ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ, ਭੁਲੱਥ ਵਿਖੇ ਸਾਲਾਨਾ ਖੇਡਾਂ ਸੰਪੰਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 28 November 2016

ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ, ਭੁਲੱਥ ਵਿਖੇ ਸਾਲਾਨਾ ਖੇਡਾਂ ਸੰਪੰਨ

(ਫੋਟੋਆਂ ਗੁਰਲੀਨ ਕੌਰ, ਭੁਲੱਥ)
ਭੁਲੱਥ 28 ਨਵੰਬਰ (ਹਰਮਿੰਦਰ ਕੌਰ)- ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ, ਭੁਲੱਥ ਵਿਖੇ ਸਾਲਾਨਾ ਖੇਡਾਂ ਕਰਵਾਈਆਂ ਗਈਆਂ। ਜਿਸ ਦੀ ਸ਼ੁਰੂਆਤ ਚੇਅਰਮੈਨ ਸ. ਬਲਵਿੰਦਰ ਸਿੰਘ ਚੀਮਾ ਨੇ ਰਿਬਨ ਕੱਟ ਕੇ ਅਤੇ ਪ੍ਰੈਜ਼ੀਡੈਂਟ ਸ. ਕੁਲਵੰਤ ਸਿੰਘ ਅਤੇ ਪ੍ਰਿੰਸੀਪਲ ਸ਼੍ਰੀ ਵਰਿੰਦਰ ਸਿੰਘ ਨੇ ਗੁਬਾਰੇ ਉਡਾ ਕੇ ਕੀਤੀ। ਖੇਡਾਂ ਵਿੱਚ ਸਕੂਲ ਦੇ ਵਿਦਿਆਰਥੀਆਂ ਵਲੋਂ ਵਧ-ਚੜ ਕੇ ਹਿੱਸਾ ਲਿਆ ਗਿਆ। ਵਿਦਿਆਰਥੀਆਂ ਨੇ ਆਪਣੀ ਯੋਗਤਾ ਮੁਤਾਬਿਕ ਗੋਲਡਨ, ਸਿਲਵਰ ਅਤੇ ਬਰੌਂਜ਼ ਮੈਡਲ ਹਾਸਿਲ ਕੀਤੇ। ਇਸ ਮੌਕੇ ਪ੍ਰੈਜ਼ੀਡੈਂਟ ਸ. ਕੁਲਵੰਤ ਸਿੰਘ, ਚੇਅਰਮੈਨ ਸ. ਬਲਵਿੰਦਰ ਸਿੰਘ ਚੀਮਾ ਅਤੇ ਪ੍ਰਿੰਸੀਪਲ ਸ਼੍ਰੀ ਵਰਿੰਦਰ ਸਿੰਘ ਨੇ ਆਪਣੇ-ਆਪਣੇ ਭਾਸ਼ਣ ਵਿੱਚ ਖੇਡਾਂ ਦੀ ਮਹੱਤਤਾ ਦੱਸਦੇ ਹੋਏ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਭਵਿੱਖ ਵਿੱਚ ਵੀ ਖੇਡਾਂ ਪ੍ਰਤੀ ਦਿਲਚਸਪੀ ਦਿਖਾਉਣ ਲਈ ਪ੍ਰੇਰਨਾ ਦਿੱਤੀ। ਅਖੀਰ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ।

No comments:

Post Top Ad

Your Ad Spot