ਪੁਲਿਸ ਵੱਲੋ ਦੋਸ਼ੀਆ ਖਿਲਾਫ ਕਾਰਵਾਈ ਨਾ ਕਰਨ ਤੇ ਕਿਰਤੀ ਕਿਸਾਨ ਯੂਨੀਅਨ ਤੇ ਪਿੰਡ ਵਾਸੀਆ ਨੇ ਪੁਲਿਸ ਥਾਣਾ ਰਮਦਾਸ ਮੂਹਰੇ ਦਿੱਤਾ ਧਰਨਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 10 November 2016

ਪੁਲਿਸ ਵੱਲੋ ਦੋਸ਼ੀਆ ਖਿਲਾਫ ਕਾਰਵਾਈ ਨਾ ਕਰਨ ਤੇ ਕਿਰਤੀ ਕਿਸਾਨ ਯੂਨੀਅਨ ਤੇ ਪਿੰਡ ਵਾਸੀਆ ਨੇ ਪੁਲਿਸ ਥਾਣਾ ਰਮਦਾਸ ਮੂਹਰੇ ਦਿੱਤਾ ਧਰਨਾ

ਪੁਲਿਸ ਥਾਣਾ ਰਮਦਾਸ ਮੂਹਰੇ ਧਰਨਾ ਦਿੰਦੇ ਹੋਏ ਕਿਰਤੀ ਯੂਨੀਅਨ ਦੇ ਆਗੂ ਤੇ ਪਿੰਡ ਵਾਸੀ
ਰਮਦਾਸ 9 ਨਵੰਬਰ (ਸਾਹਿਬ ਖੋਖਰ) ਪਿਛਲੇ ਦਿਨੀ ਹਰਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ ਵਾਸੀ ਪਿੰਡ ਜੱਸੜ ਜੋ ਘਰੋ ਰੰਧਾਵਾ ਲੈਬ ਅਜਨਾਲਾ ਵਿਖੇ ਗਈ ਪਰ ਵਾਪਿਸ ਘਰ ਨਹੀ ਪਰਤੀ ਦੇ ਗੁੰਮ ਹੋਣ ਦੀ ਸੂਚਨਾ ਪਰਵਿਾਰ ਵੱਲੋ ਡੀ.ਐਸ.ਪੀ. ਅਜਨਾਲਾ ਨੂੰ ਦਿੱਤੀ ਤਾਂ ਉਹਨਾ ਨੇ ਦਰਖਾਸਤ ਪੁਲਿਸ ਥਾਣਾ ਰਮਦਾਸ ਦੇ ਕੋਲ ਭੇਜ ਦਿੱਤੀ । ਬਾਅਦ ਵਿੱਚ ਪਤਾ ਲੱਗਾ ਕਿ ਹਰਪ੍ਰੀਤ ਕੌਰ ਨੂੰ ਵਰਗਲਾ ਕੇ ਸੰਨੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਛਾਗੇਵਾਲੀ, ਭਾਨਾ ਪੁੱਤਰ ਪਰਮਜੀਤ ਸਿੰਘ ਹਰਦੋਰਵਾਲ ਕਿਧਰੇ ਲੇ ਗਏ ਹਨ । ਜਿਸ ਦੀ ਇਤਲਾਹ ਪੁਲਿਸ ਥਾਣਾ ਰਮਦਾਸ ਨੂੰ ਦੇ ਦਿੱਤੀ ਗਈ ਪਰ ਦੋਹਾਂ ਦੋਸ਼ੀਆ ਚੋ ਇੱਕ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਛੱਡ ਦਿੱਤਾ ਅਤੇ ਕੋਈ ਵੀ ਬਣਦੀ ਕਾਰਵਾਈ ਨਹੀ ਕੀਤੀ । ਦੋਸ਼ੀਆ ਵੱਲੋ ਲੜਕੀ ਦੇ ਪਰਿਵਾਰ ਵਾਲਿਆ ਨੂੰ ਧਮਕੀਆ ਵੀ ਦਿੱਤੀਆ ਜਾਂਦੀਆ ਰਹੀਆ ਤੇ ਗਾਲ ਮੰਦਾ ਵੀ ਕੀਤਾ ਜਾਂਦਾ ਰਿਹਾ ਪਰ ਪੁਲਿਸ ਨੇ ਕੋਈ ਵੀ ਦੋਸ਼ੀਆ ਖਿਲਾਫ ਕਾਰਵਾਈ ਨਹੀ ਕੀਤੀ । ਪੁਲਿਸ ਦੀ ਢਿੱਲੀ ਕਾਰਜੁਗਾਰੀ ਕਾਰਨ ਹੀ 8 ਨਵੰਬਰ ਦੀ ਸ਼ਾਮ ਕਰੀਬ 4 ਵਜੇ ਜਦ ਹਰਪ੍ਰੀਤ ਕੌਰ ਦਾ ਪਿਤਾ ਤਰਸੇਮ ਸਿੰਘ ਜੋ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਦੀ ਡਿਊਟੀ ਕਰਦਾ ਹੈ ਜਦ ਡਿਊਟੀ ਤੇ ਗਿਆ ਤਾਂ ਘਰ ਅੰਦਰ ਦਾਖਿਲ ਹੋ ਕੇ ਇੰਨ੍ਹਾ ਦੋਸ਼ੀਆ ਨੇ ਘਰ ਦਾ ਕੀਮਤੀ ਸਮਾਨ ਜਿਸ ਵਿੱਚ ਕਾਂਟੇ, ਵਾਲੀਆ, , ਦੋ ਛਾਂਪਾ, ਟੋਪਸ ਤੇ ਹੋਰ  ਨਕਦੀ ਲੇ ਕੇ ਫਰਾਰ ਹੋ ਗਏ । ਜਦ ਇਸ ਦੀ ਇਤਲਾਹ ਪੁਲਿਸ ਥਾਣਾ ਰਮਦਾਸ ਨੁੰ ਕੀਤੀ ਤਾਂ ਉਹਨਾ ਨੇ ਕੋਈ ਠੋਸ ਕਾਰਵਾਈ ਨਹੀ ਕੀਤੀ ।ਪੁਲਿਸ ਵੱਲੋ ਕੀਤੇ ਜਾ ਰਹੇ ਧੱਕੇ ਅਤੇ ਦੋਸ਼ੀਆ ਖਿਲਾਫ ਕੋਈ ਕਾਰਵਾਈ ਨਾ ਕਰਨ ਦੇ ਵਿਰੋਧ 'ਚ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਜੱਸੜ ਦੀ ਅਗਵਾਈ ਹੇਠ ਪਿੰਡ ਜੱਸੜ ਦੇ ਸਮੂਹ ਪਿੰਡ ਵਾਸੀਆਂ ਵੱਲੋ ਪੁਲਿਸ ਥਾਣਾ ਰਮਦਾਸ ਦੇ ਖਿਲਾਫ ਰਮਦਾਸ ਥਾਣੇ ਮੂਹਰੇ ਕਈ ਘੰਟੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ ।ਪੁਲਿਸ ਥਾਣਾ ਰਮਦਾਸ ਦੇ ਐਸ.ਐਚ.ਓ ਵੱਲੋ ਚਾਰ ਦੋਸ਼ੀਆ ਸੰਦੀਪ ਸਿੰਘ ਉਰਫ ਸੰਨੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਛਾਗੇਵਾਲੀ, ਭਾਨਾ ਪੁੱਤਰ ਪਰਮਜੀਤ ਸਿੰਘ ਵਾਸੀ ਹਰਦੋਰਾਵਾਲ, ਕਰਮ ਸਿੰਘ, ਹਰਪ੍ਰੀਤ ਕੌਰ ਪੁਤਰੀ ਤਰਸੇਮ ਸਿੰਘ ਵਾਸੀ ਜੱਸੜ ਖਿਲਾਫ ਧਾਰਾ 457ਫ਼380ਫ਼34 ਆਈ ਪੀ.ਸੀ ਤਹਿਤ ਪਰਚਾ ਦਰਜ ਕਰਕੇ ਦੋਸ਼ੀਆ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ।ਇਸ ਮੌਕੇ ਮੀਤ ਪ੍ਰਧਾਨ ਸਵਿੰਦਰ ਸਿੰਘ ਬੱਲ ਲੱਭੇ ਦਰਿਆ, ਜਸਪਾਲ ਸਿੰਘ ਸੂਫੀਆਂ, ਸਾਬਕਾ ਸਰਪੰਚ ਸੁਖਜੀਤ ਸਿੰਘ ਜੱਸੜ, ਅਮਰੀਕ ਸਿੰਘ ਸਰਪੰਚ, ਜਸਵੰਤ ਸਿੰਘ ਸੈਕਟਰੀ, ਕਰਨੈਲ ਸਿੰਘ, ਮਹਿੰਦਰ ਸਿੰਘ ਗੱਗੋਮਾਹਲ, ਜਸਵੰਤ ਸਿੰਘ ਫੌਜੀ, ਸੁਖਵਿੰਦਰ ਸਿੰਘ, ਸੰਤੋਖ ਸਿੰਘ ਚਾਹੜਪੁਰ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ  ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁੰਨ ਦੇ ਪਿੰਡ ਵਾਸੀ ਹਾਜਰ ਸਨ।

No comments:

Post Top Ad

Your Ad Spot