ਸੇਂਟ ਸੋਲਜਰ ਦੇ ਮੀਡਿਆ ਵਿਭਾਗ ਨੇ ਮਨਾਇਆ ਵਿਸ਼ਵ ਟੈਲੀਵਿਯਨ ਦਿਵਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 21 November 2016

ਸੇਂਟ ਸੋਲਜਰ ਦੇ ਮੀਡਿਆ ਵਿਭਾਗ ਨੇ ਮਨਾਇਆ ਵਿਸ਼ਵ ਟੈਲੀਵਿਯਨ ਦਿਵਸ

ਜਲੰਧਰ 21 ਨਵੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਮੈਨੇਜਮੈਂਟ ਐਂਡ ਟੈਕਨਿਕਲ ਇੰਸਟੀਚਿਊਟ ਕਪੂਰਥਲਾ ਰੋਡ ਦੇ ਮੀਡਿਆ ਵਿਭਾਗ ਵਲੋਂ ਵਿਸ਼ਵ ਟੈਲਵਿਯਨ ਦਿਵਸ ਉੱਤੇ ਟੈਲੀਵਿਯਨ ਉੱਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸ਼੍ਰੀਮਤੀ ਸ਼ਾਇਨਾ ਕੋਚਰ (ਰਾਇਟਰ ਐਂਡ ਉਦਮੀ) ਅਤੇ ਸ਼੍ਰੀਮਤੀ ਮੇਘਾ ਭੱਲਾ (ਦੂਰਦਰਸ਼ਨ ੲੈਂਕਰ) ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਡਾ.ਆਰ.ਕੇ ਪੁਸ਼ਕਰਣਾ,ਸਟਾਫ ਮੈਂਬਰਸ ਵਲੋਂ ਬੁਕੇ ਭੇਂਟ ਕਰਦੇ ਹੋਏ ਕੀਤਾ ਗਿਆ।ਸ਼੍ਰੀਮਤੀ ਸ਼ਾਇਨਾ ਕੋਚਰ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਟੈਲੀਵਿਯਨ ਦੇ ਇਤਹਾਸ ਅਤੇ ਕਿਵੇਂ ਟੈਲੀਵਿਯਨ ਮਨੋਰੰਜਨ ਦੇ ਨਾਲ ਨਾਲ ਇਨਫਾਰਮੇਸ਼ਨ ਅਤੇ ਐਜੂਕੇਸ਼ਨ ਦਾ ਇੱਕ ਸਰੋਤ ਬਣ ਚੁੱਕਾ ਹੈ।ਉਨ੍ਹਾਂਨੇ ਵਿਦਿਆਰਥੀਆਂ ਨੂੰ ਟੈਲੀਵਿਯਨ ਲਈ ਡਾਕਿਉਮੈਂਟਰੀਜ, ਸ਼ਾਰਟ ਫਿਲਮ, ਸਕਰਿਪਟ ਰਾਇਟਿੰਗ, ਕਰਇਏਟਿਵ ਰਾਇਟਿੰਗ ਆਦਿ ਲਈ ਟਿਪਸ ਦਿੱਤੇ।ਸ਼੍ਰੀਮਤੀ ਸੇਘਾ ਭੱਲਾ ਵਲੋਂ ਵਿਦਿਆਰਥੀਆਂ ਨੂੰ ਕੈਮਰੇ ਦੇ ਸਾਹਮਣੇ ਖੜੇ ਹੋਣ, ਬੋਲਣ, ਐਕਸਪ੍ਰੈਸ਼ਨ ਆਦਿ ਦੇ ਬਾਰੇ ਵਿੱਚ ਦੱਸਿਆ। ਇਸ ਦੌਰਾਨ ਵਿਦਿਆਰਥੀਆਂ ਨੇ ਟੈਲੀਵਿਯਨ ਲਈ ਕੰਮ ਕਰਦੇ ਸਮੇਂ ਆਉਣ ਵਾਲੀਆਂ ਪ੍ਰੇਸ਼ਾਨੀਆਂ ਦੇ ਬਾਰੇ ਵਿੱਚ ਸਵਾਲ ਵੀ ਪੁੱਛੇ।ਫੈਕਲਟੀ ਮੈਂਬਰਸ ਜਸਪ੍ਰੀਤ ਕੌਰ, ਦੀਕਸ਼ਾ ਸ਼ਰਮਾ ਅਤੇ ਰੋਹਿਤ ਦਵਾਰ ਨੇ ਵੋਟ ਆਫ ਥੈਂਕਸ ਕੀਤਾ।ਪ੍ਰਿੰਸੀਪਲ ਡਾ.ਆਰ.ਕੇ ਪੁਸ਼ਕਰਣਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਲੈਕਚਰਸ ਵਿਦਿਆਰਥੀਆਂ ਲਈ ਲਾਭਦਾਇਕ ਹੁੰਦੇ ਹਨ ਅਤੇ ਇਨ੍ਹਾਂ ਨਾਲ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ ਵੱਧਦਾ ਹੈ।

No comments:

Post Top Ad

Your Ad Spot