ਸੇਂਟ ਸੋਲਜਰ ਵਿੱਚ "ਬੇਸਟ ਆਉਟ ਆਫ ਵੇਸਟ" ਪ੍ਰਦਰਸ਼ਨੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 8 November 2016

ਸੇਂਟ ਸੋਲਜਰ ਵਿੱਚ "ਬੇਸਟ ਆਉਟ ਆਫ ਵੇਸਟ" ਪ੍ਰਦਰਸ਼ਨੀ

ਜਲੰਧਰ 8 ਨਵੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਡਲ ਹਾਉਸ ਬ੍ਰਾਂਚ ਵਿੱਚ ਵਿਦਿਆਰਥੀਆਂ ਵਲੋਂ ਸੋਸ਼ਲ ਸਾਇੰਸ, ਆਰਟ ਐਂਡ ਕਰਾਫਟ, ਫਿਜਿਕਲ ਐਜੂਕੇਸ਼ਨ ਆਦਿ ਦੇ ਮਾਡਲਸ ਤਿਆਰ ਕਰ ਬੇਸਟ ਆਉਟ ਆਫ ਵੇਸਟ ਪ੍ਰਦਰਸ਼ਨ ਲਗਾਈ ਗਈ ਜਿਸਨੂੰ ਦੇਖਣ ਲਈ ਵਿਦਿਆਰਥੀਆਂ ਦੇ ਮਾਤਾ ਪਿਤਾ ਖਾਸ ਰੂਪ ਵਿੱਚ ਮੌਜੂਦ ਹੋਏ। ਪ੍ਰਿੰਸੀਪਲ ਸ਼੍ਰੀਮਤੀ ਅਨੁਰਾਧਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਪ੍ਰੀ ਨਰਸਰੀ ਤੋਂ ਸੀਨਿਅਰ ਕਲਾਸਾਂ ਦੇ ਵਿਦਿਆਰਥੀਆਂ ਪਵਨੀ, ਮਾਨਵ, ਗੁਰਲੀਨ, ਤ੍ਰਸ਼ਾ, ਕੁਸੁਮ, ਤਵਲੀਨ, ਅਨੁਭਵ, ਹਰਸ਼ਦੀਪ, ਸਿਮਰਨਜੀਤ, ਇਸ਼ਿਤਾ, ਉਸ਼ਮਾ, ਰਿਯਾ, ਅਰਸ਼ਦੀਪ ਆਦਿ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਮਾਡਲ ਤਿਆਰ ਕੀਤੇ। ਇਸ ਮੌਕੇ ਉੱਤੇ ਵਿਦਿਆਰਥੀਆਂ ਵਲੋਂ ਅਧਿਆਪਕਾਂ ਦੀ ਮਦਦ ਨਾਲ ਵੇਸਟ ਵਸਤੂਆਂ, ਚਾਰਟ, ਥਰਮੋਕੋਲ, ਕਲੇ, ਰੰਗਾਂ ਦੀ ਵਰਤੋਂ ਕਰ ਫਲਾਵਟ ਪਾਟ, ਮਿਰਰ ਸਟੈਂਡ, ਡੈਕੋਰੇਸ਼ਨ ਮਟੇਰਿਅਲ, ਸੋਲਕਰ ਏਨਰਜੀ, ਹਿਊਮਨ ਹਾਰਟ, ਹਿਊਮਨ ਕਿਡਨੀ, ਰੈਨ ਵਾਟਰ ਹਾਰਵੇਸਟਿੰਗ, ਪੈਰਲਲ ਅਤੇ ਸੀਰਿਜ ਕਨੇਕਸ਼ਨ ਆਦਿ ਤਿਆਰ ਕਰ ਉਨਾਂ ਦੀ ਪ੍ਰਦਰਸ਼ਨੀ ਲਗਾਈ ਗਈ। ਮਾਪਿਆਂ ਵਲੋਂ ਵਿਦਿਆਰਥੀਆਂ ਦੇ ਕਾਰਜ ਉੱਤੇ ਖੁਸ਼ੀ ਵਿਅਕਤ ਕਰਦੇ ਹੋਏ ਉਨ੍ਹਾਂ ਦੇ ਕਾਰਜ ਦੀ ਸ਼ਲਾਘਾ ਕੀਤੀ ਗਈ। ਪ੍ਰਿੰਸੀਪਲ ਸ਼੍ਰੀਮਤੀ ਅਨੁਰਾਧਾ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਵਲੋਂ ਬਹੁਤ ਹੀ ਚੰਗੇ ਢੰਗ ਅਤੇ ਮਿਹਨਤ ਨਾਲ ਇਸ ਮਾਡਲਸ ਨੂੰ ਤਿਆਰ ਕੀਤਾ ਗਿਆ ਹੈ।

No comments:

Post Top Ad

Your Ad Spot