ਗੁਰੂਹਰਸਹਾਏ ਵਿਸ਼ਵਕਰਮਾ ਡੇ ਮੋਕੇ ਧਾਰਮਿਕ ਸਮਾਗਮ ਕਰਵਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 1 November 2016

ਗੁਰੂਹਰਸਹਾਏ ਵਿਸ਼ਵਕਰਮਾ ਡੇ ਮੋਕੇ ਧਾਰਮਿਕ ਸਮਾਗਮ ਕਰਵਾਇਆ

ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆ ਨੇ ਆਪਣੀ ਹਾਜਰੀ ਗੁਰੂ ਘਰ ਲਵਾਈ
ਗੁਰੂਹਰਸਹਾਏ ਵਿਸ਼ਵਕਰਮਾਂ ਡੇ ਮੋਕੇ ਹਾਜਰ ਸੰਗਤਾਂ ਤੇ ਵੱਖ ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਦਾ ਸਨਮਾਨ ਕਰਦੇ ਵਿਸ਼ਵਕਰਮਾਂ ਕਮੇਟੀ ਮੈਂਬਰ
ਗੁਰੂਹਰਸਹਾਏ 1 ਨਵੰਬਰ (ਮਨਦੀਪ ਸਿੰਘ ਸੋਢੀ)- ਬਾਬਾ ਵਿਸ਼ਵਕਰਮਾਂ ਜੀ ਦੇ ਜਨਮ ਦਿਹਾੜੇੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਵਿਸ਼ਵਕਰਮਾਂ ਕਮੇਟੀ ਵੱਲੋ ਰੱਖੇ ਗਏ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਰਾਗੀਆਂ ਤੇ ਢਾਡੀਆਂ ਵੱਲੋ ਗੁਰੂ ਜਸ ਰਾਹੀ ਆਂਈਆਂ ਸੰਗਤਾਂ ਨੂੰ ਬਾਣੀਆਂ ਨਾਲ ਜੋੜਿਆ ਗਿਆ ਇਸ ਮੋਕੇ ਹਰ ਵਾਰ ਦੀ ਤਰਾਂ ਇਸ ਵਾਰ ਵੀ ਪਹੁੰਚੇ ਮਲਕੀਤ ਸਿੰਘ ਪਖੇਰੂ (ਲੋਹਗੜ) ਦੇ ਢਾਡੀ ਜਥੇ ਜਥੇ ਨੇ ਬਾਬਾ ਵਿਸ਼ਵਕਰਮਾਂ ਜੀ ਦੇ ਜੀਵਣ ਤੇ ਚਾਨਣਾ ਪਾਇਆ ਤੇ ਨਾਲ ਹੀ ਉਹਨਾਂ ਰਾਮਗੜੀਆਂ ਬਰਾਦਰੀ ਦੀ ਸਮਾਜ ਵਿੱਚ ਸ਼ਿਲਪਾਰੀ ਦੇ ਖੇਤਰ ਵਿੱਚ ਮੱਲਾ ਮਾਰ ਰਹੇ ਘਰਾਣਿਆ ਤੇ ਵੀ ਚਾਨਣਾ ਪਾਇਆ ਇਸ ਮੋਕੇ ਢਾਡੀ ਜਥੇ ਵੱਲੋ ਜੱਸਾ ਸਿੰਘ ਰਾਮਗੜੀਆ ਦੇ ਜੀਵਨ ਤੇ ਵੀ ਚਾਨਣਾ ਪਾਇਆ ਗਿਆ।ਇਸ ਮੋਕੇ ਵਿਸ਼ੇਸ਼ ਤੋਰ ਤੇ ਪਹੁੰਚੇ ਗੁਰੂ੍ਹਰਸਹਾਏ ਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ  ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦਾ ਸਿਰਪਾੳ ਪਾ ਕੇ ਤੇ ਯਾਦਗਾਰੀ ਚਿੰਨ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਹਲਕਾ ਇੰਚਾਰਜ ਨੇ ਇਸ ਮੋਕੇ ਵਿਸ਼ਵਕਰਮਾਂ ਕਮੇਟੀ ਨੂੰ ਤੇ ਹਲਕੇ ਦੇ ਲੋਕਾਂ ਨੂੰ ਵਿਸ਼ਵਕਰਮਾਂ ਡੇ ਮੋਕੇ ਵਧਾਈ ਦਿੱਤੀ ਤੇ ਨਾਲ ਹੀ ਉਹਨਾਂ ਵਿਸ਼ਵਕਰਮਾਂ ਕਮੇਟੀ ਨੂੰ 100000 (ਇੱਕ ਲੱਖ) ਰੁਪਏ ਦੇਣ ਦਾ ਵਾਅਦਾ ਕਰਦੇ ਹੋਏ ਸ਼੍ਰੋਮਣੀ ਕਮੇਟੀ ਵੱਲੋ ਗੁ.ਸਾਹਿਬ ਵਿਖੇ ਬਣਾਏ ਜਾ ਰਹੇ ਜੱਸਾ ਸਿੰਘ ਰਾਮਗੜੀਆ ਹਾਲ ਲਈ ਪੰਜਾਬ ਸਰਕਾਰ ਤੋ ਛੇਤੀ ਤੋ ਛੇਤੀ 200000(ਵੀਹ ਲੱੱਖ) ਰੁਪਏ ਦੀ ਗ੍ਰਾਂਟ ਮਨਜੂਰ ਕਰਵਾ ਕੇ ਦੇਣ ਦੀ ਵੀ ਗੱਲ ਕਹੀ ।ਇਸ ਮੋਕੇ ਕਾਂਗਰਸ ਪਾਰਟੀ ਵੱਲੋ ਪਹੰਚੇ ਹਲਕੇ ਦੇ ਐਮ ਐਲ ਏ ਰਾਣਾ ਗੁਰਮੀਤ ਸਿੰਘ ਸੋਢੀ ਨੇ ਵਿਸ਼ਵਕਰਮਾਂ ਡੇ ਮੋਕੇ ਹਲਕੇ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਗੁ.ਵਿਸ਼ਵਕਰਮਾਂ ਕਮੇਟੀ ਨੂੰ 1,25000 (ਇੱਕ ਲੱਖ ਪੱਚੀ ਹਜਾਰ) ਮੋਕੇ ਤੇ ਹੀ ਦੇ ਦਿੱਤਾ ਤੇ ਨਾਲ ਹੀ ਉਹਨਾਂ ਵਾਅਦਾ ਕੀਤਾ ਕਿ ਸਾਡੀ ਸਰਕਾਰ ਆਉਣ ਤੇ ਅਸੀ ਜੱਸਾ ਸਿੰਘ ਰਾਮਗੜੀਆ ਨੂੰ ਹੋਰ ਵਧੀਆ ਬਣਾਉਣ ਲਈ ਇੱਕ ਕਰੋੜ ਤੋ ਵੀ ਵੱਧ ਗ੍ਰਾਂਟ ਆਪਣੀ ਸਰਕਾਰ ਤੋ ਪਾਸ ਕਰਵਾ ਕੇ ਦਿਆਗੇ ਤੇ ਨਾਲ ਹੀ ਇਸ ਦੇ ਬਾਹਰ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ ਬੁੱਤ ਵੀ ਅਸੀ ਆਪਣੇ ਖਰਚੇ ਨਾਲ ਸੰਗਤਾਂ ਦੇ ਸਪੁਰਦ ਕਰਾਂਗੇ।ਗੁ.ਵਿਸ਼ਵਕਰਮਾਂ ਕਮੇਟੀ ਵੱਲੋ ਰਾਣਾ ਗੁਰਮੀਤ ਸਿੰਘ ਸੋਢੀ ਦਾ ਸਿਰਪਾਓ ਪਾ ਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਇਸ ਮੋਕੇ ਹੋਰਨਾਂ ਤੋ ਇਲਾਵਾ ਜਥੇਦਾਰ ਦਰਸ਼ਨ ਸਿੰਘ ਮੋਠਾਂ ਵਾਲਾ ਮੈਂਬਰ ਐਸ.ਜੀ.ਪੀ.ਸੀ ,ਰੋਹਿਤ ਕੁਮਾਰ ਮੰਟੂ ਵੋਹਰਾ ਪ੍ਰਧਾਨ ਨਗਰ ਕੋਂਸਲ ਗੁਰੂਹਰਸਹਾਏ,ਸੁਖਚੈਨ ਸਿੰਘ ਸੈਖੌ ਦਫਤਰ ਇੰਚਾਰਜ ਸ਼੍ਰੌਮਣੀ ਅਕਾਲੀ ਦਲ ਬਾਦਲ,ਮਿੰਟੂ ਗਿੱਲ,ਬਲਜਿੰਦਰ ਸਿੰਘ ਮੰਗੇਵਾਲੀਆ ਪ੍ਰਧਾਨ ਟਰੱਕ ਯੂਨੀਅਨ,ਬਲਦੇਵ ਸਿੰਘ ਚੇਅਰਮੈਨ,ਨਸੀਬ ਸਿੰਘ ਸੰਧੂ,ਆਪ ਆਗੂ ਮਲਕੀਤ ਥਿੰਦ ਤੇ ਆਪ ਆਗੂ ਗੁਰਮੀਤ ਸਿੰਘ ਬਰਾੜ,ਹਰਜਿੰਦਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ,ਬਲਵਿੰਦਰ ਸਿੰਘ ਕਲਸੀ ਨੇ ਵੀ ਵਿਸ਼ਵਕਰਮਾਂ ਡੇ ਦੀ ਵਧਾਈ ਸੰਗਤਾਂ ਨਾਲ ਸਾਂਝੀ ਕੀਤੀ ਤੇ ਨਾਲ ਹੀ ਇਹਨਾਂ ਪੰਤਵੰਤਿਆ ਨੂੰ ਕਮੇਟੀ ਵੱਲੋ ਸਿਰਪਾੳ ਪਾ ਕੇ ਸਨਮਾਨ ਕੀਤਾ ਗਿਆ। ਇਸ ਮੋਕੇ ਹੋਰਨਾਂ ਤੋ ਇਲਾਵਾ ਬਲਵਿੰਦਰ ਸਿੰਘ ਵਾਹੜਾ,ਸ਼ਿੰਦਰਪਾਲ ਸਿੰਘ ਭੋਲਾ ਪ੍ਰਧਾਨ ,ਕਾਲਾ ਧੋਂਸੀ,ਛਿੰਦੂ ਮਾਲਵਾ ,ਬਿੱਲੂ ਨਾਗੀ,ਠੇਕੇਦਾਰ ਗੁਰਦਿੱਤਾ,ਜਰਨੈਲ ਸਿੰਘ,ਹਰਪਾਲ ਸਿੰਘ ਬੇਦੀ,ਹਰਜਿੰਦਰ ਸਿੰਘ ਕਲਸੀ,ਮਿਸਤਰੀ ਸਾਧੂ ਸਿੰਘ,ਰਾਜੂ ਸਿੰਘ ਯੂਥ ਅਕਾਲੀ ਆਗੂ,ਹਰਭਜਨ ਸਿੰਘ ਕਲਸੀ ਹਰਨੇਕ ਸਿੰਘ,ਮਨਜੀਤ ਸਿੰਘ ਠੇਕੇਦਾਰ,ਹੁਕਮ ਸਿੰਘ ਸਰਪ੍ਰਸਤ ਆਦਿ ਨੇ ਵੀ ਆਪਣੀ ਹਾਜਰੀ ਲਵਾਈ ਇਸ ਮੋਕੇ ਗੁਰੂ ਘਰ ਦਾ ਅਤੁੱਟ ਲੰਗਰ ਵੀ ਆਈਆਂ ਸੰਗਤਾਂ ਵਿੱਚ ਵਰਤਾਇਆ ਗਿਆ।

No comments:

Post Top Ad

Your Ad Spot