ਅਕਾਲੀ ਅਤੇ ਕਾਂਗਰਸੀਆਂ ਤੋਂ ਪਹਿਲਕਦਮੀ ਕਰਦੇ ਹੋਏ ਆਪ ਨੇ ਕੀਤੀ ਚੋਣ ਪ੍ਰਚਾਰ ਦੀ ਮੀਟਿੰਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 23 November 2016

ਅਕਾਲੀ ਅਤੇ ਕਾਂਗਰਸੀਆਂ ਤੋਂ ਪਹਿਲਕਦਮੀ ਕਰਦੇ ਹੋਏ ਆਪ ਨੇ ਕੀਤੀ ਚੋਣ ਪ੍ਰਚਾਰ ਦੀ ਮੀਟਿੰਗ

ਚੋਣ ਪ੍ਰਚਾਰ ਲਈ ਸੰਬੋਧਨ ਕਰਦੇ ਹੋਏ ਮਲਕੀਤ ਥਿੰਦ ਅਤੇ ਪਾਰਟੀ ਵਰਕਰ
ਗੁਰੂਹਰਸਹਾਏ 23 ਨਵੰਬਰ (ਮਨਦੀਪ ਸਿੰਘ ਸੋਢੀ)- ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਗੁਰੂਹਰਸਹਾਏ ਵਿੱਚ ਪਾਰਟੀ ਉਮੀਦਵਾਰ ਮਲਕੀਤ ਥਿੰਦ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ, ਅਹੁੱਦੇਦਾਰਾਂ ਅਤੇ ਸਰਕਲ ਇੰਚਾਰਜਾਂ ਦੀ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚ ਚੋਣ ਪ੍ਰਚਾਰ ਲਈ ਵੱਖ ਵੱਖ  ਕੰਮਪੈਨਿੰਗ ਜਿਵੇਂ ਡੋਰ-ਟੂ-ਡੋਰ, ਵਾਲ ਪੇਟਿੰਗ ਆਦਿ ਲਈ ਵੱਖ ਵੱਖ ਟੀਮਾਂ ਦੀ ਗਠਨ ਕੀਤਾ ਗਿਆ ਤਾਂ ਜੋ ਹਲਕੇ ਦੇ ਹਰੇਕ ਪਿੰਡ ਵਿੱਚ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਇਸ ਹਲਕੇ ਦੀ ਸੀਟ ਨੂੰ ਵੱਡੇ ਮਾਰਜਨ ਨਾਲ ਜਿੱਤਿਆ ਜਾਵੇ। ਇਸ ਮੀਟਿੰਗ ਵਿੱਚ ਪਾਰਟੀ ਦੇ ਵੱਖ ਵੱਖ ਆਗੂਆਂ ਨੇ ਉਮੀਦਵਾਰ ਮਲਕੀਤ ਥਿੰਦ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ, ਪਿੰਡਾਂ ਵਿੱਚ ਪਾਰਟੀ ਪ੍ਰਤੀ ਗਤੀਵਿਧੀਆਂ ਨੂੰ ਤੇਜ ਕਰਨ ਅਤੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜਨ ਦੀ ਗੱਲ ਕਹੀ। ਇਸ ਮੌਕੇ ਅਨੂੰ ਬਰਾੜ ਜੁਆਇੰਟ ਸੈਕਟਰੀ ਯੂਥ ਵਿੰਗ, ਗੁਰਜੀਤ ਭੁੱਲਰ ਬਲਾਕ ਯੂਥ ਪ੍ਰਧਾਨ, ਸਾਜਨ ਸੰਧੂ ਬਲਾਕ ਯੂਥ ਪ੍ਰਧਾਨ, ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ, ਸੁਖਦੇਵ ਸਿੰਘ ਖਾਲਸਾ, ਗੌਰਵ ਸ਼ਰਮਾਂ, ਐਡਵੋਕੇਟ ਸਚਿਨ ਸ਼ਰਮਾਂ, ਤਰਸੇਮ ਸਿੰਘ ਸਰਪੰਚ ਸਰਕਲ ਇੰਚਾਰਜ, ਬਲਰਾਜ ਸਿੰਘ, ਰਾਜਪ੍ਰੀਤ ਸੁੱਲਾ, ਜੋਗਿੰਦਰ ਸਿੰਘ, ਗੁਰਚਰਨ ਸਿੰਘ, ਜਸਵੰਤ ਸਿੰਘ, ਰਾਮਪਾਲ ਅਜਾਦ, ਮੇਜਰ ਸਿੰਘ, ਸਤਨਾਮ ਸਿੰਘ, ਪਵਨ ਗੋਲੂ ਕਾ, ਸੁਰਿੰਦਰ ਸਿੰਘ ਪੱਪਾ, ਤੋਤਾ ਸਿੰਘ, ਧੀਰਜ ਸ਼ਰਮਾਂ, ਰਾਜੂ ਬੋੜਾ, ਸੰਦੀਪ ਰਹਿਮੇਸ਼ਾਹ, ਲਹੌਰਾ ਸਿੰਘ, ਤਿਲਕ ਰਾਜ ਪ੍ਰਧਾਨ ਅਤੇ ਜਗਤ ਸਿੰਘ ਨੰਬਰਦਾਰ ਮੌਜੂਦ ਸਨ।

No comments:

Post Top Ad

Your Ad Spot