![]() |
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਯੂਕਤ ਸਕੱਤਰ ਹਰਦਿਆਲ ਸਿੰਘ, ਪੀ.ਏ ਨਵਤੇਜ ਸਿੰਘ ਤੇ ਹੋਰ |
ਰਮਦਾਸ 14 ਨਵੰਬਰ (ਸਾਹਿਬ ਖੋਖਰ)- ਪੰਜਾਬ ਨੂੰ ਦੁਨੀਆ ਦਾ ਮੂਹਰੀ ਸੂਬਾ ਬਣਾਉਣ ਲਈ ਜੋ ਉਪਰਾਲੇ ਪੰਜਾਬ ਸਰਕਾਰ ਨੇ ਕੀਤੇ ਹਨ ਉਹਨਾ ਦਾ ਅੰਦਾਜਾ ਇਸ ਗੱਲ ਤੋ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇੇਠ ਅਨੇਕਾ ਪ੍ਰੋਜੇਕਟਾਂ ਦਾ ਕੰਮ ਸ਼ਹੀਦਾਂ ਦੀ ਯਾਦ ਵਿੱਚ ਯਾਦਗਰਾਂ ਸਥਾਪਿਤ ਕੀਤੀਆ ਹੋਣ ਜਾ ਪਿੰਡਾਂ ਤੋ ਲੇ ਕੇ ਸ਼ਹਿਰਾਂ ਦਾ ਵਿਕਾਸ ਹੋਵੇ ਅਕਾਲੀ ਭਾਜਪਾ ਸਰਕਾਰ ਨੇ ਪਹਿਲ ਦੇ ਅਧਾਰ ਤੇ ਕਰਵਾਇਆ ਇੰਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਸੰਯੁਕਤ ਸਕੱਤਰ ਹਰਦਿਆਲ ਸਿੰਘ, ਪੀ.ਏ. ਨਵਤੇਜ ਸਿੰਘ ਤੇ ਸੋਸ਼ਲ ਮੀਡੀਆ ਇੰਚਾ: ਤਸਬੀਰ ਸਿੰਘ ਰਿੰਪਾਂ ਨੇ ਸਾਂਝੇ ਤੌਰ ਤੇ ਇੱਕ ਵਿਸ਼ੇਸ਼ ਇਕੱਤਰਤਾ ਦੌਰਾਨ ਕੀਤਾ । ਉਹਨਾ ਕਿਹਾ ਕਿ ਵਿਕਾਸ ਦੇ ਖੇਤਰ ਵਿੱਚ ਅਕਾਲੀ ਭਾਜਪਾ ਸਰਕਾਰ ਦਾ ਕੋਈ ਵੀ ਸਾਹਨੀ ਨਹੀ ਹੈ ਕਿਉਕਿ ਜਿੰਨਾਂ ਵਿਕਾਸ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ 'ਚ ਕਰਵਾਇਆ ਹੇੈ ਇਸ ਦੀ ਹੋਰ ਕਿਧਰੇ ਮਿਸਾਲ ਨਹੀ ਮਿਲਦੀ ਤੇ ਪੰਜਾਬ ਦੇ ਲੋਕ ਚਾਹੁੰਦੇ ਹਨ ਅਕਾਲੀ ਭਾਜਪਾ ਸਰਕਾਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਹੋਰ ਮੌਕਾ ਦੇ ਕੇ ਜੋ ਰਹਿੰਦੇ ਕੰਮ ਹਨ ਉਹਨਾ ਨੂੰ ਪੂਰਾ ਕੀਤਾ ਜਾਵੇ । ਉਹਨਾ ਨੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਨੂੰ ਲੋਕ ਮੂੰਹ ਨਹੀ ਲਗਾ ਰਹੇ ਤੇ ਉਹਨਾ ਨੇ ਇਸ ਵਾਰ ਫਿਰ ਤੋ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਤੇ ਇਸ ਦਾ ਫਤਵਾ ਆਉਣ ਵਾਲੀਆ 2017 ਦੀਆ ਵਿਧਾਨ ਸਭਾ ਚੋਣਾ 'ਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਕਰਾਰੀ ਹਾਰ ਦੇ ਕੇ ਅਕਾਲੀ ਦਲ ਦੀ ਲਗਾਤਾਰ ਤੀਸਰੀ ਵਾਰ ਸਰਕਾਰ ਬਣਾ ਕੇ ਦੇਣਗੇ । ਇਸ ਮੌਕੇ ਮਾਝਾ ਜੋਨ ਦੇ ਜੂਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ, ਰਿੰਕੂ ਸੁਲਤਾਨ ਮਾਹਲ,ਸਤਨਾਮ ਸਿੰਘ, ਕਾਬਲ ਸਿੰਘ ਪਸ਼ੀਆ, ਪਰਮਜਤਿ ਸਿੰਘ ਘੋਨੇਵਾਹਲਾ, ਗੁਰਲਵ ਸਿੰਘ ਮੱਜੂਪੁਰਾ, ਕਰਨਬੀਰ ਸਿੰਘ ਨੰਬਰਦਾਰ ਆਦਿ ਹਾਜਰ ਸਨ।
No comments:
Post a Comment