ਪੰਥਕ ਬੁੱਧੀਜੀਵੀਆਂ ਨੂੰ ਕੌਮੀ ਮਸਲਿਆਂ ਤੇ ਇੱਕ ਰਾਏ ਬਣਾਉਣ ਦੀ ਲੋੜ-ਬੱਬੀ ਬਾਦਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 18 November 2016

ਪੰਥਕ ਬੁੱਧੀਜੀਵੀਆਂ ਨੂੰ ਕੌਮੀ ਮਸਲਿਆਂ ਤੇ ਇੱਕ ਰਾਏ ਬਣਾਉਣ ਦੀ ਲੋੜ-ਬੱਬੀ ਬਾਦਲ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਵਸ ਦੀਆਂ ਸੰਗਤਾਂ ਨੂੰ ਮੁਬਾਰਕਾਂ ਦਿੰਦੇ ਹੋਏ  ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ।
ਚੰਡੀਗੜ੍ਹ 18 ਨਵੰਬਰ (ਬਲਜੀਤ ਰਾਏ)- ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਦੇ ਬੁੱਧੀਜੀਵੀ ਅਤੇ ਚੇਤਨ ਵਰਗ ਨੂੰ ਚਾਹੀਦਾ ਹੈ ਕਿ ਉਹ ਅਹਿਮ ਪੰਥਕ ਮਸਲਿਆਂ ਤੇ ਕੌਮ ਦੀ ਇੱਕ ਰਾਏ ਬਣਾਉਣ ਵਿੱਚ ਆਪਣਾ ਅਹਿਮ ਰੋਲ ਨਿਭਾਉਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸz. ਹਰਸੁਖਇੰਦਰ ਸਿੰਘ ਬੱਬੀ ਬਾਦਲ ਸੀਨੀਅਰ ਮੀਤ ਪ੍ਰਧਾਨ  ਤੇ ਮੁੱਖ ਸੇਵਾਦਾਰ ਹਲਕਾ ਮੋਹਾਲੀ  ਸ੍ਰੋਮਣੀ ਯੂਥ ਅਕਾਲੀ ਦਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਵਸ  ਦੇ ਇਤਿਹਾਸਕ ਮੌਕੇ ਤੇ ਫੇਜ11 ਅਤੇ ਹਲਕਾ ਮੋਹਾਲੀ  ਦੇ ਵੱਖ ਵੱਖ  ਗੁਰੂ ਘਰਾਂ ਵਿੱਚ ਨਤਮਸਤਕ ਹੋਣ ਉਪਰੰਤ ਪ੍ਰਗਟ ਕੀਤੇ। ਬੱਬੀ ਬਾਦਲ ਨੇ ਜਿੱਥੇ ਇਸ ਮਹਾਨ ਦਿਹਾੜੇ ਦੀ ਸਮੁੱਚੀ ਕੌਮ ਨੂੰ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਉਥੇ ਉਹਨਾਂ ਕਿਹਾ ਕਿ ਵੱਡੀਆਂ ਕੁਰਬਾਨੀਆਂ ਕਰਕੇ ਕੌਮ ਅੱਜ ਇਸ ਮੁਕਾਮ ਤੇ ਪਹੁੰਚੀ ਹੈ ਅਤੇ ਸਾਡੇ ਬੁੱਧੀਜੀਵੀ ਵਰਗ ਨੂੰ ਚਾਹੀਦਾ ਹੈ ਕਿ ਉਹ ਕੌਮੀ ਮਸਲਿਆਂ ਤੇ ਪੰਥ ਨੂੰ ਸੇਧ ਦੇਣ ਦਾ ਅਹਿਮ ਕੰਮ ਕਰਨ। ਬੱਬੀ ਬਾਦਲ ਨੇ ਸੰਗਤਾਂ ਨੂੰ ਪਤਿਤਪੁਣੇ ਅਤੇ ਸਮਾਜਿਕ ਬੁਰਾਈਆਂ ਖਿਲਾਫ ਡਟਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਸਿੱਖ ਕੌਮ ਬਹੁਤ ਹੀ ਵਿਸ਼ੇਸ਼ ਸਥਾਨ ਰੱਖਣ ਵਾਲੀ ਕੌਮ ਹੈ ਅਤੇ ਸਾਨੂੰ ਬਾਕੀਆਂ ਲਈ ਚਾਨਣ ਮੁਨਾਰੇ ਬਣਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿਆਸੀ ਧੜੇਬੰਦੀ ਤੋਂ ਉੱਪਰ ਉੱਠ ਕੇ ਸਮੁੱਚੇ ਪੰਥ ਦੀ ਕੌਮੀ ਮੁੱਦਿਆਂ ਤੇ ਇੱਕ ਰਾਏ ਹੋਣੀ ਬਹੁਤ ਜ਼ਰੂਰੀ ਹੈ।
ਇਸ ਮੌਕੇ ਉਹਨਾਂ ਨਾਲ ਜਿੱਥੇ ਗੁਰਦੁਆਰਾ ਫੇਜ-11 ਦੇ ਪ੍ਰਧਾਨ  ਹਰਪਾਲ ਸਿੰਘ, ਬਲਵੀਰ ਸਿੰਘ ਖਾਲਸਾ  ਮੀਤ ਪ੍ਰਧਾਨ, ਜੋਗਿੰਦਰ ਸਿੰਘ ਸਲੈਚ, ਸੁਖਦੇਵ ਸਿੰਘ ਪੰਜੇਟਾ,  ਜਸਰਾਜ ਸਿੰਘ ਸੋਨੂੰ, ਗੁਰਦੀਪ ਸਿੰਘ, ਗੁਰਦੁਆਰਾ ਗੁਰੂ ਨਾਨਕ ਦਰਬਾਰ ਪ੍ਰਧਾਨ ਚੰਨਣ ਸਿੰਘ,  ਬੀ.ਐੱਸ. ਸਿੱਧੂ, ਰਣਜੀਤ ਸਿੰਘ ਬਰਾੜ , ਜਗਤਾਰ ਸਿੰਘ ਘੜੂੰਆਂ, ਬਿਕਰਮਜੀਤ ਸਿੰਘ, , ਬਲਦੇਵ ਸਿੰਘ ਢਿੱਲੋਂ, ਸੁਖਪਾਲ ਸਿੰਘ, ਜਸਪਾਲ ਸਿੰਘ, ਅਮਰਜੀਤ ਸਿੰਘ, ਹਰਵਿੰਦਰ ਸਿੰਘ ਅਤੇ ਬਹੁਤ ਸਾਰੀ ਸੰਗਤ ਹਾਜ਼ਰ ਸੀ।

No comments:

Post Top Ad

Your Ad Spot