ਅਕਾਲ ਖਾਲਸਾ ਦਲ ਦੀ ਅਹਿਮ ਮੀਟਿੰਗ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਖਾਲਸਾ ਦੀ ਅਗਵਾਈ ਹੇਠ ਹੋਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 12 November 2016

ਅਕਾਲ ਖਾਲਸਾ ਦਲ ਦੀ ਅਹਿਮ ਮੀਟਿੰਗ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਖਾਲਸਾ ਦੀ ਅਗਵਾਈ ਹੇਠ ਹੋਈ

ਰਮਦਾਸ 12 ਨਵੰਬਰ (ਸਾਹਿਬ ਖੋਖਰ)- ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋ ਰਹੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ , ਪੰਜਾਬ ਅੰਦਰ ਨੌਜਵਾਨਾਂ ਨੂੰ ਪਤਿੱਤ ਪੁਣੇ ਤੇ ਨਸ਼ਿਆ ਦੇ ਰੁਝਾਨ ਤੋ ਰੋਕਣ ਤੇ ਸਿੱਖੀ ਉਪਰ ਹੋ ਰਹੇ ਹਮਲਿਆ ਨੂੰ ਮੁੱਖ ਰੱਖਦਿਆ ਅਕਾਲ ਖਾਲਸਾ ਦਲ ਦੀ ਇੱਕ ਅਹਿਮ ਮੀਟਿੰਗ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਖਾਲਸਾ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਖੇੜਾ ਜੀ ਵਿਖੇ ਹੋਈ। ਜੱਥੇਬੰਦੀ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਬਹਾਲੀ ਲਈ ਗੁਰਸਿੱਖਾਂ ਦੀ ਅੱਠ ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜੋ ਬਿਨਾਂ ਕਿਸੇ ਰਾਜਸੀ ਦਬਾਅ, ਧੜੇਬੰਦੀ ਤੋ ਨਿਰਲੇਪ ਤੇ ਸੁਤੰਤਰਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਪਿੰਡਾਂ ਅੰਦਰ ਵਿਚਾਰ ਚਰਚਾ ਕਰੇਗੀ ਜਿਸ ਦਾ ਮੁੱਖ ਮਕਸਦ ਸਰਹੱਦੀ ਖੇਤਰ ਦੇ ਪਿੰਡਾਂ ਅੰਦਰ ਬਣੇ ਗੁਰਦੁਆਰਾ ਸਾਹਿਬਾਨ ਵਿੱਚ ਪ੍ਰਬੰਧਾਂ ਦਾ ਜਾਇਜਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁੱਖ ਆਸਣ ਸਬੰਧੀ ਸਮੀਖਿਆਂ ਤੇ ਸੁਧਾਰ ਲਈ ਪਿੰਡ ਪੱਧਰੀ ਕਮੇਟੀਆ ਦਾ ਗਠਨ ਕੀਤਾ ਜਾਵੇਗਾ  ਅੱਠ ਮੈਬਰੀ ਕਮੇਟੀ ਵਿੱਚ ਭਾਈ ਨਰਿੰਦਰ ਸਿੰਘ, ਭਾਈ ਸ਼ਾਮ ਸਿੰਘ, ਭਾਈ  ਮਹਿੰਦਰ ਸਿੰਘ, ਭਾਈ ਦਲਜੀਤ ਸਿੰਘ, ਭਾਈ ਅਮਰ ਸਿੰਘ, ਭਾਈ ਗੁਰਲਾਲ ਸਿੰਘ, ਭਾਈ ਕਸ਼ਮੀਰ ਸਿੰਘ ਤੇ ਭਾਈ ਖਜਾਨ ਸਿੰਘ ਸ਼ਹੂਰਾਂ ਨੂੰ ਸ਼ਾਮਿਲ ਕੀਤਾ ਗਿਆ। ਨਵਗਠਿੱਤ ਕਮੇਟੀ ਮੈਬਰਾਂ ਨੂੰ ਅਕਾਲ ਖਾਲਸਾ ਦਲ ਦੇ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਖਾਲਸਾ ਨੇ ਸਿਰਪਾਓ ਨਾਲ ਸਨਮਾਨਿਤ ਕੀਤਾ। ਮੀਟਿੰਂਗ ਦਾ ਪ੍ਰਬੰਧ ਭਾਈ ਸੁਰਿੰਦਰਪਾਲ ਸਿੰਘ ਤਾਲਬਪੁਰਾ ਵੱਲੋ ਕੀਤਾ ਗਿਆ। ਮੀਟਿੰਗ ਵਿੱਚ ਭਾਈ ਬਲਬੀਰ ਸਿੰਘ, ਰਣਜੀਤ ਸਿੰਘ, ਭਾਈ ਜੋਗਿੰਦਰ ਸਿੰਘ, ਭਾਈ ਸੁਖਰਾਜ ਸਿੰਘ, ਭਾਈ ਸੁਰਜੀਤ ਸਿੰਘ ਸਮੇਤ ਇਲਾਕੇ ਭਰ ਦੇ ਪੰਥ ਦਰਦੀਆ ਨੇ ਭਾਗ ਲਿਆ।

No comments:

Post Top Ad

Your Ad Spot