ਤਹਿਸੀਲ ਪੱਧਰੀ ਵਿਗਿਆਨ ਪ੍ਰਦਰਸ਼ਨੀ ਰਾਮਗੜੀਆ ਇੰਸਟੀਚਿਊਟ ਆਫ ਇੰਜ.ਐਂਡ ਟੈਕਨੌਲੋਜੀ ਵਿਖੇ ਆਯੋਜਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 1 November 2016

ਤਹਿਸੀਲ ਪੱਧਰੀ ਵਿਗਿਆਨ ਪ੍ਰਦਰਸ਼ਨੀ ਰਾਮਗੜੀਆ ਇੰਸਟੀਚਿਊਟ ਆਫ ਇੰਜ.ਐਂਡ ਟੈਕਨੌਲੋਜੀ ਵਿਖੇ ਆਯੋਜਿਤ

ਸਾਇੰਸ ਅਜੋਕੇ ਜੀਵਨ ਦਾ ਅਭਿੰਨ ਅੰਗ-ਵਿਉਮਾ ਭੋਗਲ ਢੱਟ
ਫਗਵਾੜਾ 1 ਨਵੰਬਰ (ਜਸਵਿੰਦਰ ਆਜ਼ਾਦ)- ਬੱਚਿਆਂ ਅੰਦਰ ਵਿਗਿਆਨਕ ਜਜ਼ਬਾ ਅਤੇ ਸੋਚ ਨੂੰ ਪ੍ਰਫੁਲਤ ਕਰਨ ਲਈ ਦੂਰ ਦ੍ਰਿਸ਼ਟੀ ਸੋਚ ਦੇ ਮਾਲਿਕ ਚੇਅਰਮੈਨ ਭਰਪੂਰ ਸਿੰਘ ਭੋਗਲ ਅਤੇ ਰਾਮਗੜੀਆ ਗਰੁੱਪ ਆਫ ਐਜੂਕੇਸ਼ਨਲ ਇੰਸਟੀਚਿਊਟ ਡਾਇਰੈਕਟਰ ਵਿਉਮਾ ਭੋਗਲ ਢੱਟ ਦੀ ਪ੍ਰਧਾਨਗੀ , ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਗੁਰਸ਼ਰਨ ਸਿੰਘ ਪ੍ਰਿੰਸੀਪਲ ਡਾ. ਨਵੀਨ ਢਿੱਲੋਂ ਦੀ ਗਤੀਸ਼ੀਲ ਅਗਵਾਈ ਵਿੱਚ ਰਾਮਗੜੀਆ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੌਲੋਜੀ  ਵਿਖੇ ਤਹਿਸੀਲ ਪੱਧਰੀ ਵਿਦਿਆਰਥੀ ਵਿਗਿਆਨ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ ਹੈ ਜਿਸ ਵਿੱਚ ਤਹਿਸੀਲ ਫਗਵਾੜਾ ਨਾਲ ਸਬੰਧਿਤ 46 ਸਕੂਲਾਂ ਦੇ 101 ਵਿਦਿਆਰਥੀਆਂ ਨੇ 6 ਸਬ ਥੀਮਾਂ ਸਿਹਤ ,ਇੰਡਸਟਰੀ, ਆਵਾਜਾਈ ਅਤੇ ਸੰਚਾਰ, ਟਿਕਾਊ ਵਾਤਾਵਰਣ ਲਈ ਨਵਿਆਉਣਯੋਗ ਸਾਧਨਾਂ ਵਿਚ ਸੁਧਾਰ, ਭੋਜਨ ਉਤਪਾਦਨ ਅਤੇ ਸੁਰੱਖਿਆ ਲਈ ਸੁਧਾਰ ਅਤੇ ਦੈਨਿਕ ਜੀਵਨ ਵਿੱਚ ਗਣਿਤਿਕ ਹੱਲ ਵਿਸ਼ਿਆਂ  ਤਹਿਤ ਆਪਣੇ ਮਾਡਲਾਂ ਨਾਲ ਹਿੱਸਾ ਲਿਆ । ਇਸ ਦਾ ਉਦਘਾਟਨ ਕਰਦਿਆਂ ਮੁੱਖ ਮੁਹਮਾਨ ਇੰਜਨੀਅਰ ਗਗਨਦੂੀਪ ਢੱਟ ਅਤੇ ਡਾਇਰੈਕਟਰ ਡਾ. ਵਿਉਮਾ ਭੋਗਲ ਢੱਟ ਵਲੋਂ ਬੱਚਿਆਂ ਨੂੰ ਸੰਬੋਧਿਤ ਕੀਤਾ  ਗਿਆ ਕਿ ਵਿਗਿਆਨ ਅੱਜ ਦੇ ਜੀਵਨ ਦੀ ਜ਼ਰੂਰਤ ਹੈ ਅਤੇ ਜੀਵਨ ਦਾ ਇੱਕ ਅਟੁੱਟ ਅੰਗ ਹੈ । ਉਹਨਾਂ ਨਾਲ ਪ੍ਰਿੰਸੀਪਲ ਡਾ. ਨਵੀਨ ਢਿੱਲੋਂ , ਪ੍ਰੇਮ ਪਾਲ ਪੱਬੀ ਵਿਦਿਆਰਥੀਆਂ ਵਲੋਂ ਤਿਆਰ ਮਾਡਲਾਂ ਦਾ ਮੁਆਇਨਾ ਕਰਦਿਆਂ ਉਹਨਾਂ ਦੇ ਹੁਨਰ ਦੀ ਤਾਰੀਫ ਕੀਤੀ ।ਇਸ ਮੌਕੇ ਸਾਰੇ ਪ੍ਰਤੀਯੋਗੀ ਬੱਚਿਆਂ ਅਤੇ ਨਾਲ ਆਏ ਗਾਈਡ ਅਧਿਆਪਕਾਂ ਦਾ ਇੰਸਟੀਚਿਊਟ  ਅਤੇ ਐਲਫਾ ਗਲੋਬਲ ਇੰਸਟੀਚਿਊਟ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ  । ਸਾਇੰਸ ਮਾਸਟਰ ਹਰਜਿੰਦਰ ਗੋਗਨਾ ਵਲੋਂ ਮੰਚ ਸੰਚਾਲਨ ਬਖੂਬੀ ਨਿਭਾਇਆ ਗਿਆ । ਸ਼ਾਨਦਾਰ ਆਯੋਜਨ ਲਈ ਸਿੱਖਿਆ ਵਿਭਾਗ ਵਲੋ ਗੁਰਸ਼ਰਨ ਸਿੰਘ  ਨਾਲ ਪ੍ਰਿੰਸੀਪਲ ਮੀਨੂ ਗੁਪਤਾ, ਰਣਜੀਤ ਗੋਗਨਾ, ਰਾਮ ਪਾਲ ਭਨੋਟ ਅਤੇ ਵਰਿੰਦਰ ਮੋਹਨ  ਵਲੋਂ ਮੁੱਖ ਮਹਿਮਾਨ ਇੰਜਨੀਅਰ ਗਗਨਦੀਪ ਸਿੰਘ ਢੱਟ  ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਲੈਕ. ਰਣਜੀਤ ਕੌਰ, ਤਜਿੰਦਰ ਪਾਲ ਸਿੰਘ, ਰੋਜ਼ੀ ਛੁਰਾ, ਗੁਰਮੀਤ ਸਿੰਘ, ਗਗਨਦੀਪ ਸਿੰਘ, ਰਾਧਿਕਾ, ਦਿਲਰਾਜ ਕੌਰ,ਪੂਜਾ ਰੱਤੜਾ, ਨਰਿੰਦਰ ਪ੍ਰਾਸ਼ਰ, ਮੁਨੀਸ਼ ਚੋਪੜਾ, ਨਿਰਭੈ ਸਿੰਘ ਅਤੇ ਦਵਿੰਦਰ ਪੱਬੀ ਵਲੋਂ ਜੱਜਮੈਂਟ ਕੀਤੀ ਗਈ  । । ਘੋਸ਼ਿਤ ਨਤੀਜਆਂ ਅਨੁਸਾਰ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਪੱਧਰ ਮੁਕਾਬਲੇ ਵਿੱਚ ਤੁਸ਼ਾਰ ( ਜੈਨ ਮਾਡਲ ) ਕਾਜਲ (  ਹਦੀਆਬਾਦ), ਰੋਹਿਤ ( ਮੇਹਟਾਂ ), ਡੌਲਫਿਨ ( ਆਰੂੀਆ ਮਾਡਲ) , ਪਲਵੀ ( ਫਗਵਾੜਾ ਲੜਕੀਆਂ), ਸੰਦੀਪ ਕੁਮਾਰ ( ਫਗਵਾੜਾ ਲੜਕੇ ) , ਮੁਨੀਸ਼ ( ਫਗਵਾੜਾ ਲੜਕੇ ), ਕਿਰਨਦੀਪ ਕੌਰ ( ਰਾਮਗੜੀਆ ਗਰਲਜ਼ ), ਚੰਦਰਿਕਾ (ਚਿਹੇੜੂ) , ਅੰਜਲੀ  ( ਫਗਵਾੜਾ ਲੜਕੀਆਂ ) , ਰਾਹੁਲ ( ਫਗਵਾੜਾ ਲੜਕੇ ) , ਅਮਿਤ ਕੁਮਾਰ  ( ਫਗਵਾੜਾ ਲੜਕੇ ) , ਸਰਲੇਸ਼ ਕੁਮਾਰ ( ਫਗਵਾੜਾ ਲੜਕੇ ), ਹੇਮੰਤ ਗੁਪਤਾ ( ਜੈਨ ਮਾਡਲ ), ਗਗਨਦੀਪ ( ਆਰ.ਆਈ. ਈ.ਟੀ. ), ਅੰਜਲੀ ( ਅਠੌਲੀ ) , ਕਨਿਕਾ ( ਰਾਮਗੜੀਆ ਗਰਲਜ਼ ), ਨਿਤਿਨ ਕੁਮਾਰ ( ਬਰਿਲੀਐਂਟ ਪਬਲਿਕ ਸਕੂਲ ), ਮਿਲਨਦੀਪ ਕੌਰ ( ਐਸ.ਡੀ.ਪੁੱਤਰੀ ਪਾਠਸ਼ਾਲਾ ਹਦੀਆਬਾਦ ) , ਗਿਤੀਕਾ ( ਰਾਮਗੜੀਆ ਗਰਲਜ਼ ) , ਪੰਕਜ ਕੁਮਾਰ  ( ਆਰੀਆ ਮਾਡਲ )  ਪੰਕਜ ਕਾਲੜਾ ( ਫਗਵਾੜਾ ਲੜਕੇ ), ਸਾਹਿਲ ਪ੍ਰੀਤ  ( ਰਾਮਗੜੀਆ ਲੜਕੇ ) , ਗੁਰਪ੍ਰੀਤ ਸਿੰਘ ( ਪਾਂਛਟ ) , ਪ੍ਰਿਅੰਕਾ ਗੁਪਤਾ ( ਰਾਮਗੜੀਆ ਗਰਲਜ਼) , ਅਸ਼ਪ੍ਰੀਤ ਕੌਰ ( ਫਗਵਾੜਾ ਲੜਕੀਆਂ ) , ਗੁਰਪ੍ਰੀਤ ਕੌਰ ( ਫਗਵਾੜਾ ਲੜਕੀਆਂ ),  ਮੀਸ਼ਾ ਅਰੋੜਾ ( ਐਸ.ਡੀ.ਮਾਡਲ ) , ਸੰਦੀਪ ਕੁਮਾਰ  ( ਫਗਵਾੜਾ  ਲੜਕੇ ) , ਹਰਪ੍ਰੀਤ ਸਿੰਘ ( ਆਰੀਆ ਮਾਡਲ ) , ਰੀਤੂ ( ਪੰਡੋਰੀ ) ,   ਨੀਸ਼ੂ  ( ਚੱਕ ਪ੍ਰੇਮਾ ) , ਰਾਜਮੋਹਨ ਸਿੰਘ  ( ਫਗਵਾੜਾ ਲੜਕੇ ) ਜੇਤੂ ਰਹੇ । ਐਲੀਮੈਂਟਰੀ ਪੱਧਰ ਦੇ ਮੁਕਾਬਲਿਆਂ ਤਹਿਤ ਕੋਮਲਪ੍ਰੀਤ ਕੌਰ ( ਆਰੀਆ ਮਾਡਲ ), ਰੁਖਸਾਨਾ ( ਢੱਡੇ) , ਸ਼ੀਸ਼ੂ ਪਾਲ ( ਉੱਚਾ ਪਿੰਡ), ਲਵਜੀਤ ਸਿੰਘ ( ਗੰਢਵਾਂ ), ਭਾਵਨਾ ਰਾਣੀ ( ਡੁਮੇਲੀ ) ਅਤੇ ਸਪਨਾ ( ਚਾਚੋਕੀ )  ਨੇ  ਬਾਜੀ ਮਾਰੀ । ਇਹ ਸਾਰੇ ਪ੍ਰਤੀਯੋਗੀ ਅੱਗੋਂ ਜ਼ਿਲ੍ਹਾ ਪੱਧਰੀ  ਵਿਗਿਆਨ ਪ੍ਰਦਰਸ਼ਨੀ  ਵਿੱਚ ਹਿੱਸਾ ਲੈਣਗੇ ।ਇਸ ਮੌਕੇ   ਨਵੇਤਾ ਅਰੋੜਾ, ਲਵਦੀਪ ਸਿੰਘ, ਗੁੁਰਪ੍ਰੀਤ ਕੌਰ, ਹਰਵਿੰਦਰ ਲਾਲ, ਰਾਜਵਿੰਦਰ ਸਿੰਘ ਬਾਂਸਲ, ਮਨਿਤ ਕਪੂਰ, ਪਰਮਿੰਦਰ ਕੌਰ, ਸੋਨਪ੍ਰੀਤ ਕੌਰ, ਵਰਿੰਦਰ ਪੱਬੀ, ਤਰੁਣ ਤਲਵਾਰ, ਬਲਜਿੰਦਰ ਸਿੰਘ ਭਿੰਡਰ, ਸੰਜੇ ਚੱਢਾ , ਹਰਿੰਦਰ ਸੇਠੀ, ਰਾਜੇਸ਼ ਭਨੋਟ, ਸਤੀਸ਼ ਕੁਮਾਰ, ਰਾਜੀਵ ਸੋਨੀ, ਸੁਰਿੰਦਰ ਵਸ਼ਿਸ਼ਟ, ਸੀਤਾ ਦੇਵੀ ਗੋਗਨਾ, ਰਿਚਾ ਤਿਵਾੜੀ, , ਜਗਤਾਰ ਸਿੰਘ, ਵੀਨਾ ਕੁਮਾਰੀ, ਸੀਮਾ ਸ਼ਰਮਾ, ਸਰਵਰ ਸੁਲਤਾਨਾ ਅਤੇ ਸਮੂਹ ਸਟਾਫ ਹਾਜ਼ਰ ਸਨ।

No comments:

Post Top Ad

Your Ad Spot