ਸਮਾਜਿਕ ਸੁਰੱਖਿਆ ਵਿਭਾਗ ਵਲੋਂ ਬੇਟੀ ਬਚਾਓ,ਬੇਟੀ ਪੜਾਓ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਰਵਾਨਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 11 November 2016

ਸਮਾਜਿਕ ਸੁਰੱਖਿਆ ਵਿਭਾਗ ਵਲੋਂ ਬੇਟੀ ਬਚਾਓ,ਬੇਟੀ ਪੜਾਓ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਰਵਾਨਾ

ਜਲੰਧਰ 11 ਨਵੰਬਰ (ਜਸਵਿੰਦਰ ਆਜ਼ਾਦ)- ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਰਾਸ਼ਟਰੀ ਅਭਿਆਨ ਬੇਟੀ ਬਚਾਓ,ਬੇਟੀ ਪੜਾਓ ਮੁਹਿੰਮ ਤਹਿਤ ਅੱਜ ਬਾਲ ਵਿਕਾਸ ਪ੍ਰੋਜੈਕਟ ਅਫਸਰ ਜਲੰਧਰ ਵਲੋਂ ਪੰਚਵਟੀ ਮੰਦਰ (ਗਊਸ਼ਾਲਾ) ਬਸਤੀ ਗੁਜਾਂ ਜਲੰਧਰ ਵਿਖੇ 'ਬੇਟੀ ਬਚਾਓ,ਬੇਟੀ ਪੜਾਓ' ਮੁਹਿੰਮ ਸਬੰਧੀ  ਜਾਗਰੂਕਤਾ ਰੈਲੀ/ਰੋਡ ਸ਼ੋਅ ਕਰਵਾਇਆ ਗਿਆ ਜਿਸ ਨੂੰ ਸ੍ਰੀ ਮਹਿੰਦਰ ਭਗਤ ਭਾਜਪਾ ਆਗੂ ਅਤੇ ਸ੍ਰੀਮਤੀ ਇੰਦਰਜੀਤ ਕੌਰ ਸੀ.ਡੀ.ਪੀ.ਓ. ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਜਾਗਰੂਕਤਾ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਇੰਦਰਜੀਤ ਕੌਰ ਸੀ.ਡੀ.ਪੀ.ਓ. ਨੇ ਕਿਹਾ ਕਿ ਸਾਨੂੰ ਲੜਕੇ ਅਤੇ ਲੜਕੀ ਵਿਚ ਕੋਈ ਫਰਕ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜ ਲੜਕੀਆਂ ਵੀ ਲੜਕਿਆਂ ਵਾਂਗ ਕਿਸੇ ਵੀ ਖੇਤਰ ਵਿਚ ਪਿਛੇ ਨਹੀਂ ਹਨ ਅਤੇ ਦੇਸ਼ ਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਉਨਾਂ ਕਿਹਾ ਕਿ ਜੇਕਰ ਅਸੀਂ ਆਪਣੀਆਂ ਬੇਟੀਆਂ ਨੂੰ ਵਧੀਆ ਮਾਹੌਲ ਪ੍ਰਦਾਨ ਕਰਕੇ ਵੱਧਣ ਫੁੱਲਣ ਦਾ ਮੌਕਾ ਪ੍ਰਦਾਨ ਕਰਾਂਗੇ ਤਾਂ ਇਸ ਨਾਲ ਇਕ ਵਧੀਆ ਸਮਾਜ ਦੀ ਸਿਰਜਣਾ ਹੋਵੇਗੀ ਅਤੇ ਦੇਸ਼ ਅਤੇ ਸਮਾਜ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਸਕੇਗਾ।
ਇਸ ਰੋਡ ਸ਼ੋਅ ਨੂੰ ਸਫਲ ਬਣਾਉਣ ਵਿਚ ਯੋਗੇਸ਼ ਮਲਹੋਤਰਾ, ਅੰਮ੍ਰਿਤ ਲਾਲ ਚੱਡਾ, ਐਨ.ਜੀ.ਓ. ਭਰਤ ਵਿਕਾਸ ਪ੍ਰੀਸ਼ਦ, ਮੀਨੂੰ ਸ਼ਰਮਾ ਐਨ.ਜੀ.ਓ. ਤਿਰੰਗਾ ਅਤੇ ਬਲਾਕ ਜਲੰਧਰ ਅਰਬਨ ਦੀਆਂ ਆਸ਼ਾ ਵਰਕਰਾਂ, ਹੈਲਪਰਾਂ ਤੇ ਸਕੂਲੀ ਬੱਚਿਆਂ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਭੁੱਲਰ ਡੀ.ਪੀ.ਓ., ਅਮਰੀਕ ਸਿੰਘ ਸੀ.ਡੀ.ਪੀ.ਓ., ਸੁਨੰਦਾ ਮਲਹੋਤਰਾ, ਡਾ.ਜਸਵੀਰ ਸਿੰਘ, ਪ੍ਰਿੰਸ ਅਸ਼ੋਕ ਗਰੋਵਰ ,ਗੁਰਪ੍ਰੀਤ ਸਿੰਘ ਸੀ.ਡੀ.ਪੀ.ਓ., ਸੰਦੀਪ ਕੁਮਾਰ ਐਲ.ਪੀ.ਓ., ਗੁਰਵਿੰਦਰ ਕੌਰ ਸੁਪਰਵਾਈਜ਼ਰ, ਸ਼ਸ਼ੀਬਾਲਾ, ਅਨੀਤਾ ਕੁਮਾਰੀ, ਅਲਵੀਨਾ,ਪੂਜਾ, ਜਸਵਿੰਦਰ ਕੌਰ, ਹਰਮੇਸ਼ ਕੁਮਾਰੀ, ਪੰਕਜ ਸ਼ਰਮਾ, ਕਰਮਵੀਰ ਸਿੰਘ ਵੀ ਹਾਜ਼ਰ ਸਨ।

No comments:

Post Top Ad

Your Ad Spot