ਕਿਸੇ ਵੀ ਪਾਰਟੀ ਨੇ ਦਲਿੱਤ, ਇਸਾਈ ਭਾਈਚਾਰੇ ਤੇ ਗਰੀਬ ਵਰਗ ਨੁੰ ਉੱਪਰ ਚੁੱਕਣ ਵਾਸਤੇ ਕੋਈ ਵੀ ਵਿਸ਼ੇਸ਼ ਉਪਰਾਲਾ ਨਹੀ ਕੀਤਾ-ਰੋਬਟ ਪਸ਼ੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 21 November 2016

ਕਿਸੇ ਵੀ ਪਾਰਟੀ ਨੇ ਦਲਿੱਤ, ਇਸਾਈ ਭਾਈਚਾਰੇ ਤੇ ਗਰੀਬ ਵਰਗ ਨੁੰ ਉੱਪਰ ਚੁੱਕਣ ਵਾਸਤੇ ਕੋਈ ਵੀ ਵਿਸ਼ੇਸ਼ ਉਪਰਾਲਾ ਨਹੀ ਕੀਤਾ-ਰੋਬਟ ਪਸ਼ੀਆਂ

ਰਮਦਾਸ 21 ਨਵੰਬਰ (ਸਾਹਿਬ ਖੋਖਰ)- ਆਲ ਇੰਡੀਆ ਦਲਿੱਤ ਇਸਾਈ ਮੋਰਚਾ ਦੀ ਵਿਸ਼ੇਸ਼ ਇਕੱਤਰਤਾ ਹਰਵਿੰਦਰ ਸਿੰਘ ਦੇ ਗ੍ਰਹਿ ਪਿੰਡ ਹਰੜਕਲਾਂ ਵਿਖੇ ਹੋਈ ।ਜਿਸ ਦੀ ਪ੍ਰਧਾਨਗੀ ਆਲ ਇੰਡੀਆਂ ਦਲਿੱਤ ਇਸਾਈ ਮੋਰਚਾ ਦੇ  ਪ੍ਰਧਾਨ ਰੋਬਟ ਮਸੀਹ ਪਸ਼ੀਆਂ ਨੇ ਕੀਤੀ । ਰੋਬਟ ਪਸ਼ੀਆ ਨੇ ਕਿਹਾ ਕਿ ੋਇਸਾਈ ਭਾਈਚਾਰੇ ਨੂੰ ਹਮੇਸ਼ਾ ਹੀ ਸਰਕਾਰਾਂ ਨੇ  ਅਣਗੌਲਿਆ ਕੀਤਾ ਹੈ ਜਿਸ ਦਾ ਅੰਦਾਜਾ ਇਸ ਤੋ ਲਗਾਇਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਤੇ ਅਕਾਲੀ ਭਾਜਪਾ ਨੇ ਉਮੀਦਵਾਰਾਂ ਦੀ ਜਿਹੜੀ ਪਹਿਲੀ ਸੂਚੀ ਜਾਰੀ ਕੀਤੀ  ਉਸ ਵਿੱਚ ਕਿਧਰੇ ਵੀ ਇਸਾਈ ਭਾਈਚਾਰੇ ਨੂੰ ਕਿਸੇ ਵੀ ਪਾਰਟੀ ਨੇ ਉਮੀਦਵਾਰ ਨਹੀ ਐਲਾਨਿਆ ਜਿਸ ਤੋ ਇਹ ਸਾਬਤ ਹੁੰਦਾ ਹੈ ਕਿ ਇਹ ਪਾਰਟੀਆ ਕਿੰਨੀਆ ਕੁ ਇਸਾਈ ਭਾਈਚਾਰੇ ਦੇ ਹੱਕ ਵਿੱਚ ਹਨ। ਰੋਬਟ ਪਸ਼ੀਆ ਨੇ ਕਿਹਾ ਕਿ ਪਿਛਲੇ 70 ਸਾਲ ਤੋ ਵੱਧ ਦਾ ਸਮਾ ਦੇਸ਼ ਨੂੰ ਅਜਾਦ ਹੋਇਆ ਹੋ ਚੁੱਕਾ ਹੈ ਪਰ ਕਿਸੇ ਵੀ ਪਾਰਟੀ ਨੇ ਦਲਿੱਤ, ਇਸਾਈ ਭਾਈਚਾਰੇ ਤੇ ਗਰੀਬ ਵਰਗ ਨੁੰ ਉੱਪਰ ਚੁੱਕਣ ਵਾਸਤੇ ਕੋਈ ਵੀ ਵਿਸ਼ੇਸ਼ ਉਪਰਾਲਾ ਨਹੀ ਕੀਤਾ ਤੇ ਹਮੇਸ਼ਾ ਇੰਨ੍ਹਾ ਨੂੰ ਵੋਟ ਬੈਕ ਵਜੋ ਵਰਤਿਆ ਹੈ ਕਿ ਜਦ ਵੀ ਵੋਟਾਂ ਦਾ ਸਮਾ ਹੁੰਦਾ ਹੈ ਤਾਂ ਇੰਨ੍ਹਾ ਦੇ ਘਰ ਘਰ ਜਾ ਕੇ ਕਈ ਤਰ੍ਹਾ ਦੇ ਲਾਲਚ ਦੇ ਕੇ ਵੋਟਾਂ ਬਟੋਰ ਲਈਆ ਜਾਂਦੀਆਂ ਹਨ ਪਰ ਜਦ ਵੋਟਾਂ ਉਪਰੰਤ ਨਵੀ ਸਰਕਾਰ ਸਤਾਂ ਵਿੱਚ ਆ ਜਾਂਦੀ ਹੈ ਤਾਂ ਇੰਨ੍ਹਾ ਨਾਲ ਕੀਤੇ ਵਾਅਦੇ ਪੂਰੇ ਤਾਂ ਕੀ ਕਰਨੇ ਹਨ ਇੰਨ੍ਹਾਂ ਗਰੀਬ ਲੋਕਾਂ ਦੀ ਸਾਰ ਤੱਕ ਨਹੀ ਲੈਦੀ ਅਤੇ ਜੋ ਗਰੀਬ ਵਰਗ, ਦਲਿੱਤ, ਇਸਾਈ ਭਾਈਚਾਰੇ ਦੇ ਲੋਕ ਦਿਨ ਬਾ ਦਿਨ ਗਰੀਬ ਹੁੰਦੇ ਜਾ ਰਹੇ ਹਨ ਕਿਉਕਿ ਜਿੰਨੀਆ ਵੀ ਸਰਕਾਰ ਦੁਆਰਾ ਸਕੀਮਾਂ ਲੋਕਾਂ ਦੀਆਂ ਸਹੂਲਤਾ ਲਈ ਚਲਾਈਆਂ ਜਾਂਦੀਆਂ ਉਹ ਇੰਨ੍ਹਾ ਤੱਕ ਸਹੀ ਤਰੀਕੇ ਨਾਲ ਨਹੀ ਪਹੁੰਚਦੀਆਂ ਤੇ ਇਸ ਦਾ ਫਾਇਦਾ ਸਿਰਫ ਤਕੜੇ ਲੋਕ ਹੀ ਲੈ ਜਾਂਦੇ ਹਨ। ਰੋਬਟ ਪਸ਼ੀਆ ਨੇ ਕਿਹਾ ਕਿ ਗਰੀਬ ਤੇ ਦਲਿੱਤ ਇਸਾਈ ਭਾਈਚਾਰੇ ਦੇ ਲੋਕਾਂ ਦੀਆ ਮੁਸ਼ਕਿਲਾਂ ਸਰਕਾਰ ਤੱਕ ਪਹੁੰਚਾਉਣ ਲਈ ਜੇਕਰ ਇੰਨ੍ਹਾ ਨੂੰ ਕੋਈ ਯੋਗ ਨੁੰਮਾਇਦਗੀ  ਦਿੱਤੀ ਜਾਂਦੀ ਹੈ ਤਾਂ ਇਹ ਗਰੀਬ,ਦਲਿੱਤ ਤੇ ਇਸ਼ਾਈ ਭਾਈਚਾਰੇ ਦੀ ਮੰਗਾਂ ਨੂੰ ਵਧੀਏ ਤਰੀਕੇ ਨਾਲ ਲਾਗੂ ਕਰਵਾ ਸਕਦੇ ਹਨ ਤੇ ਇੰਨ੍ਹਾ ਲੋਕਾਂ ਦਾ ਜੀਵਨ ਮਿਆਰ ਨੂੰ ਹੋਰ ਬੇਹਤਰ ਬਣਾਇਆਂ ਜਾ ਸਕੇ। ਰੋਬਟ ਪਸ਼ੀਆ ਨੇ ਕਿਹਾ ਕਿ ਆਉਣ ਵਾਲੀਆ 2017 ਦੀਆਂ ਵਿਧਾਨ ਸਭਾ ਚੋਣਾ 'ਚ ਵੀ ਜੇਕਰ ਇੰਨਾਂ ਨੂੰ ਯੋਗ ਨੁੰਮਾਇਦਗੀ ਨਾ ਦਿੱਤੀ ਗਈ ਤਾਂ ਆਲ ਇੰਡੀਆ ਅਜਾਦ ਉਮੀਦਵਾਰ ਵਜੋ ਚੋਣ ਲੜੇਗਾ ਤੇ ਦਲਿੱਤ, ਇਸਾਈ ਮੋਰਚਾ  ਘਰ ਘਰ ਜਾ ਕੇ ਲੋਕਾਂ ਨੂੰ  ਜਾਗਰੂਕ ਕਰਕੇ ਆਪਣੇ ਹੱਕ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਕਰੇਗਾ ਤੇ ਇੰਨ੍ਹਾ ਪਾਰਟੀਆਂ  ਦੀਆਂ ਲੋਕ ਮਾਰੂ ਨੀਤੀਆ ਤੋ ਜਾਣੂ ਕਰਵਾਏਗਾ ਇਸ ਮੌਕੇ ਜਰਨਲ ਸਕੱਤਰ ਗੁਰਨਾਮ ਮਸੀਹ ਕਤਲੇ, ਸੀਨੀਅਰ ਮੀਤ ਪ੍ਰਧਾਨ ਸ਼ਮਨ ਮਸੀਹ ਪਸ਼ੀਆ, ਸੈਕਟਰੀ ਹਰਵਿੰਦਰ ਸਿੰਘ, ਸਾਜਨ ਮਸੀਹ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਸਾਹਬ ਮਸੀਹ, ਬਲਕਾਰ ਮਸੀਹ, ਅਨੈਤ ਮਸੀਹ, ਯਾਕੂਬ ਮਸੀਹ, ਬੀਬੀ ਰੀਟਾ, ਬੀਬੀ ਮਨਜੀਤ, ਬੀਬੀ ਰੱਜੀ ਆਂਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਇਸਾਈ ਭਾਈ ਚਾਰੇ ਦੇ ਲੋਕ ਮੌਜੂਦ ਸਨ।

ਪਿੰਡ ਹਰੜਕਲਾਂ ਵਿਖੇ ਵਿਸ਼ੇਸ਼ ਇਕੱਤਰਤਾ ਦੌਰਾਨ ਆਲ ਇੰਡੀਆਂ ਦਲਿੱਤ ਇਸਾਈ ਮੋਰਚੇ ਦੇ ਪ੍ਰਧਾਨ ਰੋਬਟ ਮਸੀਹ ਪਸ਼ੀਆਂ ਤੇ ਹੋਰ

No comments:

Post Top Ad

Your Ad Spot