ਬੱਬੀ ਬਾਦਲ ਵੱਲੋਂ ਧਨਾਸ ਦੇ ਕਬੱਡੀ ਮਹਾਕੁੰਭ ਦਾ ਸਟਿੱਕਰ ਜਾਰੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 11 November 2016

ਬੱਬੀ ਬਾਦਲ ਵੱਲੋਂ ਧਨਾਸ ਦੇ ਕਬੱਡੀ ਮਹਾਕੁੰਭ ਦਾ ਸਟਿੱਕਰ ਜਾਰੀ

ਸ੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ  ਹਰਸੁਖਇੰਦਰ ਸਿੰਘ ਬੱਬੀ ਬਾਦਲ ਕਬੱਡੀ ਮਹਾਕੁੰਭ ਦਾ ਸਟਿੱਕਰ ਰਲੀਜ ਕਰਦੇ ਹੋਏ।
ਚੰਡੀਗੜ੍ਹ 11 ਨਵੰਬਰ (ਬਲਜੀਤ ਰਾਏ)- ਧਨਾਸ ਯੂਥ ਸਪੋਰਟਸ ਕਲੱਬ ਅਤੇ ਨਹਿਰੂ ਯੁਵਾ ਕੇਂਦਰ ਵੱਲੋਂ 11ਵਾਂ ਕਬੱਡੀ ਕੱਪ ਮਿਤੀ 18 ਅਤੇ 19 ਨਵੰਬਰ ਨੂੰ ਪਿੰਡ ਧਨਾਸ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਮਹਾਕੁੰਭ ਦਾ ਸਟਿੱਕਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ 'ਤੇ ਮੁੱਖ ਸੇਵਾਦਾਰ ਹਲਕਾ ਮੋਹਾਲੀ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਕਰਮਜੀਤ ਸਿੰਘ ਕਰਮਾ ਸੰਧੂ ਅਤੇ ਲਖਵਿੰਦਰ ਸਿੰਘ ਸਾਬਕਾ ਸਰਪੰਚ ਧਨਾਸ ਵੱਲੋਂ ਦੱਸਿਆ ਗਿਆ ਕਿ ਕਬੱਡੀ ਕੱਪ ਵਿੱਚ ਪੰਜਾਬ ਦੀਆਂ ਨਾਮਵਰ ਟੀਮਾਂ ਹਿੱਸਾ ਲੈਣਗੀਆਂ ਅਤੇ ਜੇਤੂ ਟੀਮਾਂ ਨੂੰ ਲੱਖਾਂ ਰੁਪਏ ਦੇ ਇਨਾਮ ਦਿੱਤੇ ਜਾਣਗੇ। ਬੈਸਟ ਰੇਡਰ ਤੇ ਬੈਸਟ ਜਾਫੀ ਨੂੰ 5911 ਟ੍ਰੈਕਟਰ ਦਿੱਤੇ ਜਾਣਗੇ। ਬੱਬੀ ਬਾਦਲ ਨੇ ਸਟਿੱਕਰ ਜਾਰੀ ਕਰਦੇ ਹੋਏ ਦਾਅਵਾ ਕੀਤਾ ਕਿ ਜਦੋਂ ਤੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਮਾਂ ਖੇਡ ਕਬੱਡੀ ਦਾ ਰੁਝਾਨ ਵਧਿਆ ਹੈ ਉਦੋਂ ਤਂੋ ਪੰਜਾਬ ਦੇ ਨੌਜਵਾਨਾਂ ਵਿੱਚ ਨਸ਼ਿਆਂ ਦੀ ਲਤ ਘਟੀ ਹੈ। ਬੱਬੀ ਬਾਦਲ ਨੇ ਕਿਹਾ ਕਿ ਭਾਵੇਂ ਅੱਜ ਵੀ ਨਸ਼ਿਆਂ ਨੂੰ ਪੰਜਾਬ ਵਿੱਚੋਂ ਜੜੋਂ ਪੁੱਟਣ ਲਈ ਬਹੁਤ ਸਾਰਾ ਕੰਮ ਅਜੇ ਬਾਕੀ ਹੈ ਫਿਰ ਵੀ ਸਾਰੇ ਸਮਾਜ ਨੂੰ ਰਲ ਮਿਲ ਕੇ ਕਿਤੇ ਤਾਂ ਸ਼ੁਰੂਆਤ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪੇਂਡੂ ਪੱਧਰ 'ਤੇ ਸਮਾਜ ਸੇਵੀ ਸੰਸਥਾਵਾਂ, ਯੂਥ ਕਲੱਬ ਅਤੇ ਧਾਰਮਕ ਸੰਸਥਾਵਾਂ ਨੌਜਵਾਨਾਂ ਨੂੰ ਇਸ ਪਾਸੇ ਵੱਲ ਪ੍ਰੇਰਿਤ ਕਰਨ ਲਈ ਸੱਚੇ ਦਿੱਲੋਂ ਉਪਰਾਲੇ ਕਰਨੇ ਸ਼ੁਰੂ ਕਰ ਦੇਵੇ ਤਾਂ ਨਿਸ਼ਚਿਤ ਹੀ ਇੱਕ ਦਿਨ ਪੰਜਾਬ ਦੀ ਨਰੋਈ 'ਤੇ ਤੰਦਰੁਸਤ ਜੁਆਨੀ ਦੀਆਂ ਮੁੜ ਵਿਸਵ ਭਰ ਵਿੱਚ ਗੱਲਾਂ ਹੋਣਗੀਆਂ ਪ੍ਰੰਤੂ ਇਸ ਲਈ ਸਾਨੂੰ ਝੂਠੇ ਲਾਲਚਾਂ ਅਤੇ ਫ਼ੋਕੀ ਸ਼ੋਹਰਤ ਦਾ ਜਾਲ ਵਿਖਾ ਕੇ ਨੌਜਵਾਨਾਂ ਨੂੰ ਭਰਮਾਉਣ ਵਾਲੇ ਲੋਕਾਂ ਤੋਂ ਸਾਵਧਾਨ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਕਰਮਜੀਤ ਸਿੰਘ ਕਰਮਾ ਸੰਧੂ, ਲਖਵਿੰਦਰ ਸਿੰਘ ਸਾਬਕਾ ਸਰਪੰਚ ਧਨਾਸ, ਗੁਰਵਿੰਦਰ ਸਿੰਘ ਸੰਧੂ, ਮਾਨ ਸਿੰਘ ਗਿੱਲ ਖਜਾਨਚੀ, ਗਿੰਦਾ ਕਜਹੈੜੀ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਗੁਰਜੀਤ ਸਿੰਘ ਜਟਾਣਾ, ਸੁਖਚੈਨ ਸਿੰਘ ਲਾਲੜੂ, ਪਰਦੀਪ ਸਿੰਘ ਦੱਪਰ, ਸੁਖਦੇਵ ਸਿੰਘ ਪੰਜੇਟਾ, ਨਿਰਮਲ ਖਾਨ ਪਡਿਆਲਾ, ਇਕਬਾਲ ਸਿੰਘ, ਜਸਰਾਜ ਸਿੰਘ ਸੋਨੂੰ, ਜਸਵੰਤ ਸਿੰਘ ਠਸਕਾ ਆਦਿ ਹਾਜਰ ਸਨ।

No comments:

Post Top Ad

Your Ad Spot