ਐਚ.ਐਮ.ਵੀ ਵਿੱਚ ਇਨਸਪਾਇਰ ਇੰਟਰਨਸ਼ਿਪ ਸਾਇੰਸ ਕੈਂਪ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 12 November 2016

ਐਚ.ਐਮ.ਵੀ ਵਿੱਚ ਇਨਸਪਾਇਰ ਇੰਟਰਨਸ਼ਿਪ ਸਾਇੰਸ ਕੈਂਪ ਦਾ ਆਯੋਜਨ

ਜਲੰਧਰ 12 ਨਵੰਬਰ (ਜਸਵਿੰਦਰ ਆਜ਼ਾਦ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਮੁਕਦੱਸ ਵਿਹੜੇ ਵਿੱਚ ਨਵੰਬਰ 15 ਤੋਂ 19 ਤੱਕ, ਪੰਜ ਰੋਜ਼ਾ, ਤੀਜ਼ਾ ਡੀ.ਐਸ.ਟੀ. ਇਨਸਪਾਇਰ ਇੰਟਰਨਸ਼ਿਪ ਸਾਇੰਸ ਕੈਂਪ ਦਾ ਆਯੋਜਨ ਪ੍ਰਿੰਸੀਪਲ ਡਾ. ਅਜੇ ਸਰੀਨ ਜੀ ਦੀ ਯੋਗ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪੰਜਾਬ ਦੇ ਵੱਖਵੱਖ ਜ਼ਿਲ੍ਹਿਆ ਚੋਂ 20 ਸਕੂਲਾਂ ਦੇ ਲਗਭਗ 200 ਵਿਦਿਆਰਥੀ ਭਾਗ ਲੈ ਰਹੇ ਹਨ। ਇਸ ਕੈਂਪ ਦਾ ਮੂਲ ਉਦੇਸ਼ ਆਧੁਨਿਕ ਵਿਗਿਆਨ ਸੰਬੰਧੀ ਆਧੁਨਿਕ ਅਤੇ ਕਿਰਿਆਤਮਕ ਢੰਗਾਂ ਨਾਂਲ ਮਾਹਰਾਂ ਦੀ ਯੋਗ ਅਗਵਾਈ ਹੇਠ ਅਤੇ ਵਿਚਾਰਚਰਚਾ ਦੁਆਰਾ ਗਿਆਨ ਦਾ ਆਦਾਨਪ੍ਰਦਾਨ ਕਰਨਾ ਹੈ। ਇਸ ਕੈਂਪ ਦਾ ਆਯੋਜਨ ਸੱਕਿਲ ਡਿਵੈਲਪਮੈਂਟ ਸੈਂਟਰ ਵਿੱਚ, ਬੱਚਿਆਂ ਲਈ ਕ੍ਰਿਆਰਤਮਕ ਕਾਰਜ, ਪ੍ਰਦਰਸ਼ਨ ਅਤੇ ਵਰਕਸ਼ਾਪ ਲਈ ਕੀਤਾ ਗਿਆ ਹੈ। ਸਾਇੰਸ ਪ੍ਰਸ਼ਨੋਉਤਰੀ ਮੁਕਾਬਲਾ, ਲੇਖ ਮੁਕਾਬਲਾ ਵੀ ਕਰਵਾ ਕੇ ਜੇਤੁਆਂ ਨੂੰ ਇਨਾਮ ਵੰਡੇ ਜਾਣਗੇ। ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚੋਂ ਪ੍ਰਸਿੱਧ ਖੋਜ਼ ਅਤੇ ਅਕਾਦਮਿਕ ਇੰਸਟੀਚਿਊਟ ਆਫ ਵੇਰੀਬਲ ਐਨਰਜੀ, ਟ੍ਰੋਪੀਕਲ ਮੈਟਰੋਲੋਜੀ ਪੁਨੇ, ਪੀ.ਜੀ.ਆਈ ਚੰਡੀਗੜ੍ਹ, ਨੈਸ਼ਨਲ ਇੰਸਟੀਚਿਊਟ ਆਫ ਇਮੀਊਨੌਲੌਜ਼ੀ ਨਵੀਂ ਦਿੱਲੀ, ਜਵਾਹਰ ਲਾਲ ਯੂਨੀਵਰਸਿਟੀ ਨਵੀਂ ਦਿੱਲੀ, ਨਿਰਮਾ ਯੂਨੀਵਰਸਿਟੀ ਆਫ ਸਾਇੰਸ ਅਤੇ ਤਕਨਾਲੋਜੀ ਗਾਂਧੀਨਗਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਆਦਿ ਦੇ ਉੱਘੇ ਵਿਗਿਆਨੀ ਬਤੋਰ ਸੋਰਤ ਵਿਅਕਤੀ ਦੀ ਭੂਮਿਕਾ ਨਿਭਾਉਣਗੇ। ਵਿਦਿਆਰਥੀ ਵਿਗਿਆਨ ਸੰਬੰਧੀ ਮੁਢੱਲੀ ਅਤੇ ਵਿਗਿਆਨ ਦੇ ਵੱਖਵੱਖ ਖੇਤਰਾਂ ਫਿਜਿਕਸ, ਰਸਾਇਣ, ਹਿਸਾਬ, ਜੀਵ ਵਿਗਿਆਨ, ਜੈਵ ਤਕਨੀਕੀ ਤੇ ਜੈਵ ਸੂਚਨਾ ਵਿਗਿਆਨ ਆਦਿ ਸੰਬੰਧੀ ਜਾਣਕਾਰੀ ਹਾਸਿਲ ਕਰਨਗੇ। ਇਹ ਕੈਂਪ ਵਿਦਿਆਰਥੀਆਂ ਨੂੰ ਵਿਗਿਆਨੀਆਂ ਨਾਲ ਗਲਬਾਤ ਕਰਨ, ਉਨਾਂ ਦੇ ਤਜੁਰਬਿਆਂ ਤੋਂ ਸਿਖਣ ਅਤੇ ਵਿਗਿਆਨ ਵਿੱਚ ਆਪਣਾ ਚੰਗਾ ਭਵਿੱਖ ਬਣਾਉਣ ਲਈ ਵਧੀਆ ਮੋਕੇ ਪ੍ਰਦਾਨ ਕਰੇਗਾ।

No comments:

Post Top Ad

Your Ad Spot