ਗੁਰੂਹਰਸਹਾਏ ਵਿਖੇ ਪਲੇਠਾ ਮੁਸ਼ਿਹਰਾ ਏ ਮੁਹੱਬਤ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 21 November 2016

ਗੁਰੂਹਰਸਹਾਏ ਵਿਖੇ ਪਲੇਠਾ ਮੁਸ਼ਿਹਰਾ ਏ ਮੁਹੱਬਤ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ

ਸ਼ਮਾਂ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਸ਼ਾਇਰ
ਗੁਰੂਹਰਸਹਾਏ 21 ਨਵੰਬਰ (ਮਨਦੀਪ ਸਿੰਘ ਸੋਢੀ)- ਗੁਰੂਹਰਸਹਾਏ ਵਿਖੇ ਸ਼ਿਵ ਕੁਮਾਰ ਬਟਾਲਵੀ ਯਾਦਗਾਰੀ ਮੰਚ ਲੁਧਿਆਣਾ ਵੱਲੋ  ਪਹਿਲੇ ਮੁਸ਼ਿਹਰਾ ਏ ਮੁਹੱਬਤ ਦਾ ਸਫਲ ਆਯੋਜਨ ਕੀਤਾ ਗਿਆ।ਜਿਸ ਵਿੱਚ ਪੰਜਾਬ ਭਰ ਤੋ ਮਸ਼ਹੂਰ ਸ਼ਾਇਰਾ ਨੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਪਹੁੰਚੇ ਹੋਏ ਸ਼ਾਇਰਾ ਨੇ ਆਪਣੇ ਕਲਾਮਾਂ ਰਾਹੀ ਸਮਾਜਿਕ ੁਕਰੀਤੀਆਂ,ਜਾਤੀ ਵਾਦ,ਡੇਰਾ ਵਾਦ,ਮੂਰਤੀ ਪੂਜਾ,ਨਸ਼ਿਆਂ ਅਤੇ ਜੰਗੀਰਦਾਰੀ ਸਿਸਟਮ ਤੇ ਆਪਣੇ ਕਲਾਮਾਂ ਰਾਹੀ ਡੂੰਗੀ ਚੋਟ ਕੀਤੀ। ਇਸ ਮੁਸ਼ਿਹਰੇ ਵਿੱਚ ਜਤਿੰਦਰ ਮੰਗਲੀ,ਅਮਰਿੰਦਰ ਸੰਧੂ,ਹਰਮਨ ਸੂਫੀ,ਸੁਖ ਸੁਖਵਿੰਦਰ,ਦਵਿੰਦਰ ਸੰਧੂ, ਮਨਿੰਦਰ ਢਿੱਲੋ, ਸਤਨਾਮ ਸਿੰਘ, ਮੈਡਮ ਸਵਰਨਜੀਤ ਕੋਰ,ਲਖਵਿੰਦਰ ਸ਼ਰੀਹਵਾਲਾ,ਸਚਦੇਵ ਗਿੱਲ,ਪ੍ਰਵੀਨ ਰੈਨੂੰ,ਪ੍ਰੀਤੀ ਬਬੂਟਾ,ਤਿਲਕ ਰਾਜ, ਪਰਮਜੀਤ ਢਿੱਲੋੋ, ਗੁਰਪ੍ਰੀਤ ਸਿੰਘ, ਰਿਸ਼ੀ ਹਿਰਦੇਪਾਲ, ਅਮਰਜੀਤ, ਸੁਖਦੇਵ ਮਠਾੜੂ, ਅੋਸ਼ੋ ਪ੍ਰਦੀਪ, ਰਵੀ ਦੀਪ, ਸੂਰਜ ਸ਼ਰਮਾ, ਕਰਮਜੀਤ ਦਰਦ, ਸੁਨੀਲ ਚੰਦਿਆਣਵੀ, ਰਾਜਦੀਪ ਤੂਰ, ਜਸਪਾਲ ਅਨਹਦ, ਪ੍ਰਭਜੋਤ ਸੋਹੀ, ਦਿਆਲ ਸਿੰਘ ਪਿਆਸਾ, ਕਰਨਜੀਤ ਸਿੰਘ, ਰਾਕੇਸ਼ ਤੇਜਪਾਲ ਜਾਨੀ, ਪਰਮੋਦ ਕਾਫਿਰ, ਮੁਕੇਸ਼ ਆਲਮ, ਤਰਸੇਮ ਨੂਰ, ਹਰਦਿਆਲ ਸਾਗਰ, ਵਿਜੇ ਵਿਵੇਕ, ਵਿਨੇਸ਼ ਕੁਮਾਰ ਮਲਹੋਤਰਾ ਨੇ ਆਪਣੇ ਅਰਥ ਭਰਪੂਰ ਕਲਾਮਾਂ ਰਾਹੀ ਸਰੋਤਿਆ ਨੂੰ ਮੰਤਰ ਮੁਗਧ ਕਰ ਦਿੱਤਾ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰੰਬਧਕ ਵਿਨੇਸ਼ ਕੁਮਾਰ ਗਲਹੋਤਰਾ ਅਤੇ ਪ੍ਰਮੋਦ ਕਾਫਿਰ ਨੇ ਆਏ ਹੋਏ ਸ਼ਾਇਰਾ ਦਾ ਧੰਨਵਾਦ ਕੀਤਾ ਉਹਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।

No comments:

Post Top Ad

Your Ad Spot