ਮਲਕੀਤ ਥਿੰਦ ਨੇ ਜੈਕਾਰਿਆਂ ਦ ਗੂੰਜ ਚ ਕੀਤੀ ਚੋਣ ਮੁਹਿੰਮ ਦੀ ਸ਼ੂਰੂਆਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 18 November 2016

ਮਲਕੀਤ ਥਿੰਦ ਨੇ ਜੈਕਾਰਿਆਂ ਦ ਗੂੰਜ ਚ ਕੀਤੀ ਚੋਣ ਮੁਹਿੰਮ ਦੀ ਸ਼ੂਰੂਆਤ

ਟਿਕਟ ਦੀ ਖੁਸ਼ੀ ਚ ਵੱਖ ਵੱਖ ਗੀਤਕਾਰ, ਕਲਾਕਾਰਾਂ ਅਤੇ ਜੱਥੇਬੰਦੀਆਂ ਨੇ ਦਿੱਤੀ ਵਧਾਈ
 
ਡੇਰਾ ਸ਼੍ਰੀ ਭਜਨਗੜ ਵਿੱਚ ਨਤਮਸਤੱਕ ਹੋਣ ਤੇਂ ਬਾਅਦ ਵੱਖ ਵੱਖ ਥਾਂਵਾਂ ਤੋਂ ਵਧਾਈ ਲੈਣ ਉਪਰੰਤ ਮਲਕੀਤ ਥਿੰਦ
ਗੁਰੂਹਰਸਹਾਏ 18 ਅਗਸਤ (ਮਨਦੀਪ ਸਿੰਘ ਸੋਢੀ)- ਪੱਤਰਕਾਰੀ, ਗੀਤਕਾਰ ਤੋਂ ਸਿਆਸਤ ਚ ਆਏ ਆਪ ਪਾਰਟੀ ਦੇ ਸਰਗਰਮ ਆਗੂ ਮਲਕੀਤ ਥਿੰਦ ਨੂੰ ਆਪ ਪਾਰਟੀ ਦੀ ਲੀਡਰਸ਼ਿਪ ਵੱਲੋ ਹਲਕਾ ਗੁਰੂਹਰਸਹਾਏ ਚ ਟਿਕਟ ਦੇਣ ਤੇ ਜਿਥੇ ਪਾਰਟੀ ਵਰਕਰਾਂ ਚ ਖੁਸ਼ੀ ਦਾ ਆਲਮ ਹੈ, ਉਥੇ ਹੀ ਉਹਨਾਂ ਨੂੰ ਵਧਾਈਆਂ ਦੇਣ ਦਾ ਤਾਤਾ ਲੱਗਿਆ ਹੋਇਆ ਹੈ। ਉਹਨਾਂ ਨੂੰ ਟਿਕਟ ਮਿਲਣ ਤੋਂ ਬਾਅਦ ਅੱਜ ਪਾਰਟੀ ਵਰਕਰਾਂ ਦੇ ਭਰਵੇਂ ਇਕੱਠ ਨਾਲ ਇਲਾਕੇ ਦੀ ਧਾਰਮਿਕ ਸੰਸਥਾ ਡੇਰਾ ਸ਼੍ਰੀ ਭਜਨਗੜ ਸਾਹਿਬ ਵਿੱਚ ਉਹ ਆਪਣੇ ਸਮਰਥਕਾਂ ਸਮੇਤ ਨਤਮਸਤਕ ਹੋਏ ਤੇ ਗ੍ਰੰਥੀ ਸਿੰਘਾਂ ਦੀ ਅਰਦਾਸ ਉਪਰੰਤ ਡੇਰਾ ਸ਼੍ਰੀ ਭਜਨਗੜ ਸਾਹਿਬ ਦੇ ਗੱਦੀ ਨਸ਼ੀਨ ਬਾਬਾ ਮੁਖਤਿਆਰ ਸਿੰਘ ਨੇ ਉਹਨਾਂ ਨੂੰ ਸਿਰਪਾਓ ਤੇ ਹਾਰ ਪਾ ਕੇ ਆਸ਼ੀਰਵਾਦ ਦਿੱਤਾ। ਜੈਕਾਰਿਆਂ ਦੀ ਗੂੰਜ ਚ ਉਹਨਾਂ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਰਟੀ ਦੇ ਕੌਮੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸਮੁੱਚੀ ਲੀਡਰਸ਼ਿਪ ਨੇ ਜੋ ਉਹਨਾਂ ਨੂੰ ਮਾਣ ਸਤਿਕਾਰ ਦਿੱਤਾ ਹੈ ਉਹ ਆਪਣੇ ਸਾਥੀ ਵਲੰਟੀਅਰਾਂ ਨਾਲ ਮਿਲ ਕੇ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ ਤੇ ਆਪ ਪਾਰਟੀ ਦੀਆਂ ਨੀਤੀਆਂ ਮੁਤਾਬਿਕ ਪਾਰਟੀ ਦੇ ਪ੍ਰਚਾਰ ਲਈ ਪਹਿਲਾਂ ਤੋਂ ਵੀ ਵੱਧ ਕੰਮ ਕਰਕੇ ਲੋਕਾਂ ਨੂੰ ਆਪ ਦੀ ਸਰਕਾਰ ਪੰਜਾਬ ਦੇ ਹਿੱਤ ਚ ਲਿਆੁਣ ਲਈ ਲਾਮਬੰਦ ਕਰਨਗੇ। ਇਸ ਮੌਕੇ  ਉਹਨਾਂ ਨਾਲ ਆਪ ਕਾ ਦਾਨ ਦੇ ਇੰਚਾਰਜ ਰਣਜੀਤ ਸਿੰਘ, ਟਰੇਡਿੰਗ ਇੰਚਾਰਜ ਹਲਕਾ ਗੁਰੂਹਰਸਹਾਏ ਸੁਰਿੰਦਰ ਪਾਲ ਸਿੰਘ ਪੱਪਾ, ਰਾਮਪਾਲ ਅਜਾਦ ਲੇਬਰਵਿੰਗ ਇੰਚਾਰਜ, ਮੈਡਮ ਸ਼ੁਸ਼ੀਲ ਬੱਟੀ, ਜੁਆਇੰਟ ਸੈਕਟਰੀ ਮਹਿਲਾ ਵਿੰਗ ਫਿਰੋਜਪੁਰ, ਸਰਕਲ ਇੰਚਾਰਜ ਪਵਨ ਕੰਬੋਜ, ਤਰਸੇਮ ਸਿੰਘ ਸਰਪੰਚ ਲੈਪੋ, ਬਲਰਾਜ ਸਿੰਘ,ਗੁਰਚਰਨ ਸਿੰਘ ਗਾਮੂਵਾਲਾ, ਜਸਵੰਤ ਸਿੰਘ ਅਮੀਰ ਖਾਸ, ਰਾਜਪ੍ਰੀਤ ਸੁੱਲਾ, ਸਤਨਾਮ ਕਚੂਰਾ, ਜੋਗਿੰਦਰ ਸਿੰਘ ਛਾਂਗਾ ਰਾਏ, ਗੁਲਸ਼ਨ ਬੂੰਗੀ, ਤੋਤਾ ਸਿੰਘ ਕਿਸਾਨ ਵਿੰਗ ਇੰਚਾਰਜ ਹਲਕਾ ਗੁਰੂਹਰਸਹਾਏ, ਸਾਜਨ ਸੰਧੂ ਬਲਾਕ ਪ੍ਰਧਾਨ ਯੂਥ ਵਿੰਗ, ਤਿਲਕ ਰਾਜ ਪ੍ਰਧਾਨ ਕੰਬੋਜ ਯੂਥ ਮਹਾਸਭਾ ਪੰਜਾਬ, ਕੁਲਜੀਤ ਕੌਰ ਮਹਿਲਾ ਵਿੰਗ, ਧੀਰਜ ਸ਼ਰਮਾਂ ਆਪ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਪੰਜਾਬ ਆਦਿ ਨੇ ਵਧਾਈ ਦਿੱਤੀ। ਇਸ ਤੋਂ ਇਲਾਵਾ ਆਪ ਪਾਰਟੀ ਦੇ ਆਬਜਰਵਰ ਪੰਕਜ ਰੰਗਾਂ , ਬੁੱਧੀਜੀਵੀ ਵਿੰਗ ਦੇ ਇੰਚਾਰਜ ਗੁਰਮੀਤ ਸਿੰਘ ਬਰਾੜ ਨੇ ਮਲਕੀਤ ਥਿੰਦ ਨੂੰ ਵਧਾਈ ਦਿੱਤੀ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ।
ਪੱਤਰਕਾਰਾਂ, ਕਲਾਕਾਰਾਂ, ਗੀਤਕਾਰਾਂ ਤੇ ਫਿਲਮ ਪ੍ਰਡਿਊਸਰਾਂ ਨੇ ਵੀ  ਮਲਕੀਤ ਥਿੰਦ ਨੂੰ ਟਿਕਟ ਮਿਲਣ ਦੀ ਵਧਾਈ ਦਿੱਤੀ।
ਮਲਕੀਤ ਥਿੰਦ ਨੂੰ ਜਿਥੇ ਪਾਰਟੀ ਵਰਕਰਾਂ ਤੇ ਰਿਸ਼ਤੇਦਾਰਾਂ ਨੇ ਵਧਾਈ ਦਿੱਤੀ, ਉਥੇ ਹੀ ਪੰਜਾਬ ਦੇ ਨਾਮਵਾਰ ਲੋਕ ਗਾਇਕ ਨਿਰਮਲ ਸਿੱਧੂ, ਭਿੰਦੇਸ਼ਾਹ ਰਾਜੋਵਾਲੀਆਂ, ਕਰਮਜੀਤ ਅਨਮੋਲ, ਸਤਵਿੰਦਰ ਬੁੱਗਾ, ਹਰਵਿੰਦਰ ਸੰਧੂ, ਗੀਤਕਾਰ ਦਲਜੀਤ ਚੌਹਾਨ, ਕਾਲਾ ਨਿਜਾਮਪੁਰੀ, ਗੀਤਕਾਰ ਬਿੰਦਰ ਕਰਮਜੀਤ ਪੁਰੀ, ਐਕਟਰ ਅਨੀਤਾ ਸ਼ਬਦੀਨ, ਪ੍ਰਡਿਊਸਰ ਤੇ ਰੰਗਕਰਮੀ ਪ੍ਰੈਫਸਰ ਸੁਰਜੀਤ ਸਿੰਘ ਸਿੱਧੂ ਤੋਂ ਇਲਾਵਾ ਜਿਲਾ ਭਰ ਦੇ ਪੱਤਰਕਾਰ ਭਾਈਚਾਰੇ ਨੇ ਵੀ ਵਧਾਈ ਦਿੱਤੀ।
ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ ਨੇ ਵੀ ਦਿੱਤੀ ਵਧਾਈ।
ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ ਪੰਜਾਬ ਰਜਿ: ਦੀ ਸਟੇਟ ਕਮੇਟੀ ਦੇ ਪ੍ਰਧਾਨ ਧੰਨਾ ਮੱਲ ਗੋਇਲ , ਕੁਲਵੰਤ ਰਾਏ ਜਨਰਲ ਸੈਕਟਰੀ ਪੰਡੋਰੀ, ਕੈਸ਼ੀਅਰ ਐਚ, ਐਸ ਰਾਣੂ, ਜੋਆਇੰਟ ਸੈਕਟਰੀ ਦੀਦਾਰ ਸਿੰਘ ਆਦਿ ਨੇ ਵੀ ਮਲਕੀਤ ਥਿੰਦ ਨੂੰ ਵਧਾਈ ਦਿੱਤੀ।

No comments:

Post Top Ad

Your Ad Spot