ਮੋਹਾਲੀ ਆਈ.ਟੀ. ਐੱਸਆਈਪੀ ਸੁਪਰਵਾਈਜਰ ਯੂਨੀਅਨ ਨੇ ਬੱਬੀ ਬਾਦਲ ਨੂੰ ਸੌਪਿਆ ਮੰਗ ਪੱਤਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 18 November 2016

ਮੋਹਾਲੀ ਆਈ.ਟੀ. ਐੱਸਆਈਪੀ ਸੁਪਰਵਾਈਜਰ ਯੂਨੀਅਨ ਨੇ ਬੱਬੀ ਬਾਦਲ ਨੂੰ ਸੌਪਿਆ ਮੰਗ ਪੱਤਰ

ਮੋਹਾਲੀ ਆਈ.ਟੀ. ਸੁਪਰਵਾਈਜਰ ਦੇ ਕਰਮਚਾਰੀ  ਦੇ ਆਗੂ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਮੰਗ ਪੱਤਰ ਸੌਪਦੇ ਹੋਏੇ
ਚੰਡੀਗੜ੍ਹ 18 ਨਵੰਬਰ (ਬਲਜੀਤ ਰਾਏ)- ਮੋਹਾਲੀ ਆਈ.ਟੀ. ਐੱਸਆਈਪੀ ਸੁਪਰਵਾਈਜਰ ਕਰਮਮਚਾਰੀ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਲਕਾ ਮੋਹਾਲੀ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੂੰ ਮੰਗ ਪੱਤਰ ਸੌਪਦਿਆਂ ਆਈ.ਟੀ. ਐੱਸਆਈਪੀ ਸੁਪਰਵਾਈਜਰ ਕਰਮਚਾਰੀਆਂ ਦੀਆਂ ਸੇਵਾਵਾਂ ਨਿਯਮਿਤ ਕਰਨ ਸਬੰਧੀ ਬੇਨਤੀ ਕੀਤੀ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਮੰਗ ਪੱਤਰ ਦਿੰਦਿਆਂ ਦੱਸਿਆਂ ਕਿ ਉਹ ਪੰਜਾਬ ਸਟੇਟ ਪਾਵਰ ਕਾਮ. ਲਿਮਿਟਿਡ ਦੇ ਦਫਤਰ ਵਿੱਚ  ਲਗਾਤਾਰ ਕਈ ਸਾਲਾਂ ਤੋਂ ਪੰਜਾਬ ਸਰਕਾਰ ਦੀ ਸੁਸਾਇਟੀ ਅਧੀਨ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ। ਅਤੇ ਆਪਣੇ ਕਰਮਚਾਰੀਆਂ ਦੀਆਂ ਸੇਵਾਵਾਂ ਨਿਯਮਿਤ ਕਰਨ ਲਈ ਕਾਫੀ ਸਮੇਂ ਤੋਂ ਬੇਨਤੀ ਕਰ ਰਹੇ ਹਨ। ਇਸ ਮੌਕੇ ਤੇ ਬੱਬੀ ਬਾਦਲ ਨੇ ਸਾਰੇ ਕਰਮਚਾਰੀਆਂ ਨੂੰ ਭਰੋਸਾ ਦਿੰਦਿਆ ਕਿਹਾ ਕਿ ਉਹ ਇਨ੍ਹਾਂ ਦੀਆਂ ਭਾਵਨਾਵਾ ਤੋਂ ਜਾਣੂ ਹਨ। ਉਹ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਉਨ੍ਹਾਂ ਦੀ ਭਾਵਨਾਵਾਂ ਤੋਂ ਜਾਣੂ ਕਰਵਾਉਣਗੇ। ਅਤੇ ਉਨ੍ਹਾਂ ਦੇ ਮਸਲੇ ਦਾ ਹੱਲ ਲੱਭਣ ਦਾ ਹੱਲ ਕਰਨਗੇ।
ਇਸ ਮੋਕੇ ਅਮਰਿੰਦਰ ਸਿੰਘ, ਰੋਹਿਤਾਂਸ਼, ਵਿਸ਼ਵਜੀਤ ਰਾਣਾ, ਮਨਦੀਪ ਕੁਮਾਰ, ਨਰਿੰਦਰ ਕੁਮਾਰ, ਅਕਸ਼ੇ, ਵਿਸ਼ਵਦੀਪ, ਰਣਜੀਤ ਸਿੰਘ, ਇਕਬਾਲ ਸਿੰਘ, ਜੌਗਿੰਦਰ ਸਿੰਘ ਸਲੈਚ, ਸੁਖਦੇਵ ਸਿੰਘ ਪੰਜੇਟਾ, ਦਵਿੰਦਰ ਸਿੰਘ, ਜਸਵੀਰ ਸਿੰਘ, ਓੁਕਾਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਜਸਵਿੰਦਰ ਸਿੰਘ, ਗਗਨਦੀਪ ਸਿੰਘ, ਨਿਰਮਲ ਖਾਨ ਪਡਿਆਲਾ, ਬਲਦੇਵ ਸਿੰਘ ਢਿੰਲੋ ਆਦਿ ਹਾਜਰ ਸਨ।

No comments:

Post Top Ad

Your Ad Spot