ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋ ਸਲਾਨਾ ਸਨਮਾਨ ਸਮਾਰੋਹ ਕਰਵਾਇਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 22 November 2016

ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋ ਸਲਾਨਾ ਸਨਮਾਨ ਸਮਾਰੋਹ ਕਰਵਾਇਆਂ

ਸੁਸ਼ੀਲ ਦਸਾਂਝ, ਰਿੱਖੀ ਰੰਧਾਵਾ, ਗਿਆਨ ਸਿੰਘ ਦੁਸਾਂਝ ਨੂੰ ਸਨਮਾਨਿਤ ਕਰ ਦੇ ਹੋਏ ਸਭਾ ਦੇ ਅਹੁਦੇਦਾਰ ਅਤੇ ਹੋਰ
ਦੁਸਾਂਝ ਕਲਾਂ 22 ਨਵੰਬਰ (ਸੁਰਿੰਦਰ ਪਾਲ ਕੁੱਕੂ) ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋ ਵਿਛੜੇ ਕਵੀਆਂ ਦੀ ਯਾਦ ਵਿਚ ਸਲਾਨਾ ਇਨਾਮ ਵੰਡ ਸਮਾਰੋਹ ਬਾਬਾ ਬਿੱਧੀ ਚੰਦ ਛੀਨਾ ਗੁਰਦੁਆਰਾ ਅਰਬਨ ਅਸਟੇਟ ਫ਼ਗਵਾੜਾ ਵਿਖੇ ਕਰਵਾਇਆ ਗਿਆ। ਇਸ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਸੋਹਣ ਸਿੰਘ ਭਿੰਡਰ, ਜਨਰਲ ਸਕੱਤਰ ਰਾਮ ਪ੍ਰਕਾਸ਼ ਟੋਨੀ, ਗਿਆਨ ਸਿੰਘ ਦੁਸਾਂਝ, ਸੁਸ਼ੀਲ ਦੁਸਾਂਝ, ਸੰਧੂ ਵਰਿਆਂਣਵੀ, ਹਰੀ ਦੱਤ ਸਰਮਾ, ਹਰਬੰਸ ਕੈਂਥ, ਭਜਨ ਸਿੰਘ ਵਿਰਕ, ਪਰਮਜੀਤ ਦੁਸਾਂਝ, ਹਰਬਲਾਸ ਦੁਸਾਂਝ, ਆਦਿ ਸੁਸ਼ੋਭਿਤ ਹੋਏ।ਕਵੀ ਦਰਬਾਰ ਦੀ ਸ਼ੁਰੂਆਤ ਹਰਬੰਸ ਕੈਂਥ ਦੇ ਗੀਤ ਨਾਲ ਹੋਈ। ਬਾਅਦ ਵਿਚ ਅਮਰੀਕ ਸਿੰਘ ਮਦਹੋਸ, ਭਜਨ ਸਿੰਘ ਵਿਰਕ, ਸੂੰਧ ਵਰਿਆਣਵੀ, ਸੁਸ਼ੀਲ ਦੁਸਾਂਝ, ਹਰਬੰਸ ਕੈਂਥ, ਰਾਮ ਪ੍ਰਕਾਸ ਟੋਨੀ, ਸਰਵਨ ਰਾਹੀ, ਸੁਖਦੇਵ ਸਿੰਘ ਗੰਢਮ, ਜਸਵੀਰ ਕੌਰ ਜੱਸੀ, ਰਿੱਖੀ ਰੰਧਾਵਾ, ਗਿਆਨ ਸਿੰਘ ਦੁਸਾਂਝ, ਮਨੋਜ ਫਗਵਾੜਵੀ, ਇੰਦਰਜੀਤ ਸਿੰਘ ਵਾਸੂ, ਸੋਹਣ ਸਹਿਜਲ, ਅਮਿੰਦਰਪ੍ਰੀਤ ਕੌਰ ਰੂਬੀ, ਨਿਰਮਲ ਸਿੰਘ ਬੱਲ, ਲਸਕਰ ਢੰਡਵਾੜਵੀ ਆਦਿ ਕਵੀਆਂ ਨੇ ਆਪੋ-ਆਪਣੀਆਂ ਤਾਜਾ ਰਚਨਾਵਾਂ ਸੁਣਾ ਕੇ ਵਾਹ-ਵਾਹ ਖੱਟੀ। ਇਸ ਸਮੇ ਪਰਮਜੀਤ ਦੁਸਾਂਝ, ਹਰਬਲਾਸ ਦੁਸਾਂਝ ਨੇ ਵਿਦੇਸ਼ ਵਿਚ ਰਹਿੰਦੀਆਂ ਪੰਜਾਬੀ ਸਾਹਿਤ ਵਿਚ ਪਾਏ ਗਏ ਯੋਗਦਾਨ ਬਾਰੇ ਵਿਸਥਾਰਪੂਰਵਿਕ ਜਾਣਕਾਰੀ ਦਿੱਤੀ ਅਤੇ ਸ਼ੁਸ਼ੀਲ ਦੁਸਾਂਝ ਵਲੋ ਵਿਛੜੇ ਕਵੀਆਂ ਨਾਲ ਬਿਤਾਏ ਗਏ ਪਲ ਸਾਝੇ ਕੀਤੇ ਗਏ। ਅਖੀਰ ਵਿਚ ਸੁਸ਼ੀਲ ਦੁਸਾਂਝ, ਰਿੱਖੀ ਰੰਧਾਵਾ, ਗਿਆਨ ਸਿੰਘ ਦੁਸਾਂਝ ਨੂੰ ਪੰਜਾਬੀ ਸਾਹਿਤ ਵਿਚ ਪਾਏ ਗਏ ਯੋਗਦਾਨ ਬਦਲੇ ਯਾਰਗਾਰੀ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਅਖੀਰ ਵਿਚ ਸੋਹਣ ਸਿੰਘ ਵਲੋਂ ਕਵੀਆਂ, ਸਰੋਤਿਆਂ, ਤੇ ਮਹਿਮਾਨਾਂ ਵਲੋ ਦਿੱਤੇ ਗਏ ਸਹਿਗ਼ੋਗ ਲਈ ਧੰਨਵਾਦ ਕੀਤਾ ਗਿਆਂ।

No comments:

Post Top Ad

Your Ad Spot