ਸੀ.ਬੀ.ਐਸ.ਈ ਨੇ ਸੇਂਟ ਸੋਲਜਰ ਦੀ ਬੇਹਤਰ ਨਤੀਜਿਆਂ ਨੂੰ ਦੇਖਦੇ ਹੋਏ ਮਾਨਤਾ ਕੀਤੀ ਅਪਗਰੇਡ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 19 November 2016

ਸੀ.ਬੀ.ਐਸ.ਈ ਨੇ ਸੇਂਟ ਸੋਲਜਰ ਦੀ ਬੇਹਤਰ ਨਤੀਜਿਆਂ ਨੂੰ ਦੇਖਦੇ ਹੋਏ ਮਾਨਤਾ ਕੀਤੀ ਅਪਗਰੇਡ

ਜਲੰਧਰ 19 ਨਵੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਜੋ ਕਿ ਉੱਤਰੀ ਭਾਰਤ ਵਿੱਚ 31 ਸਕੂਲਜ਼ ਅਤੇ 19 ਕਾਲਜਾਂ ਨਾਲ ਜਨ-ਜਨ ਤੱਕ ਗੁਣਵੱਤਾ ਭਰਪੂਰ ਸਿੱਖਿਆ ਪਹੁੰਚਾ ਰਿਹਾ ਹੈ ਉੱਥੇ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਦੇ ਬਿਹਤਰ ਅਤੇ ਜ਼ਿੰਮੇਦਾਰ ਨਾਗਰਿਕ ਬਣਾਉਣ ਲਈ ਵੀ ਕਾਰਜਸ਼ੀਲ ਹੈ।ਸੇਂਟ ਸੋਲਜਰ ਗਰੁੱਪ ਦੇ ਸਾਰੇ ਸਕੂਲਜ਼ ਵਿੱਚ ਸੀ.ਬੀ.ਐਸ.ਈ ਪੈਟਰਨ ਉੱਤੇ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਨੇ ਖੁਸ਼ੀ ਅਤੇ ਗਰਵ ਨਾਲ ਦੱਸਿਆ ਕਿ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਜਲੰਧਰ-ਅਮ੍ਰਿਤਸਰ  ਨੂੰ ਚੰਗੇ ਨਤੀਜਿਆਂ, ਪੜਾਈ ਦੇ ਪੈਟਰਨ ਦੇ ਅਨੁਸਾਰ ਸ਼ਾਨਦਾਰ ਬਿਲਡਿੰਗ, ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ, ਕੰਪਿਊਟਰ ਲੈਬ, ਸਾਇੰਸ ਲੈਬ, ਲੈਂਗਵੇਜ ਲੈਬ,  ਸ਼ਾਨਦਾਰ ਖੇਡਾਂ ਦੇ ਮੈਦਾਨ ਆਦਿ ਨੂੰ ਵੇਖਦੇ ਹੋਏ ਸੀ.ਬੀ.ਐਸ.ਈ ਵਲੋਂ 1630336 ਕੋਡ ਨੰਬਰ ਦੇ ਤਹਿਤ ਸਕੂਲ ਦੀ ਮਾਨਇਤਾ ਨੂੰ 10ਵੀਂ ਕਲਾਸ ਤੋਂ 12ਵੀਂ ਕਲਾਸ ਤੱਕ ਕਰ ਦਿੱਤੀ ਗਈ ਹੈ। ਜਲੰਧਰ-ਅਮ੍ਰਿਤਸਰ ਬਾਈਪਾਸ ਕੋਲ ਸਥਿਤ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਆਪਣੇ ਆਪ ਵਿੱਚ ਸਿੱਖਿਆ ਦਾ ਇੱਕ ਬਿਹਤਰ ਸਿੱਖਿਆ ਸੰਸਥਾਨ ਹੈ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਅਤੇ ਪ੍ਰਿੰਸੀਪਲ ਅਤੇ ਸਟਾਫ ਮੈਂਬਰਜ਼ ਦੀ ਮਿਹਨਤ ਅਤੇ ਮਾਪਿਆਂ ਦੇ ਵਿਸ਼ਵਾਸ ਦਾ ਨਤੀਜਾ ਹੈ। ਚੇਅਰਮੈਨ ਸ਼੍ਰੀ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਰੀਨਾ ਅਗਨੀਹੋਤਰੀ ਨੇ ਮਕਸੂਦਾਂ, ਨਗੱਜਾ, ਲਿੱਧੜਾਂ, ਕਾਲਾ ਬਾਹਿਆਂ, ਜਲੰਧਰ ਤੋਂ ਪੜ੍ਹਣ ਆਉਣ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆ ਨੂੰ ਵਧਾਈ ਦਿੰਦੇ ਹੋਏ ਸਕੂਲ ਮੈਨੇਜਮੈਂਟ ਉੱਤੇ ਆਪਣੇ ਵਿਸ਼ਵਾਸ ਰੱਖਣ ਉੱਤੇ ਧੰਨਵਾਦ ਵੀ ਕੀਤਾ। ਚੇਅਰਮੈਨ ਸ਼੍ਰੀ ਚੋਪੜਾ ਨੇ ਵਿਸ਼ਵਾਸ ਦਵਾਇਆ ਕਿ ਇਸ ਤੋਂ ਪ੍ਰੀ-ਨਰਸਰੀ ਤੋਂ 12 ਜਮਾਤ ਤੱਕ ਦਾਖਿਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਿੱਖਿਆ ਸਬੰਧੀ ਹਰ ਪ੍ਰਕਾਰ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਉੱਥੇ ਆਰਧਿਕ ਰੂਪ ਵਿੱਚ ਕਮਜੋਰ ਵਿਦਿਆਰਥੀਆਂ ਨੂੰ ਮਾਸਟਰ ਰਾਜ ਕੰਵਰ ਚੋਪੜਾ ਸਕਾਲਰਸ਼ਿਪ ਸਕੀਮ ਦੇ ਤਹਿਤ ਦਾਖਿਲਾ ਦਿੱਤਾ ਜਾਵੇਗਾ।

No comments:

Post Top Ad

Your Ad Spot