ਡਾ. ਅੰਬੇਡਕਰ ਦੇ ਪੋਤੇ ਪ੍ਰਕਾਸ਼ ਰਾਓ ਅੰਬੇਡਕਰ ਨੂੂੰ ਡੇਰਾ ਚਹੇੜੂ ਪਹੁੰਚਣ ਤੇ ਗੋਲਡ ਮੈਡਲ ਨਾਲ ਕੀਤਾ ਸਨਮਾਨਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 17 November 2016

ਡਾ. ਅੰਬੇਡਕਰ ਦੇ ਪੋਤੇ ਪ੍ਰਕਾਸ਼ ਰਾਓ ਅੰਬੇਡਕਰ ਨੂੂੰ ਡੇਰਾ ਚਹੇੜੂ ਪਹੁੰਚਣ ਤੇ ਗੋਲਡ ਮੈਡਲ ਨਾਲ ਕੀਤਾ ਸਨਮਾਨਿਤ

ਸਮਾਗਮ ਦੀਆਂ ਵੱਖ-ਵੱਖ ਤਸਵੀਰਾਂ
ਦੁਸਾਂਝ ਕਲਾਂ 17 ਨਵੰਬਰ (ਸੁਰਿੰਦਰ ਪਾਲ ਕੁੱਕੂ)- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ.ਰੋਡ ਚਿਹੇੜੂ ਵਿਖੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਪੋਤਰੇ ਸ਼੍ਰੀ ਪ੍ਰਕਾਸ਼ ਰਾਓ ਅੰਬੇਡਕਰ ਜੀ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਡੇਰੇ ਦੇ ਗ'ਦੀ ਨਸ਼ੀਨ ਅਵਾਜ਼ੁੲੁੇਕੌਮ ਸੰਤ ਕ੍ਰਿਸ਼ਨ ਨਾਥ ਜੀ ਅਤੇ ਡੇਰੇ ਦੀ ਮੈਨੇਜ਼ਮੈਂਟ ਕਮੇਟੀ ਅਤੇ ਸਮੂਹ ਸੰਗਤ ਵਲੋਂ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਸੰਤ ਕ੍ਰਿਸ਼ਨ ਨਾਥ ਜੀ ਨੇ ਪ੍ਰਕਾਸ਼ ਰਾਓ ਅੰਬੇਡਕਰ ਨੂੰ ਡੇਰਾ ਚਿਹੇੜੂ ਪਹੁੰਚਣ ਤੇ ਜੀ ਆਇਆ ਕਿਹਾ ਅਤੇ ਉਹਨਾਂ ਡਾ.ਬੀ.ਆਰ.ਅੰਬੇਡਕਰ ਜੀ ਦੇ ਮਿਸ਼ਨ ਨੂੰ ਦੇਸ਼ ਅਤੇ ਵਿਦੇਸ਼ ਦੀ ਧਰਤੀ ਤੇ ਜਾ ਕੇ ਤੱਕ ਪਹੁੰਚਾਉਣ ਦੀ ਸ਼ਲਾਘਾ ਕਰਦੇ ਹੋਏ ਡੇਰਾ ਚਿਹੇੜੂ ਦੇ ਗ'ਦੀ ਨਸ਼ੀਨ ਸੰਤ ਕ੍ਰਿਸ਼ਨ ਨਾਥ ਜੀ ਅਤੇ ਸੰਤ ਬਾਬਾ ਫੂਲ ਨਾਥ ਜੀ ਅਤੇ ਪਬਲਿਕ ਚੈਰੀਟੇਬਲ ਟਰੱਸਟ ਵਲੋਂ ਪ੍ਰਕਾਸ਼ ਰਾਓ ਅੰਬੇਡਕਰ ਜੀ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਕਾਸ਼ ਰਾਓ ਅੰਬੇਡਕਰ ਨੇ ਆਪਣੇ ਸੰਬੋਧਨ ਕਰਦਿਆਂ ਕਿਹਾ ਕਿ ਡਾ.ਭੀਮ ਰਾਓ ਅੰਬੇਡਕਰ ਸਾਹਿਬ ਜੀ ਨੇ ਜੋ ਸੰਵਿਧਾਨ ਲਿਖਿਆ ਹੈ ਮੌਕੇ ਦੀਆਂ ਵੱਖ-ਵੱਖ ਸਰਕਾਰਾਂ ਵਲੋਂ ਬਾਵਾ ਸਾਹਿਬ ਜੀ ਦੇ ਸੰਵਿਧਾਨ ਨੂੰ ਪਿੱਛੇ ਰੱਖ ਕੇ ਆਪਣੇ ਮਨੋਵਾਦੀ ਸਮਾਜ਼ ਦੀ ਸਿਰਜਣਾ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ ਜੇਕਰ ਡਾ.ਬੀ.ਆਰ.ਅੰਬੇਡਕਰ ਦੇ ਪਹਿਰੋਕਾਰ ਅਜੇ ਵੀ ਨਾ ਜਾਗੇ ਤਾਂ ਉਹ ਦਿਨ ਦੂਰ ਨਹੀਂ ਕਿ ਸਰਕਾਰਾ ਆਪਣੀਆਂ ਲੋਕ ਮਾਰੂ ਨੀਤੀਆਂ ਵਿੱਚ ਪੂਰੀ ਉੱਤਰ ਸਕਦੀ ਹੈ। ਉਹਨਾ ਅੱਗੇ ਕਿਹਾ ਮੇਰੇ ਸਮਾਜ ਦੇ ਲੋਕੋ ਮੈਂ ਤਹਾਨੂੰ ਡਾ.ਅੰਬੇਡਕਰ ਸਾਹਿਬ ਜੀ ਦੇ ਸੰਵਿਧਾਨ ਦੀ ਰਾਖੀ ਅਤੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਤੁਹਾਡੇ ਵਿਵਿੱਚ ਆਇਆ ਹਾਂ ਤਾਂ ਜੋ ਆਪਣੇ ਸਮਾਜ ਅਤੇੇ ਡਾ. ਬੀ.ਆਰ.ਅੰਬੇਡਕਰ ਦੀ ਸੋਚ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਸਮਾਗਮ ਦੌਰਾਨ ਸਵੇਰ ਤੋਂ ਚਾਹੁਪਕੌੜਿਆਂ ਅਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਡੇਰੇ ਵਿੱਚ ਵ'ਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਅਤੇ ਸੰਗਤਾਂ ਆਦਿ ਹਾਜਰ ਸਨ।

No comments:

Post Top Ad

Your Ad Spot