ਬੱਬੀ ਬਾਦਲ ਵੱਲੋਂ ਖੇਡਾਂ ਲਈ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 25 November 2016

ਬੱਬੀ ਬਾਦਲ ਵੱਲੋਂ ਖੇਡਾਂ ਲਈ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ

ਧਨਾਸ ਕਬੱਡੀ ਕੱਪ 'ਚ ਮਨਾਣਾ ਤੇ ਦਿੜਬਾ ਰਹੇ ਬਰਾਬਰੀ ਤੇ
 
ਚੰਡੀਗੜ੍ਹ 24 ਨਵੰਬਰ (ਬਲਜੀਤ ਰਾਏ)- ਅੱਜ ਮੋਹਾਲੀ ਨੇੜੇ ਧਨਾਸ ਧੂਥ ਸਪੋਰਟਸ ਕਲੱਬ ਅਤੇ ਨਹਿਰੂ ਯੁਵਾ ਕੇਂਦਰ ਵੱਲੋਂ ਕਬੱਡੀ ਮਹਾਕੁੰਭ ਦੇ ਆਖਰੀ ਦਿਨ ਕਰਵਾਏ ਗਏ ਕਬੱਡੀ ਆਲ ਓਪਨ ਦੇ ਦਿਲ ਖਿੱਚਵੇਂ ਮੁਕਾਬਲਿਆਂ ਵਿੱਚ ਪੰਜਾਬ ਦੀਆਂ ਨਾਮਵਰ ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲਾ ਮਨਾਣਾ ਅਕੈਡਮੀ ਤੇ ਦਿੜਬਾ ਦੀਆਂ ਟੀਮ ਵਿਚਕਾਰ ਬਰਾਬਰੀ 'ਤੇ ਰਿਹਾ। ਇਸ ਕਬੱਡੀ ਮਹਾਕੁੰਭ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਲਕਾ ਮੋਹਾਲੀ ਸz. ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਸ਼ਿਰਕਤ ਕੀਤੀ। ਇਸ ਮੌਕੇ ਬੱਬੀ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈੇ ਖੇਡਾਂ ਵੱਲ ਪ੍ਰੇਰਿਤ ਕਰਨਾ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਅਤੇ ਉਹ ਖੇਡਾਂ ਨਾਲ ਜੁੜੀਆਂ ਸੰਸਥਾਵਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਆਪਣੇ ਵੱਲੋਂ ਕੋਸਿਸਾਂ ਜਾਰੀ ਰੱਖਣਗੇ। ਬੱਬੀ ਬਾਦਲ ਨੇ ਕਿਹਾ ਕਿ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲਭਾਜਪਾ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਕਰਮਾ ਸੰਧੂ ਤੇ ਲਖਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ 62 ਕਿਲੋਂ ਦੇ ਫਾਇਨਲ ਮੁਕਾਬਲੇ ਵਿੱਚ ਟੋਢੇਮਾਜਰਾ ਨੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਇਸ ਕਬੱਡੀ ਕੱਪ ਲਈ ਸਮੂੱਹ ਇਲਾਕਾ ਨਿਵਾਸੀਆ ਤੇ ਆਏ ਹੋਏ ਮੁੱਖ ਮਹਿਮਾਨਾ ਦਾ ਧੰਨਵਾਦ ਵੀ ਕੀਤਾ। ਇਸ ਮੋਕੇ ਗੁਰਵਿੰਦਰ ਇਟਲੀ, ਕੁਲਵਿੰਦਰ ਸਿੰਘ, ਮਾਨ ਸਿੰਘ, ਸੋਨੂੰ ਸਾਰੰਗਪੁਰ, ਮੇਜਰ ਸਿੰਘ ਚੇਅਰਮੈਨ, ਗੁਰਿੰਦਰ ਸਿੰਘ ਗਿੰਦਾ, ਚਰਨਜੀਤ ਸਿੰਘ, ਕਾਲਾ ਬੈਦਵਾਨ, ਹਰਦੇਵ, ਦਲਵਿੰਦਰ ਸਿੰਘ, ਹਰਮੀਤ ਸਿੰਘ ਸੰਧੂ, ਨਛੱਤਰ ਸਿੰਘ ਕੁਲਵਿੰਦਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਰਣਜੀਤ ਸਿੰਘ, ਸਰਬਜੀਤ ਸਿੰਘ ਲੰਬੜਦਾਰ, ਜਸਵੰਤ ਸਿੰਘ, ਰੋਹਿਤ ਸਿੰਗਲਾ, ਸੁਪਿੰਦਰ ਸਿੰਘ, ਹੈਪੀ ਫਿਟਨੈਸ ਸੈਂਟਰ ਧਨਾਸ, ਦਿਲਬਾਗ, ਰਤਨ ਸਿੰਘ, ਮਲਕੀਤ ਸਿੰਘ, ਜਸਵੀਰ ਸਿੰਘ, ਕੁਲਵਿੰਦਰ ਸਿੰਘ, ਕੇਸਰ ਸਿੰਘ, ਅਮਰਜੀਤ ਸਿੰਘ ਸ਼੍ਰੀ ਰਾਮ ਮਾਰਵਲ ਆਦਿ ਹਾਜਰ ਸਨ।

ਮੈਚ ਸ਼ੁਰੂ ਕਰਵਾਉਣ ਤੋਂ ਪਹਿਲਾ ਟੀਮ ਨਾਲ ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ ਅਤੇ ਕਲੱਬ ਮੈਂਬਰ ਯਾਦਗਾਰੀ ਫੋਟੋ ਖਿਚਵਾਉਦੇ ਹੋਏ

No comments:

Post Top Ad

Your Ad Spot