ਐਲਪਾਈਨ ਪਬਲਿਕ ਹਾਈ ਸਕੂਲ ਵਿਖੇ ਸਾਲਾਨਾ ਧਾਰਮਿਕ ਪ੍ਰੋਗਰਾਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 21 November 2016

ਐਲਪਾਈਨ ਪਬਲਿਕ ਹਾਈ ਸਕੂਲ ਵਿਖੇ ਸਾਲਾਨਾ ਧਾਰਮਿਕ ਪ੍ਰੋਗਰਾਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

(ਫੋਟੋਆਂ-ਗੁਰਲੀਨ ਕੌਰ, ਭੁਲੱਥ)
ਭੁਲੱਥ 21 ਨਵੰਬਰ (ਹਰਮਿੰਦਰ ਕੌਰ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸੰਬੰਧੀ ਅਤੇ ਨਵੇਂ ਸ਼ੈਸ਼ਨ ਦੀ ਆਰੰਭਤਾ ਕਰਦੇ ਹੋਏ ਐਲਪਾਈਨ ਪਬਲਿਕ ਹਾਈ ਸਕੂਲ, ਚੌਕ ਬਜਾਜ, ਭੱਠਾ (ਕਪੂਰਥਲਾ) ਵਲੋਂ ਸਾਲਾਨਾ ਧਾਰਮਿਕ ਪ੍ਰੋਗਰਾਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਤਿੰਨ ਦਿਨ ਤੋਂ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਸਕੂਲ ਦੇ ਨੰਨੇ-ਮੁੰਨੇ ਬੱਚਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਅਤੇ ਧਾਰਮਿਕ ਕਵਿਤਾਵਾਂ ਨਾਲ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ।
ਪ੍ਰੋਗਰਾਮ ਵਿੱਚ ਅਮਨਪ੍ਰੀਤ ਕੌਰ (ਸ਼ਬਦ), ਜਸਵਿੰਦਰ ਕੌਰ (ਚਰਨ ਕਮਲ ਪ੍ਰਭ ਕੇ ਨਿਤ ਧਿਆਵੋ), ਅਮਨਪ੍ਰੀਤ ਕੌਰ (ਕਵਿਤਾ), ਜਗਰਾਜ ਸਿੰਘ (ਬੰਦੇ ਦਾ ਖੰਡਾ ਖੜਕੇਗਾ), ਸੁਖਮਨਪ੍ਰੀਤ ਸਿੰਘ (ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ), ਜਸਕਰਨ ਸਿੰਘ (ਮਿੱਤਰ ਪਿਆਰੇ ਨੂੰ), ਸੁਖਮਨਪ੍ਰੀਤ ਕੌਰ (ਦੱਸੀਂ ਮੇਰੇ ਮਾਲਕਾ ਕੋਈ ਇਹੋ ਜਿਹੀ ਥਾਂ), ਲਵਪ੍ਰੀਤ ਕੌਰ (ਜਾਚਕ ਮੰਗੇ ਦਾਨ ਦੇਹ ਪਿਆਰਿਆ), ਨਵਨੀਤ ਕੌਰ (ਰਾਖਾ ਏਕ ਹਮਾਰਾ ਸੁਆਮੀ), ਰਜਨੀਤ ਕੌਰ ਅਤੇ ਗਰੁੱਪ (ਥਿਰ ਘਰ ਵੈ ਸੋ ਹਰਿ ਜਨੁ ਪਿਆਰੇ), ਮਨਦੀਪ ਕੌਰ ਅਤੇ ਸਤਿੰਦਰ ਕੌਰ (ਕਵਿਤਾ), ਕਰਨਪ੍ਰੀਤ ਸਿੰਘ ਅਤੇ ਜਸਪ੍ਰੀਤ ਕੌਰ (ਸਿੱਖੀ ਨਾਲ ਪਿਆਰ ਕਵਿਤਾ), ਜਰਮਨਪ੍ਰੀਤ ਸਿੰਘ (ਦਰਸ਼ਨ ਦੇਖ ਜੀਵਾਂ ਗੁਰ ਤੇਰਾ), ਜਸਮੀਤ ਕੌਰ (ਮੇਰੇ ਲਾਲਨ ਕੀ ਸੋਭਾ), ਸੰਦੀਪ ਸਿੰਘ (ਸਾਸਿ ਸਾਸਿ ਸਿਮਰੋ ਗੋਬਿੰਦ), ਹਰਮਨਪ੍ਰੀਤ ਕੌਰ ਅਤੇ ਗਰੁੱਪ (ਇੱਕ ਬੀਜ ਲੈ ਨਾਮ ਵਾਲੀ ਕਿਆਰੀ), ਕੋਮਲਪ੍ਰੀਤ ਕੌਰ (ਹਰਿ ਹਰਿ ਨਾਮ ਨਿਧਾਨ), ਨਵਰਾਜ ਸਿੰਘ (ਦੇਹਿ ਸ਼ਿਵਾ ਵਰ ਮੋਹੇ) ਆਦਿ ਨਾਲ ਹਾਜ਼ਰੀ ਲਗਵਾਈ। ਇਨਾਂ ਸਾਰੇ ਬੱਚਿਆਂ ਨਾਲ ਹਰਮੋਨੀਅਮ 'ਤੇ ਸਾਥ ਦਿੱਤਾ ਸਰ ਸੁਸ਼ੀਲ ਕੁਮਾਰ ਵਿਰਦੀ ਅਤੇ ਤਬਲੇ 'ਤੇ ਸਾਥ ਜਸ਼ਨ, ਕਰਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੇ। ਸਟੇਜ ਸਕੱਤਰ ਦੀ ਭੂਮਿਕਾ ਮੈਡਮ ਗੁਰਜੀਤ ਕੌਰ ਬੁੱਟਰ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ।
ਉਪਰੰਤ ਸਕੂਲ ਦੇ ਪ੍ਰੈਜ਼ੀਡੈਂਟ ਸ. ਕੁਲਵੰਤ ਸਿੰਘ ਕੁਹਾੜ ਨੇ ਆਏ ਹੋਏ ਮਹਿਮਾਨਾਂ ਦਾ ਅਤੇ ਬੱਚਿਆਂ ਦਾ ਧੰਨਵਾਦ ਕੀਤਾ। ਪਿੰਡ ਭਟਨੂਰਾ ਕਲਾਂ ਦੇ ਮੁੱਖ ਗ੍ਰੰਥੀ ਗਿਆਨੀ ਸਤਨਾਮ ਸਿੰਘ ਨੇ ਬੱਚਿਆਂ ਨੂੰ ਨਸ਼ਾ-ਮੁਕਤ ਰਹਿਣ ਦੀ ਪ੍ਰੇਰਨਾ ਦਿੱਤੀ ਅਤੇ ਸਕੂਲ ਦੇ ਦਿਨ-ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ ਦੀ ਕਾਮਨਾ ਕੀਤੀ। ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।
ਪ੍ਰਿੰਸੀਪਲ ਸ. ਸਰਬਜੀਤ ਸਿੰਘ, ਚੇਅਰਮੈਨ ਸ. ਬਲਵਿੰਦਰ ਸਿੰਘ ਚੀਮਾ ਅਤੇ ਸਮੂਹ ਐਲਪਾਈਨ ਸਟਾਫ ਵਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਸੀ। ਸਮੂਹ ਬੱਚਿਆਂ ਵਲੋਂ ਅਨੁਸ਼ਾਸਨ ਵਿੱਚ ਰਹਿ ਕੇ ਸਾਰਾ ਪ੍ਰੋਗਰਾਮ ਸਰਵਣ ਕਰਨ ਦੀ ਹਰ ਪਾਸੇ ਤਾਰੀਫ ਹੋ ਰਹੀ ਸੀ।

No comments:

Post Top Ad

Your Ad Spot