸੀ। ਇਸ ਤੋਂ ਇਲਾਵਾ ਭਾਗੀਦਾਰਾਂ ਨੂੰ ਨੂੰ ਲੁੰਬਨੀ ਪਾਰਕ  ਵੀ ਦਿਖਾਇਆ ਗਿਆ।ਇਸ ਪਾਰਕ ਵਿੱਚ ਹਰੇਕ ਜਣੇ ਨੇ ਬੋਟਿੰਗ ਕੀਤੀ ਤਾੇ ਹੁਸੈਨ ਸਾਗਰ ਲੇਕ ਵਿੱਚ ਮਹਾਤਮਾ ਬੁੱਧ ਦੀ ਪ੍ਰਤਿਮਾ ਵਿਖੇ ਪੁੱਜ ਕਿ ਉਸ ਦੇ ਦਰਸਨ ਕੀਤੇ। ਇਥੇ ਨਾ ਭੁਲਾਉਣ ਵਾਲਾ ਲੇਜਰ ਸ਼ੋ ਵੀ ਭਾਗੀਦਾਰਾਂ ਵਲੋਂ ਵੇਖਿਆ ਗਿਆ। ਭਾਗੀਦਾਰਾਂ ਨੂੰ ਤੇਲਗਾਂਨਾਂ ਦੀ ਡੈਫ ਕ੍ਰਿਕੇਟ ਟੀਮ ਨਾਲ ਮੁਲਾਕਾਤ ਕਰਵਾਈ ਗਈ ਜਿਹਨਾਂ ਨਾਲ ਮਿਲ ਕਿ ਉਹਨਾਂ ਮਹਿਸੂਸ ਕੀਤਾ ਕਿ ਜਿੰਦਾਦਿਲੀ ਕਿਸ ਸ਼ੈਅ ਦਾ ਨਾਂ ਹੈ ਉਹ ਯੁਵਕ ਜੋ ਗੂੰਗੇ ਬੋਲੇ ਹੋਣ ਦੇ ਬਾਵਜੂਦ ਆਪਣੇ ਰਾਜ ਧੀ ਪ੍ਰਤੀਨਿਧਤਾ ਕਰ ਰਹੇ ਸਨ। ਇਸ ਤੋਂ ਇਲਾਵਾ ਭਾਗੀਦਾਰਾਂ ਵਲੌ ਨਹਿਰੂ ਜਿੳੋਲੋਜੀਕਲ ਪਾਰਕ ਦਾ ਵੀ ਦੌਰਾ ਕੀਤਾ ਗਿਆ।ਹਾਈਟੈਕ ਸਿਟੀ ਦੀਆਂ ਬਿਲਡਿੰਗ ਵੀ ਆਕਰਸਿਤ ਕਰਦੀਆਂ ਹਨ। ਇਹ ਦੌਰਾ ਭਾਗੀਦਾਰਾਂ ਲਈ ਇੱਕ ਨਾ ਭੁਲੱਣਯੋਗ ਯਾਦ ਸਾਬਿਤ ਹੋਵੇਗਾ।ਇਸ ਦੌਰੇ ਦੌਰਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ ਤੌਂ ਇਲਾਵਾ ਪ੍ਰਿੰਸੀਪਲ ਇੰਦਰਾ ਰਾਣੀ ਸਸਸ ਸਕੂਲ ਚੌਹਾਲ [ਇੰਚਾਰਜ ਹੁਸ਼ਿਆਰਪੁਰ ਟੀਮ), ਰਜਨੀ ਬਾਲਾ ਲੈਕਚਰਾਰ ਸ ਗਰਲਸ ਸੀ ਸੈ ਸਕੂਲ ਰੇਲਵੇ ਮੰਡੀ, ਅਵਨੀਸ਼ ਕੁਮਾਰ ਲੈਕਚਰਾਰ ਸਸਸ ਸਕੂਲ ਪੱਜੋਦਿਉਤਾ, ਸ਼੍ਰੀਮਤੀ ਕਮਲੇਸ਼ ਸਲਾਰੀਆ ਐਸੋਸੀਏਟ ਪ੍ਰੋਫੈਸਰ ਆਰ ਆਰ ਐਮ ਕੇ ਆਰਿਆ ਮਹਿਲਾ ਮਹਾਂਵਿਦਿਆਲਿਆ [ਇੰਚਾਰਜ ਪਠਾਨਕੋਟ ਟੀਮ], ਅਸਿਸਟੈਂਟ ਪ੍ਰੋਫੈਸਰ ਕੰਚਨ ਬਾਲਾ ਆਰ ਆਰ ਐਮ ਕੇ ਆਰਿਆ ਮਹਿਲਾ ਮਹਾਂਵਿਦਿਆਲਿਆ, ਯੁੱਧ ਚੰਦ ਵੀ ਨਾਲ ਰਹੇ।

No comments:

Post Top Ad

Your Ad Spot