ਸੇਂਟ ਸੋਲਜਰ ਇੰਟਰ ਕਾਲਜ ਵਿੱਚ ਡਿਬੇਟ, ਨੋਟਬੰਦੀ ਉੱਤੇ ਵਿਦਿਆਰਥੀਆਂ ਨੇ ਬਣਾਏ ਪੋਸਟਰਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 29 November 2016

ਸੇਂਟ ਸੋਲਜਰ ਇੰਟਰ ਕਾਲਜ ਵਿੱਚ ਡਿਬੇਟ, ਨੋਟਬੰਦੀ ਉੱਤੇ ਵਿਦਿਆਰਥੀਆਂ ਨੇ ਬਣਾਏ ਪੋਸਟਰਸ

ਜਲੰਧਰ 29 ਨਵੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਟਰ ਕਾਲਜ ਫਰੇਂਡਸ ਕਲੋਨੀ ਵਲੋਂ 500, 1000 ਨੋਟਬੰਦੀ ਉੱਤੇ ਡਿਬੇਟ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪ੍ਰਿੰਸੀਪਲ ਮਨਗਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲੈਂਦੇ ਹੋਏ ਆਪਣੇ ਵਿਚਾੲ ਰੱਖੇ। ਅਧਿਆਪਕਾਂ ਮਨਗਿੰਦਰ ਸਿੰਘ, ਮਿਨਾਕਸ਼ੀ, ਹਰਵਿੰਦਰ, ਪਵਨ ਕੁਮਾਰ ਵਿਦਿਆਰਥੀਆਂ ਕਾਜਲ, ਪ੍ਰਭਮੀਤ, ਜੁਝਾਰ ਸਿੰਘ, ਰਿਧਿਮਾ, ਅੰਜਲੀ, ਪਲਕ, ਲਵਲੀਨ, ਨੇਹਾ, ਸਿਮਰਨ, ਤਰੁਣ ਆਦਿ ਨੇ ਨੋਟਬੰਦੀ ਨਾਲ ਹੋਣ ਵਾਲੇ ਲਾਭ, ਇਸਦੀ ਜਰੂਰਤ, ਇਸਦੀਆਂ ਹਾਨੀਆਂ, ਬਿਹਤਰ ਬਣਾਉਣ ਲਈ ਸੁਧਾਰ, ਭੱਵਿਖ ਚਿੱਚ ਨੋਟਬੰਦੀ ਨਾਲ ਪੈਣ ਵਾਲੇ ਪ੍ਰਭਾਵ ਆਦਿ ਉੱਤੇ ਵਾਦ ਵਿਵਾਦ ਕੀਤਾ ਗਿਆ। ਇਸਦੇ ਨਾਲ ਹੀ ਵਿਦਿਆਰਥੀਆਂ ਵਲੋਂ "ਇੰਡੀਆਂ ਟੇਕ ਹਿਸਟੋਟਿਕ ਸਟੇਪ", ਡਿਜੀਟਲ ਇਕਾਨਮੀ ਆਦਿ ਦੇ ਪੋਸਟਰਸ ਬਣਾ ਸਰਕਾਰ ਦੀ ਇਸ ਕਾਰਗੁਜਾਰੀ ਦੇ ਬਾਰੇ ਜਾਣਿਆ। ਪ੍ਰਿੰਸੀਪਲ ਮਨਗਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਵਰਤਮਾਨ ਮੁੱਦਿਆਂ ਦੇ ਨਾਲ ਅਤੇ ਵਧਦੇ ਦੇਸ਼ ਦੇ ਨਾਲ ਜਾਗਰੂਕ ਰੱਖਣਾ ਬਹੁਤ ਜਰੂਰੀ ਹੈ ਇਸੇ ਮੰਤਵ ਨਾਲ ਇਹ ਡਿਬੇਟ ਕਰਵਾਈ ਗਈ ਹੈ।

No comments:

Post Top Ad

Your Ad Spot