ਸੰਗਤ ਦਰਪਣ ਸਕੂਲ ਦਰਸ਼ਨ' ਪ੍ਰੋਗਰਾਮ ਤਹਿਤ ਟੀਮ ਵਲੋ ਸਕੂਲ ਦਾ ਕੀਤਾ ਦੌਰਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 22 November 2016

ਸੰਗਤ ਦਰਪਣ ਸਕੂਲ ਦਰਸ਼ਨ' ਪ੍ਰੋਗਰਾਮ ਤਹਿਤ ਟੀਮ ਵਲੋ ਸਕੂਲ ਦਾ ਕੀਤਾ ਦੌਰਾ

ਸਕੂਲ ਬਾਰੇ ਜਾਣਕਾਰੀ ਦਿੰਦੇ ਹੋਏ ਪਿ੍ਰੰਸੀਪਲ ਸੱਤਿਆ ਰਾਣੀ ਅਤੇ ਸਮੂਹ ਸਟਾਫ ਮੈਂਬਰ
ਦੁਸਾਂਝ ਕਲਾਂ 22 ਨਵੰਬਰ (ਸੁਰਿੰਦਰ ਪਾਲ ਕੁੱਕੂ):- ਸਿੱਖਿਆਂ ਮੰਤਰੀ ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਂਠ ਪੰਜਾਬ ਭਰ ਦੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ "ਸੰਗਤ ਦਰਪਣ ਸਕੂਲ ਪ੍ਰੋਗਰਾਮ" ਤਹਿਤ ਵਿਭਾਗ ਦੇ ਹੁਕਮਾਂ ਅਨੁਸਾਰ ਸਰਕਾਰੀ ਇਨਸਰਵਿਸ ਟੇ੍ਰਨਿੰਗ ਸੈਂਟਰ ਜਲੰਧਰ ਤੋ ਹਰੀਸ਼ ਨਾਗਪਾਲ ਜੀ ਨੇ ਸ.ਕੰ.ਸੀ.ਸ. ਸਕੂਲ ਦੁਸਾਝ ਕਲਾਂ ਦਾ ਦੌਰਾ ਕੀਤਾ ਗਿਆ ਇਸ ਮੌਕੇ ਐਸ. ਐਮ.ਸੀ ਮੈਬਰ ਅਤੇ ਪਿੰਡ ਦੇ ਸਰਪੰਚ, ਪੰਚਾਇਤ ਮੈਬਰ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇਦੇ ਸ਼ਾਮਲ ਹੋਏ।ਇਸ ਸਮੇ ਹਰੀਸ਼ ਨਾਗਪਾਲ ਜੀ ਵਲੋ ਸਕੂਲ ਦੇ ਦੌਰੇ ਦੌਰਾ ਜਮਾਤਾਂ ਦੇ ਕਮਰੇ, ਪਾਣੀ, ਸਕੂਲ ਦਾ ਪ੍ਰਬੰਧ, ਮਿਡ-ਡੇ ਮੀਲ, ਸਕੂਲ ਦੀ ਸਾਫ਼ ਸਫ਼ਾਈ ਅਤੇ ਖੇਡ ਦੇ ਮੈਦਾਨ ਦਾ ਨਰੀਖਣ ਕੀਤਾ ਗਿਆ।ਇਸ ਸਮੇ ਨਿਰੀਖਣ ਉਪਰੰਤ ਸਕੂਲ ਨੂੰ ਹਰ ਪੱਖੋ ਵਧੀਆ ਕਰਾਰ ਦਿੱਤਾ ਗਿਆਂ। ਉਨ੍ਹਾ ਨੇ ਸੰਗਤ ਦਰਪਣ ਸਕੂਲ ਦਰਸ਼ਨ ਪ੍ਰੋਗਰਾਮ ਮੌਕੇ ਆਏ ਹੋਏ ਪਤਵੰਤੇ ਸੱਜਣਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਪਿੰਡ ਵਾਸੀਆਂ ਵਲੋ ਸਕੂਲ ਨੂੰ ਪੂਰਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆਂ।ਹਾਜ਼ਰ ਹੋਏ ਮੈਬਰਾਂ ਵਲੋ ਇਸ ਪ੍ਰੋਗਰਾਮ ਦੀ ਭਰਪੂਰ ਸਲਾਗਾ ਕਰਦੇ ਹੋਏ ਸਕੂਲ ਪਿ੍ਰੰਸੀਪਲ ਸੱਤਿਆਂ ਰਾਣੀ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ।

No comments:

Post Top Ad

Your Ad Spot