ਜਥੇਦਾਰ ਮੋਠਾਂ ਵਾਲਾ ਨੇ ਸਕੂਲੀ ਵਿਦਿਆਰਥੀਆਂ ਨੂੰ ਧਾਰਮਿਕ ਪੁਸਤਕਾਂ ਵੰਡੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 2 November 2016

ਜਥੇਦਾਰ ਮੋਠਾਂ ਵਾਲਾ ਨੇ ਸਕੂਲੀ ਵਿਦਿਆਰਥੀਆਂ ਨੂੰ ਧਾਰਮਿਕ ਪੁਸਤਕਾਂ ਵੰਡੀਆਂ

ਸਕੂਲੀ ਬੱਚਿਆ ਨੂੰ ਧਾਰਮਿਕ ਪੁਸਤਕਾਂ ਵੰਡਦੇ ਹੋਏ ਜਥੇਦਾਰ ਮੋਠਾਂ ਵਾਲਾ ਤੇ ਹੋਰ
ਗੁਰੂਹਰਸਹਾਏ 2 ਨਵੰਬਰ (ਮਨਦੀਪ ਸਿੰਘ ਸੋਢੀ) ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਸ੍ਰੀ ਅਮਿ੍ਰੰਤਸਰ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਵੱਲੋ ਸਿੱਖੀ ਦੇੇ ਪ੍ਰਚਾਰ ਤੇ ਪ੍ਰਸਾਰ ਲਈ ਚਲਾਈ ਮੁਹਿੰਮ ਤਹਿਤ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਮੋਠਾਂ ਵਾਲਾ ਨੇ ਗੁਰੂਹਰਸਹਾਏ ਦੇ ਗੁਰੂ ਤੇਗ ਬਹਾਦਰ ਸੀਨੀਅਰ ਸਕੈਡਰੀ ਸਕੂਲ਼ ਦੇ ਵਿਦਿਆਰਥੀਆਂ ਨੂੰ ਸਿੱਖ ਧਰਮ ਤੋ ਜਾਣੂ ਕਰਵਾਉਣ ਲਈ ਧਾਰਮਿਕ ਪੁਸਤਕਾਂ ਵੰਡੀਆ।ਇਸ ਮੋਕੇ ਉਹਨਾਂ ਸਕੂਲੀ ਬੱਚਿਆ ਨੁੰ ਸਿੱਖ ਧਰਮ ਦੇ ਵਿਸ਼ੇ ਤੇ ਲੈਕਚਰ ਦਿੰਦੇ ਹੋਏ ਬੱਚਿਆਂ ਨੂੰ ਸਾਦਗੀ ਵਾਲਾ ਜੀਵਨ ਜਿਉਣ ਤੇ ਨਿਤਨੇਮ ਕਰਨ ਲਈ ਪ੍ਰੇਰਿਆ।ਉਹਨਾਂ ਕਿਹਾ ਕਿ ਉਚੇਰੀ ਵਿੱਦਿਆ ਦੇ ਨਾਲ ਨਾਲ ਸਾਨੂੰ ਧਾਰਮਿਕ ਵਿੱਦਿਆ ਦਾ ਗਿਆਨ ਵੀ ਹੋਣਾ ਲਾਜਮੀ ਹੈ ਤਾਂ ਹੀ ਅਸੀ ਵੱਡੇ ਹੋ ਕੇ ਇੱਕ ਚੰਗੇ ਨਾਗਰਿਕ ਬਣ ਸਕਦੇ ਹਾਂ।ਇਸ ਮੋਕੇ ਸਕੂਲ਼ ਪ੍ਰਿੰਸੀਪਲ ਪ੍ਰਤਾਪ ਸਿੰਘ ਵਿਰਕ ਨੇ ਜਥੇਦਾਰ ਮੋਠਾਂ ਵਾਲਾ ਦਾ ਸਕੂਲ਼ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕਰਦੇ ਹੋਏ ਉਹਨਾਂ ਨੂੰ ਯਾਦਗਾਰੀ ਚਿੰਨ ਭੇਟ ਕੀਤਾ ਤੇ ਸ੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੋਕੇ ਉਹਨਾਂ ਨਾਲ ਬਲਵਿੰਦਰ ਸਿੰਘ ਕਲਸੀ ਜਿਲਾ ਮੀਤ ਪ੍ਰਧਾਨ ਸ਼੍ਰੋ.ਅ.ਬਾਦਲ,ਅਮਰੀਕ ਸਿੰਘ ਖਾਲਸਾ,ਸੁਰਜੀਤ ਸਿੰਘ ਪ੍ਰਚਾਰਕ,ਦਲਜੀਤ ਸਿੰਘ ਕਪੂਰ,ਰਵਿੰਦਰ ਸਿੰਘ ਆਦਿ ਹਆਦਿ ਹਾਜਰ ਰਹੇ।

No comments:

Post Top Ad

Your Ad Spot