ਪੁਲਿਸ ਚੌਂਕੀ ਦੁਸਾਂਝ ਕਲ਼ਾਂ ਦਾ ਇੱਕ ਮਹੀਨੇ ਵਿੱਚ ਦੋ ਵਾਰ ਹੋਇਆ ਉਦਘਾਟਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 16 November 2016

ਪੁਲਿਸ ਚੌਂਕੀ ਦੁਸਾਂਝ ਕਲ਼ਾਂ ਦਾ ਇੱਕ ਮਹੀਨੇ ਵਿੱਚ ਦੋ ਵਾਰ ਹੋਇਆ ਉਦਘਾਟਨ

ਧਾਰਮਿਕ ਰੀਤਾਂ ਨਾਲ ਕੀਤਾ ਉਦਘਾਟਨ ਪੁਲਿਸ ਨੂੰ ਰਾਸ ਨਾ ਆਇਆ
ਚੌਂਕੀ ਦਾ ਦੋ ਵਾਰ ਹੋਏ ਉਦਘਾਟਨ ਦੀਆਂ ਵੱਖ-ਵੱਖ ਤਸਵੀਰਾਂ
ਦੁਸਾਂਝ ਕਲਾਂ 16 ਨਵੰਬਰ (ਸੁਰਿੰਦਰ ਪਾਲ ਕੁੱਕੂ)- ਥਾਣਾ ਗੋਰਾਇਆਂ ਅਧੀਂਨ ਪੈਂਦੀ ਚੌਂਕੀ ਦੁਸਾਂਝ ਕਲਾਂ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਪੁਲਿਸ ਦੇ ਸੀਨੀਅਰ ਅਫਸਰਾਂ ਵਲੋਂ ਅੱਜ ਕੀਤਾ ਗਿਆ। ਉਦਘਾਟਨ ਵੇਲੇ ਐੱਲ.ਕੇ ਯਾਦਵ ਆਈ.ਜੀ, ਐੱਸ.ਐੱਸ.ਪੀ. ਹਰਮੋਹਣ ਸਿੰਘ ਸੰਧੂ, ਐੱਸ.ਪੀ. ਦਿਹਾਤੀ ਕੁਲਵੰਤ ਸਿੰਘ ਹੀਰ, ਡੀ.ਐੱਸ.ਪੀ. ਹੈੱਡ ਕੁਆਟਰ ਨਵੀਨ ਕੁਮਾਰ, ਡੀ.ਐੱਸ.ਪੀ.ਫਿਲੌਰ. ਦਿਲਬਾਗ ਸਿੰਘ, ਐੱਸ.ਐੱਚ.ਓ. ਗੋਰਾਇਆਂ ਜਸਵਿੰਦਰ ਸਿੰਘ, ਐੱਸ.ਐੱਚ.ਓ ਫਿਲੌਰ ਜਰਨੈਲ ਸਿੰਘ, ਏ.ਐੱਸ.ਆਈ. ਹਰਜੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਸਰਕਾਰੀ ਸਨਮਾਨਾਂ ਅਤੇ ਬੈਂਡ ਦੀਆਂ ਧੁੰਨਾਂ ਦੇ ਨਾਲ ਚੌਂਕੀ ਦੇ ਨੀਂਹ ਪੱਥਰ ਤੋਂ ਪਰਦਾ ਹਟਾਇਆ ਗਿਆ। ਇੱਥੇ ਜ਼ਿਕਰਯੋਗ ਹੈ ਕਿ 16 ਅਕਤੂਬਰ ਨੂੰ ਇਸੇ ਚੌਂਕੀ ਦਾ ਉਦਘਾਟਨ ਇੱਕ ਮਹੀਨਾ ਪਹਿਲਾਂ ਵੀ ਹੋ ਚੁੱਕਾ ਹੈ। ਉਸ ਵੇਲੇ ਧੰਨੁ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨ ਕੀਤੇ ਗਏ ਸਨ। ਇਸ ਚੌਂਕੀ ਦਾ ਦੂਸਰੀ ਵਾਰ ਉਦਘਾਟਨ ਕਰਨ ਤੇ ਇਲਾਕੇ ਭਰ ਦੇ ਲੋਕਾਂ ਵਿੱਚ ਚਰਚਾ ਹੈ ਕਿ ਪੰਜਾਬ ਪੁਲਿਸ ਦਾ ਲੋਕਾਂ ਪ੍ਰਤੀ ਸਤਿਕਾਰ ਭੈੜਾ ਹੈ, ਪਰ ਦੂਸਰੀ ਵਾਰ ਚੌਂਕੀ ਦਾ ਉਦਘਾਟਨ ਕਰਕੇ ਪੰਜਾਬ ਪੁਲਿਸ ਨੇ ਗੁਰੂ ਗ੍ਰੰਥ ਸਾਹਿਬ ਤੇ ਵੀ ਵਿਸ਼ਵਾਸ ਨਾ ਕੀਤਾ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰੀ ਸਨਮਾਨਾਂ ਦਾ ਉਦਘਾਟਨ ਕੀਤਾ ਹੈ ਤੇ ਇੱਕ ਮਹੀਨਾ ਪਹਿਲਾਂ ਹੋਇਆ ਧਾਰਮਿਕ ਰਸਮਾਂ ਨਾਲ ਉਦਘਾਟਨ ਕੀ ਆਰਜੀ ਸੀ ? ਇਸ ਚੌਂਕੀ ਦਾ ਦੋ ਵਾਰ ਉਦਘਾਟਨ ਹੋਣਾ ਲੋਕਾਂ ਵਿੱਚ ਚਰਚਾ ਹੈ।

No comments:

Post Top Ad

Your Ad Spot