ਸੇਂਟ ਸੋਲਜਰ ਵਿਦਿਆਰਥੀ ਬੋਲੇ "ਵੀ ਆਰ ਫਿਊਚਰ" - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 17 November 2016

ਸੇਂਟ ਸੋਲਜਰ ਵਿਦਿਆਰਥੀ ਬੋਲੇ "ਵੀ ਆਰ ਫਿਊਚਰ"

ਜਲੰਧਰ 17 ਨਵੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਵਲੋਂ ਇੰਟਰਨੈਸ਼ਨਲ ਸਟੂਡੇਂਟਸ ਡੇ ਮਨਾਇਆ ਗਿਆ ਜਿਸ ਵਿੱਚ ਇੰਜੀਨਿਅਰਿੰਗ ਐਂਡ ਟੈਕਨਿਕਲ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ "ਵੀ ਆਰ ਫਿਊਚਰ" ਦੇ ਪੋਸਟਰਸ ਬਣਾ ਵਿਸ਼ਵ ਦੇ ਸਭ ਵਿਦਿਆਰਥੀਆਂ ਨੂੰ ਇਸ ਦਿਨ ਦੀ ਵਧਾਈ ਦਿੱਤੀ। ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਕਿਹਾ ਕਿ ਦੇਸ਼ ਦਾ ਭਵਿੱਖ ਦੇਸ਼ ਦੀ ਜਵਾਨ ਪੀੜ੍ਹੀ ਦੇ ਹੱਥ ਵਿੱਚ ਹੁੰਦਾ ਹੈ ਅਤੇ ਅੱਜ ਉਹ ਇਸ ਦਿਵਸ ਨਾਲ ਪੂਰੇ ਭਾਰਤ ਦੇ ਵਿਦਿਆਰਥੀਆਂ ਨੂੰ ਵੱਧ ਵੱਧ ਮਿਹਨਤ ਕਰ ਦੇਸ਼ ਦਾ ਨਾਮ ਚਮਕਾਉਣ ਦਾ ਸੰਦੇਸ਼ ਦੇਣ ਚਾਹੁੰਦੇ ਹਨ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਨੂੰ ਇਸ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਵਿਦਿਆਰੀ ਦੇਸ਼ ਦਾ ਆਉਣ ਵਾਲਾ ਭਵਿੱਖ ਹੈ ਇਨ੍ਹਾਂ ਵਿਦਿਆਰਥੀਆਂ ਵਿੱਚੋਂ ਅੱਗੇ ਚੱਲੇ ਕੇ ਦੇਸ਼ ਦੇ ਇੰਜੀਨਿਅਰ, ਆਫਿਸਰਸ, ਰਾਜਨੇਤਾ, ਜਾਰਨਾਲਿਸਟ, ਕਲਾਕਾਰ, ਡਾਕਟਰਸ, ਅਧਿਆਪਕ ਆਦਿ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਉਣਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਨ ਲਗਾਕੇ ਪੜ੍ਹਣ ਅਤੇ ਆਪਣਾ ਲਕਸ਼ ਨੂੰ ਨਿਸ਼ਚਿਤ ਕਰ ਉਸਦੇ ਲਈ ਮਿਹਨਤ ਕਰਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸੇਂਟ ਸੋਲਜਰ ਹਮੇਸ਼ਾ ਉਨ੍ਹਾਂ ਦੇ ਨਾਲ ਹੈ।

No comments:

Post Top Ad

Your Ad Spot