ਨੰਨ੍ਹੇਂ ਮੁੰਨ੍ਹੇਂ ਨਹਿਰੂ ਬਣ ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਇਆ ਬਾਲ ਦਿਵਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 14 November 2016

ਨੰਨ੍ਹੇਂ ਮੁੰਨ੍ਹੇਂ ਨਹਿਰੂ ਬਣ ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਇਆ ਬਾਲ ਦਿਵਸ

ਜਲੰਧਰ 14 ਨਵੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮਦਿਵਸ ਨੂੰ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ ਜਿਸ ਵਿੱਚ ਨੰਨ੍ਹੇਂ ਵਿਦਿਆਰਥੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਰੂਪ ਧਾਰਨ, ਸਫੇਦ ਕੁੜਤਾ ਪਜਾਮਾ, ਸਿਰ'ਤੇ ਟੋਪੀ, ਖਾਦੀ ਦੀ ਜੈਕੇਟ, ਜੇਬ ਵਿੱਚ ਗੁਲਾਬ ਦਾ ਫੁਲ ਲਗਾਕੇ ਸੰਸਥਾ ਵਿੱਚ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਪੰਡਿਤ ਜਵਾਹਰ ਲਾਲ ਨਹਿਰੂ ਦੀ ਤਸਵੀਰ ਉੱਤੇ ਫੁਲ-ਮਾਲਾਆਵਾਂ ਚੜਾਕੇ ਉਨ੍ਹਾਂ ਨੂੰ ਨਮਨ ਕਰਦੇ ਹੋਏ ਕੀਤੀ ਗਈ। ਇਸ ਮੌਕੇ ਉੱਤੇ ਵਿਦਿਆਰਥੀਆਂ ਰੁਚਿਕ, ਪਲਕ, ਜਸਲੀਨ, ਕਰਣ, ਸੁਖ, ਸਿਮਰਨ, ਵੰਸ਼ਿਕਾ, ਕਵਲਪ੍ਰੀਤ, ਪ੍ਰਭਦੀਪ, ਰਾਮੀਨ ਆਦਿ ਨੇ ਦੇਸ਼ਭਗਤੀ ਉੱਤੇ ਸਪੀਚ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਇਸਦੇ ਨਾਲ ਹੀ ਵਿਦਿਆਰਥੀਆਂ ਵਲੋਂ ਦੇਸ਼ਭਗਤੀ ਦੇ ਸਮੂਹ ਗੀਤ ਗਾਏ ਅਤੇ ਉਨ੍ਹਾਂ ਵਿੱਚ ਪੰਡਿਤ ਜਵਾਹਰ ਲਾਲ ਨੇਹਿਰੂ ਦਾ ਜਿਕਰ ਕਰਦੇ ਹੋਏ ਕਿਹਾ ਕਿ ਚਾਚਾ ਨਹਿਰੂ ਦੇ ਨਾਮ ਨਾਲ ਵੀ ਜਾਣੇ ਜਾਂਦੇ ਪੰਡਿਤ ਜਵਾਹਰ ਲਾਲ ਨਹਿਰੂ ਦਾ ਭਾਰਤ ਦੀ ਅਜ਼ਾਦੀ ਅਤੇ ਉੱਨਤੀ ਲਈ ਇੱਕ ਵੱਡਾ ਯੋਗਦਾਨ ਰਿਹਾ ਹੈ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਬਾਲ ਦਿਵਸ ਦੀ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਦੱਸਿਆ ਕਿ ਨਹਿਰੂ ਜੀ ਦਾ ਬੱਚਿਆਂ ਨਾਲ ਬਹੁਤ ਲਗਾਵ ਸੀ। ਇਸ ਲਈ ਉਨਾਂ ਦਾ ਜਨਮ ਦਿਵਸ ਨੂੰ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

No comments:

Post Top Ad

Your Ad Spot