ਸੀਟੀ ਪਬਲਿਕ ਸਕੂਲ ਵਿੱਚ ਆਯੋਜਿਤ ਬਾਸਕੇਟਬਾਲ ਕਲਸਟਰ ਟੁਰਨਾਮੈਂਟ ਸਮਾਪਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 11 November 2016

ਸੀਟੀ ਪਬਲਿਕ ਸਕੂਲ ਵਿੱਚ ਆਯੋਜਿਤ ਬਾਸਕੇਟਬਾਲ ਕਲਸਟਰ ਟੁਰਨਾਮੈਂਟ ਸਮਾਪਤ

  • ਜੰਮੂ ਅਤੇ ਕਸ਼ਮੀਰ ਸਮੇਤ 80 ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਲਿਆ ਭਾਗ
  • ਲੜਕੀਆਂ ਦੇ ਮੈਚ ਵਿੱਚ ਏਪੀਜੇ ਸਕੂਲ ਨੇ ਮਾਰੀ ਬਾਜੀ
ਜਲੰਧਰ 11 ਨਵੰਬਰ (ਜਸਵਿੰਦਰ ਆਜ਼ਾਦ)- ਸੀਟੀ ਪਬਲਿਕ ਸਕੂਲ ਵਿੱਚ ਸੈਂਟਰਲ ਬੋਰਡ ਆਫ਼ ਸਕੂਲ ਐਜੁਕੇਸ਼ਨ (ਸੀਬੀਐਸਈ) ਦੀ ਚਾਰ ਦਿਨਾਂ ਬਾਸਕੇਟ ਬਾਲ ਕਲਸਟਰ ਸ਼ਕੁਰਵਾਰ ਨੂੰ ਹੋਇਆ ਸਮਾਪਤ। ਫਾਇਨਲ ਮੈਚ ਦੀ ਸਮਾਪਤੀ ਮੌਕੇ ਸੀਟੀ ਗਰੁਪ ਆਫ਼ ਇੰਸਟੀਚਿਊਸ਼ਨਜ਼  ਦੀ ਕੋ-ਚੇਅਰਪਰਸਨ ਸ਼੍ਰੀਮਤੀ ਪਰਿਮੰਦਰ ਕੌਰ ਚੰਨੀ ਅਤੇ ਸੀਟੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਰਾਣਾ ਨੇ ਕੀਤੀ। ਇਸ ਮੁਕਾਬਲੇ ਵਿੱਚ ਫਾਇਨਲ ਮੈਚ ਸਪ੍ਰਿੰਗ ਡੇਲ ਪਬਿਲਕ ਸਕੂਲ ਅਤੇ ਪੁਲਿਸ ਜੀਏਵੀ ਜਲੰਧਰ ਦੇ ਵਿੱਚ ਖੇਡਿਆ ਗਿਆ। ਇਸ ਦੇ ਨਾਲ ਹੀ ਪੁਲਿਸ ਡੀਏਵੀ ਜਲੰਧਰ ਨੇ ਪਹਿਲਾ ਸਥਾਨ ਹਾਸਲ ਕੀਤਾ। ਨਾਲ ਹੀ ਸਪ੍ਰਿੰਗ ਡੇਲ ਪਬਿਲਕ ਸਕੂਲ ਨੇ ਦੂਜਾ ਅਤੇ ਸੀਟੀ ਪਬਿਲਕ ਸਕੂਲ ਅਤੇ ਪਲਿਸ ਡੀਏਵੀ ਅਮ੍ਰਿਤਸਰ ਨੇ ਤੀਜਾ ਸਥਾਨ ਹਾਲਿਸ ਕੀਤਾ। ਇਸ ਦੇ ਨਾਲ ਹੀ ਕੁੜੀਆਂ ਦੇ ਮੈਚ ਵਿੱਚ ਏਪੀਜੇ ਰਾਮਾ ਮੰਡੀ ਅਤੇ ਏਪੀਜੇ ਮਾਹਾਵੀਰ ਮਾਰਗ ਵਿਚ ਖੇਡਿਆ ਗਿਆ। ਜਿਸ ਵਿੱਚ ਏਪੀਜੇ ਰਾਮਾ ਮੰਡੀ ਦੀ ਟੀਮ ਵਿਜੇਤਾ ਰਹੀ। ਨਾਲ ਹੀ ਏਪੀਜੇ ਰਾਮਾ ਮੰਡੀ ਨੇ ਦੂਜਾ ਵਿੱਚੇ, ਬਾਬਾ ਫਰੀਦ ਪਬਿਲਕ ਸਕੂਲ ਅਤੇ ਬੀਸੀਐਮ ਸਕੂਲ ਲੁਧਿਆਨਾ ਨੇ ਤੀਜਾ ਸਥਾਨ ਹਾਸਿਲ ਕੀਤਾ। ਜਿਕਰਯੋਗ ਇਹ  ਹੈ ਕਿ ਇਸ ਟੁਰਨਾਮੈਂਟ ਵਿੱਚ ਜੰਮੂ ਅਤੇ ਕਸ਼ਮੀਰ ਸਮੇਤ ਪੰਜਾਬ ਤੋਂ ਮੋਗਾ, ਅਮ੍ਰਿਤਸਰ, ਜਲੰਧਰ, ਹੋਸ਼ਿਆਰਪੁਰ, ਫਤਿਹਗੜ ਸਾਹਿਬ, ਲੁਧਿਆਣਾ, ਕਪੂਰਥਲਾ, ਗੁਰਦਾਸਪੁਰ, ਫਿਰੋਜਪੁਰ, ਫਰੀਦਕੋਟ ਅਤੇ ਨਵਾਂਸ਼ਹਿਰ ਦੀ 80 ਟੀਮਾਂ ਨੇ ਭਾਗ ਲਿਆ। ਇਸ ਕਲਸਟਰ ਵਿੱਚ ਲੜਕੇ ਅਤੇ ਲੜਕੀਆਂ  ਦੇ ਅੰਡਰ - 19  ਦੇ ਮੈਚ ਖਿਡਾਏ ਗਏ ਸਨ।
ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਕੋ-ਚੇਅਰਪਰਸਨ ਸ਼੍ਰੀਮਤੀ ਪਰਿਮੰਦਰ ਕੌਰ ਚੰਨੀ ਨੇ ਜੇਤੂਆਂ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਸਿੱਖਿਆ ਦੇ ਨਾਲ ਖੇਡਾਂ ਵੀ ਜਰੂਰੀ ਹਨ। ਇਸ ਲਈ ਸੀਟੀ ਗਰੁੱਪ ਆਪਣੇ ਵਿਦਿਆਰਥੀਆਂ ਲਈ ਖੇਡਾਂ ਦਾ ਸਮਾਰੋਹ ਕਰਵਾਉਂਦੀ ਰਹਿੰਦੀ ਹੈ।

No comments:

Post Top Ad

Your Ad Spot