ਐਸ.ਵਾਈ.ਐਲ ਦੇ ਮੁੱਦੇ ਤੇ ਲਿਆਂ ਗਿਆਂ ਫੈਸਲਾ ਸਰਾਸਰ ਪੰਜਾਬ ਨਾਲ ਧੱਕਾ- ਔਜਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 12 November 2016

ਐਸ.ਵਾਈ.ਐਲ ਦੇ ਮੁੱਦੇ ਤੇ ਲਿਆਂ ਗਿਆਂ ਫੈਸਲਾ ਸਰਾਸਰ ਪੰਜਾਬ ਨਾਲ ਧੱਕਾ- ਔਜਲਾ

ਗੁਰਜੀਤ ਸਿੰਘ ਔਜਲਾ ਤੇ ਕਾਂਗਰਸੀ ਵਰਕਰ
ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਦੇ ਹੋਏ
ਰਮਦਾਸ 12 ਨਵੰਬਰ (ਸਾਹਿਬ ਖੋਖਰ)- ਸੁਪਰੀਮ ਕੋਰਟ ਵੱਲੋ ਪਾਣੀਆਂ ਦੇ ਮੁੱਦੇ ਉਤੇ ਪੰਜਾਬ ਖਿਲਾਫ ਲਏ ਗਏ ਫੈਸਲੇ ਨੇ ਪੂਰੇ ਪੰਜਾਬ ਚ' ਖਲਬਲੀ ਮਚਾ ਦਿੱਤੀ ਹੈ। ਜਿਸ ਦੇ ਰੋਸ ਵਜੋ ਕਾਂਗਰਸ ਜਿਲਾ੍ਹ ਦਿਹਾਤੀ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਅਜਨਾਲਾ ਤੋ ਕਾਂਗਰਸੀ ਸੇਵਾਦਾਰ ਗੁਰਜੀਤ ਸਿੰਘ ਔਜਲਾ  ਵੱਲੋ ਅੱਜ ਕਸਬਾ ਰਮਦਾਸ ਦੇ ਮੇਨ ਚੋਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਸਾੜ ਕੇ ਕੇਂਦਰ,ਤੇ ਪੰਜਾਬ ਸਰਕਾਰ ਖਿਲਾਫ ਕਾਂਗਰਸੀ ਵਰਕਰਾ ਵੱਲੋ ਨਾਅਰੇਬਾਜੀ ਕਰਕੇ ਸਰਕਾਰ ਦਾ ਪਿਟ ਸਿਆਪਾ ਕੀਤਾ ਗਿਆਂ। ਔਜਲਾ ਦਾ ਕਿਹਨਾ ਜੈ ਕੇ ਜੋ ਐਸ.ਵਾਈ.ਐਲ ਦੇ ਮੁੱਦੇ ਤੇ ਲਿਆਂ ਗਿਆਂ ਫੈਸਲਾ ਸਰਾਸਰ ਪੰਜਾਬ ਨਾਲ ਧੱਕਾ ਕੀਤਾ ਗਿਆਂ।ਇਸ ਦੀ ਮੁੱਖ ਜੁਮੇਵਾਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਹੈ। ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਵੱਲੋ ਆਪਣੇ ਅੋਰਬਿਟ ਹੋਟਲ ਦੀ ਜ਼ਮੀਨ ਖ੍ਰਦੀਣ ਵਾਸਤੇ ਪੰਜਾਬ ਦੀ ਇੱਕ ਇੱਕ ਕੀਮਤੀ ਪਾਣੀ ਦੀ ਬੂਦ ਹਰਿਆਣੇ ਨੂੰ ਦੇਣ ਦਾ ਸੋਦਾ ਕੀਤਾ ਸੀ। ਬਾਦਲਾ ਵੱਲੋ ਪੰਜਾਬ ਦੀ ਜਵਾਨੀ ਤੇ ਕਿਸਾਨੀ ਦਾ ਪਹਿਲਾ ਹੀ ਬੇੜਾ ਗਰਕ ਕਰ ਦਿੱਤਾ, ਅਕਾਲੀ ਸਰਕਾਰ ਦਿਆਂ ਕਾਲੀਆਂ ਕਰਤੂਤਾ ਦਾ ਖਮਿਆਜਾ ਅੱਜ ਪੰਜਾਬ ਦੇ ਗਰੀਬ ਤੇ ਭੋਲੇ ਭਾਲੇ ਲੇਕਾ ਨੂੰ ਭੁਗਤਨਾ ਪੈ ਰਿਹਾ ਹੈ। ਅਤੇੇ ਕਿਸਾਨ ਨਿਤ ਦਿਨ ਖੁਦਖੁਸ਼ੀਆਂ ਕਰ ਰਿਹੇ ਹਨ।ਪੰਜਾਬ ਸਰਕਾਰ ਲੋਕਾ ਦਾ ਲਹੁ ਚੂਸ ਚੂਸ ਕੇ ਆਪਣੇ ਮੰਤਰੀ ਮੰਡਲ ਦਾ ਢਿੱਡ ਭਰ ਰਹੀ ਹੈ। ਔਜਲਾ ਨੇ ਕਿਹਾ ਹਰਿਆਣਾ ਤੇ ਪੰਜਾਬ ਪਹਿਲਾ ਵੀ ਭਰਾ ਸੀ,ਬਾਦਲਾ ਵੱਲੋ ਪਾਈਆਂ ਗਈਆਂ ਵੰਡੀਆਂ ਕਾਂਗਰਸ ਸਰਕਾਰ ਕਦੇ ਬਰਦਾਸ਼ਤ ਨਹੀ ਕਰੇਗੀ। ਉਹਨਾ ਕਿਹਾ ਕਿ ਪੰਜਾਬ ਦੇ ਹੱਕਾ ਪ੍ਰਤੀ ਸਮੁੱਚੀ ਕਾਂਗਰਸ ਲੀਡਰਸ਼ਿਪ ਇੱਕ ਮੁੱਠ ਹੋ ਕੇ ਸੰਘਰਸ਼ ਕਰੇਗੀ।ਇਸ ਮੌਕੇ ਸੁਰਜੀਤ ਅਵਾਣ,ਕਰਨਜੀਤ ਬਿੱਟੂ,ਡਾ.ਜਸਪਾਲ ਰਮਦਾਸ,ਬੰਟੀ ਮੰਦਰਾਵਾਲ,ਲਵਲੀ ਕਤਲੇ ,ਸੁੱਖ ਨਿੱਜਰ, ਅਮਰੀਕ ਸਿੰਘ ,ਕੁਲਦੀਪ ਸਿੰਘ ਪੱਪੂ,ਹਰਜਿੰਦਰ ਸਿੰਘ ,ਸੋਨੂੰ ਮਾਹਲ ,ਸੋਨਾ ਮੰਦਰਾਵਾਲ ,ਮਲਕੀਤ ਸਿੰਘ ,ਸੁਖਵੰਤ ਸਿੰਘ ਕੋਟਲੀ ,ਅਰਜਨ ਸਿੰਘ,ਮਨਜੀਤ ਸਿੰਘ ,ਰਮਨ ਜੱਟਾਂ ,ਚਰਨਜੀਤ ਸਿੰਘ ਪੈੜੇਵਾਲ ,ਸਨਦੀਪ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

No comments:

Post Top Ad

Your Ad Spot