ਡਾਕ ਟਿਕਟ ਪ੍ਰਦਰਸ਼ਨੀਆਂ ਸਾਨੂੰ ਵਿਰਸੇ ਅਤੇ ਕੁਦਰਤ ਨਾਲ ਜੋੜੇ ਰੱਖਦੀਆਂ ਹਨ-ਕਮਲ ਕਿਸ਼ੋਰ ਯਾਦਵ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 18 November 2016

ਡਾਕ ਟਿਕਟ ਪ੍ਰਦਰਸ਼ਨੀਆਂ ਸਾਨੂੰ ਵਿਰਸੇ ਅਤੇ ਕੁਦਰਤ ਨਾਲ ਜੋੜੇ ਰੱਖਦੀਆਂ ਹਨ-ਕਮਲ ਕਿਸ਼ੋਰ ਯਾਦਵ

ਡਾਕ ਟਿਕਟ ਕੇਵਲ ਇਕ ਨਿਸ਼ਾਨੀ ਹੀ ਨਹੀਂ ਹੈ ਸਗੋਂ ਇਹ ਦੇਸ਼ ਦੇ ਸਭਿਆਚਾਰ ਦਾ ਪ੍ਰਤੀਕ ਹੈ-ਮੀਨਾਕਸ਼ੀ ਯਾਦਵ
ਜਲੰਧਰ 18 ਨਵੰਬਰ (ਜਸਵਿੰਦਰ ਆਜ਼ਾਦ)- ਪੋਸਟਲ ਡਿਵੀਜ਼ਨ ਜਲੰਧਰ ਵਲੋਂ 34ਵੀਂ ਜਿਲਾ ਪੱਧਰੀ ਡਾਕ ਟਿਕਟ ਪ੍ਰਦਰਸ਼ਨੀ ਜਲਪੈਕਸ 2016 ਵਿਰਸਾ ਵਿਹਾਰ, ਸਿਵਲ ਲਾਇਨਜ਼ ਰੋਡ, ਜਲੰਧਰ ਵਿਖੇ ਲਗਾਈ ਗਈ ਪ੍ਰਦਰਸ਼ਨੀ ਦੇ ਦੂਜੇ ਦਿਨ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਕਮਲ ਕਿਸ਼ੋਰ ਯਾਦਵ ਵਲੋਂ 'ਬੇਟੀ ਬਚਾਓ ਬੇਟੀ ਪੜਾਓ' ਸਬੰਧੀ ਇਕ ਵਿਸੇਸ਼ ਕਵਰ ਡਾਕ ਟਿਕਟ ਜਾਰੀ ਕੀਤਾ ਗਿਆ। ਇਸ ਮੌਕੇ ਸ੍ਰੀ ਯਾਦਵ ਨੇ ਕਿਹਾ ਕਿ ਪੋਸਟਲ ਡਵੀਜ਼ਨ ਜਲੰਧਰ ਵਲੋਂ ਆਯੋਜਿਤ ਕੀਤੀ ਗਈ ਡਾਕ ਟਿਕਟ ਪ੍ਰਦਰਸ਼ਨੀ ਜਲਪੈਕਸ ਸ਼ਲਾਘਾਯੋਗ ਕਦਮ ਹੈ। ਇਸ ਨਾਲ ਅਸੀਂ ਆਪਣੇ ਪੁਰਾਤਨ ਵਿਰਸੇ ਅਤੇ ਕੁਦਰਤ ਨਾਲ ਜੁੜੇ ਰਹਿੰਦੇ ਹਾਂ । ਉਨਾਂ ਕਿਹਾ ਕਿ ਸਰਕਾਰ ਵਲੋਂ ਸੁਰੂ ਕੀਤੀ ਗਈ ਸੁਕੰਨਿਆਂ ਸਮ੍ਰਿਧੀ ਸਕੀਮ ਅਤੇ ਬੇਟੀ ਬਚਾਓ, ਬੇਟੀ ਪੜਾਓ ਅਭਿਆਨ ਨਾਲ ਲੜਕੀਆਂ ਦੀ ਸੁਰੱਖਿਆ ਵਧੀ ਹੈ ਅਤੇ ਉਨਾਂ ਦਾ ਭਵਿੱਖ ਵੀ ਉੱਜਵਲ ਹੋਇਆ ਹੈ।
ਇਸ ਮੌਕੇ ਸ੍ਰੀ ਮੀਨਾਕਸ਼ੀ ਯਾਦਵ ਡਾਇਰੈਕਟਰ ਪੋਸਟਲ ਸਰਵਿਸ  ਨੇ ਕਿਹਾ ਕਿ ਫਿਲੈਟਿਕ ਸਿਰਫ ਇਕ ਡਾਕ ਟਿਕਟ ਦੀ ਨਿਸ਼ਾਨੀ ਹੀ ਨਹੀਂ ਹੈ ਸਗੋਂ ਦੇਸ਼ ਦੇ ਸਭਿਆਚਾਰ ਦਾ ਪ੍ਰਤੀਕ ਹੈ। ਇਸ ਮੌਕੇ ਉਨਾਂ ਇਨਾਮ ਜੇਤੂਆਂ ਨੂੰ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਉਹ ਫਿਲੈਟਿਕ ਸਬੰਧੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਵਿਚ ਸਹਾਇਕ ਹੋਣ। ਇਸ ਮੌਕੇ ਜਲਪੈਕਸ ਪ੍ਰਦਰਸ਼ਨੀ ਸਬੰਧੀ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਖੁੱਲਾ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਸਰਵ ਹਿੱਤਕਾਰੀ ਵਿੱਦਿਆ ਮੰਦਿਰ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਲਾਡੋਵਾਲੀ ਰੋਡ, ਸ਼ਿਸ਼ੂ ਮਾਡਲ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂਵਾਲੀ, ਮਾਡਲ ਸਕੂਲ ਸੇਠ ਹੁਕਮ ਚੰਦ, ਐਸ.ਡੀ.ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਤੋਂ ਇਲਾਵਾ ਸੀਨੀਅਰ ਵਰਗ ਵਿਚ ਜੈਸਮੀਨ, ਮੇਘਾ ਅਰੋੜਾ, ਕੁਸੁਮ ਬਾਲਾ, ਨਵਲ ਕਿਸ਼ੋਰ  ਖਹਿਰਾ, ਡਾ. ਸ਼ਾਲਿਨੀ ਖਹਿਰਾ, ਜਤਿੰਦਰ ਅਰੋੜਾ ਅਤੇ ਰਾਜੀਵ ਕੋਹਲੀ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਸੇਠ ਹੁਕਮ ਚੰਦ ਐਸ.ਡੀ.ਪਬਲਿਕ ਸਕੂਲ ਦਾ ਡਾਕ ਟਿਕਟ ਸਕੱਤਰ ਪ੍ਰੀਤਮ ਚੰਦ ਬੁਧੀਆ ਅਤੇ ਪ੍ਰਸੋਤਮ ਲਾਲ ਬੁਧੀਆ ਪ੍ਰਧਾਨ ਅਤੇ ਅਨੁਰਾਧਾ ਕਾਲੀਆ ਪ੍ਰਿੰਸੀਪਲ ਦੀ ਹਾਜ਼ਰੀ ਵਿਚ ਜਾਰੀ ਕੀਤਾ ਗਿਆ। ਇਸ ਮੌਕੇ ਸੀਨੀਅਰ ਸੁਪਰਡੈਂਟ ਪੋਸਟ ਆਫਿਸ ਜਲੰਧਰ ਡਿਵੀਜ਼ਨ ਸ੍ਰੀ ਮੁਹੰਮਦ ਹਨੀਫ ਨੇ ਇਸ ਪ੍ਰਦਰਸ਼ਨੀ ਵਿਚ ਭਾਗ ਲੈਣ ਵਾਲਿਆ ਅਤੇ ਇਸ ਪ੍ਰਦਰਸ਼ਨੀ ਨੂੰ ਸਫਲ ਬਣਾਉਣ ਵਿਚ ਦਿੱਤੇ ਗਏ ਯੋਗਦਾਨ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਐਚ.ਐਮ.ਵੀ.ਕਾਲਜ ਡਾ.ਅਜੈ ਸਰੀਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।

No comments:

Post Top Ad

Your Ad Spot